Punjab Weather Today : ਪੰਜਾਬ-ਹਰਿਆਣਾ ’ਚ ਹਨ੍ਹੇਰੀ… ਤੂਫ਼ਾਨ… ਮੀਂਹ ਦਾ ਅਲਰਟ

Punjab Weather Today

ਚੰਡੀਗੜ੍ਹ। (Punjab Weather Today) ਫਿਲਹਾਲ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਹੈ। ਜਿਸ ਨਾਲ ਮੰਗਲਵਾਰ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ। ਕਿਤੇ ਹਲਕੀ ਤੇ ਮਿਤੇ ਤੇਜ਼ ਵਰਖਾ ਹੋਈ। ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਵਿੱਚ ਗੜੇਮਾਰੀ ਵੀ ਹੌਹੀ। ਮੌਸਮ ਵਿਭਾਗ ਨੇ ਮੰਗਲਵਾਰ ਰਾਤ ਯੈਲੋ ਅਲਰਟ ਜਾਰੀ ਕੀਤਾ ਸੀ। ਜਿਸ ’ਚ 13 ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੀਂਹ ਦੇ ਬਾਵਜ਼ੂਦ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਗਰਮੀ ਤੋਂ ਰਾਹਤ ਨਹੀਂ ਮਿਲੀ। ਸਗੋਂ ਮੀਂਹ ਨੇ ਹੰੁਮਸ ਵਧਾ ਦਿੱਤੀ ਹੈ।

ਅੱਜ ਅਤੇ ਭਲਕੇ ਕਿਵੇਂ ਰਹੇਗਾ ਮੌਸਮ? | Punjab Weather Today

ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਰਾਜਸਥਾਨ ਦੇ ਉੱਪਰ ਇੱਕ ਘੱਟ ਦਬਾਅ ਦਾ ਖੇਤਰ ਬਣਿਆ ਹੋਇਆ ਹੈ। ਜਿਸ ਨਾਲ ਵੈਸਟਰਨ ਡਿਸਟਰਬੈਂਸ ਦਾ ਅਸਰ ਪੰਜਾਬ ਹਰਿਆਣਾ ’ਚ ਦੇਖਿਆ ਜਾ ਰਿਹਾ ਹੈ। ਵਿਭਾਗ ਦੇ ਅਨੁਸਾਰ 7 ਜੂਨ ਨੂੰ ਤੇਜ਼ ਹਵਾਵਾਂ ਨਾਲ ਮੀਂਹ ਜਾਂ ਬੂੰਦਾਬਾਂਦੀ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੀਂਹ ਅਤੇ ਹਵਾ ਚੱਲਣ ਨਾਲ ਅੱਜ ਅਤੇ ਭਲਕੇ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿਣ ਦਾ ਅਨੁਮਾਨ ਹੈ। ਵੱਧ ਤੋਂ ਵੱਧ ਤਾਪਮਾਨ 32 ਤੋਂ 38 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 21.0 ਤੋਂ 24.0 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ।

ਫਿਲ ਵਧੇਗਾ ਤਾਪਮਾਨ | Punjab Weather Today

ਇਸ ਤੋਂ ਬਾਅਦ 8 ਜੂਨ ਨੂੰ ਵੈਸਟਰਨ ਡਿਸਟਰਬੈਂਸ ਅੱਗੇ ਵਧੇਗਾ, ਜਿਸ ਕਾਰਨ ਹਵਾਵਾਂ ਦੀ ਦਿਸ਼ਾ ’ਚ ਬਦਲਾਅ ਹੋਵੇਗਾ ਅਤੇ 9 ਜੂਨ ਤੋਂ ਤਾਪਮਾਨ ਵਧਣ ਵਾਲਾ ਹੈ। ਜਿਸ ਕਾਰਨ ਗਰਮੀ ਦਾ ਪ੍ਰਕੋਪ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਅਰਬ ਸਾਗਰ ’ਤੇ ਚੱਕਰਵਾਤੀ ਤੂਫਾਨ ਬਣਨ ਕਾਰਨ ਅਰਬ ਸਾਗਰ ਦੀਆਂ ਨਮ ਹਵਾਵਾਂ ਗਰਮ ਪੱਛਮੀ ਹਵਾਵਾਂ ਨਾਲ ਮਿਲ ਰਹੀਆਂ ਹਨ, ਜਿਸ ਕਾਰਨ ਹਰਿਆਣਾ ‘ਚ ਗਰਮੀ ਆਪਣਾ ਰੁਖ ਦਿਖਾਉਣ ਜਾ ਰਹੀ ਹੈ। ਫਿਰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉਪਰ ਜਾਣ ਵਾਲਾ ਹੈ। ਮੌਸਮ ਵਿਭਾਗ ਮੁਤਾਬਕ ਇਸ ਵਾਰ ਦੱਖਣ-ਪੱਛਮੀ ਮਾਨਸੂਨ ਹਰਿਆਣਾ ਵਿੱਚ ਦਾਖਲ ਹੋ ਰਿਹਾ ਹੈ।

ਤੇਲੰਗਾਨਾ ਵਿੱਚ 10 ਜੂਨ ਤੱਕ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ

ਤੇਲੰਗਾਨਾ ਦੇ ਭਦ੍ਰਾਦਰੀ ਕੋਠਾਗੁਡੇਮ, ਖੰਮਮ, ਨਲਗੋਂਡਾ, ਸੁਯਾਰਪੇਟ, ਮਹਿਬੂਬਾਬਾਦ ਜ਼ਿਲ੍ਹਿਆਂ ਵਿੱਚ ਮੰਗਲਵਾਰ ਅਤੇ ਬੁੱਧਵਾਰ ਨੂੰ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ। ਇੱਥੇ ਇੱਕ ਰੋਜ਼ਾਨਾ ਮੌਸਮ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 8 ਜੂਨ ਨੂੰ ਰਾਜ ਦੇ ਕੋਮਾਰਮ ਭੀਮ ਆਸਿਫਾਬਾਦ, ਮਨਚੇਰੀਅਲ, ਕਰੀਮਨਗਰ, ਪੇਡਾਪੱਲੀ, ਖੰਮਮ, ਨਲਗੋਂਡਾ ਅਤੇ ਸੁਯਾਰਪੇਟ ਜ਼ਿਲ੍ਹਿਆਂ ਵਿੱਚ ਅਲੱਗ-ਥਲੱਗ ਥਾਵਾਂ ’ਤੇ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਸਾਵਧਾਨ! ਘਰ ਵਿੱਚ ਰੱਖਦੇ ਹੋ ਕੈਸ਼ ਤਾਂ ਹੋ ਸਕਦੀ ਐ ਕਾਰਵਾਈ, ਲਵੋ ਪੂਰੀ ਜਾਣਕਾਰੀ

9 ਜੂਨ ਨੂੰ ਤੇਲੰਗਾਨਾ ਦੇ ਕੋਮਰਮ ਭੀਮ ਆਸਿਫਾਬਾਦ, ਮਾਨਚੇਰਿਆਲ, ਕਰੀਮਨਗਰ ਅਤੇ ਪੇਦਾਪੱਲੀ ਜ਼ਿਲ੍ਹਆਂ ਵਿੱਚ ਅਲੱਗ-ਥਲੱਗ ਥਾਵਾਂ ’ਤੇ ਹੀਟ ਵੇਵ ਦੀ ਸੰਭਾਵਨਾ ਹੈ। ਅਗਲੇ ਦਿਨ 10 ਜੂਨ ਨੂੰ ਰਾਜ ਦੇ ਖੰਮਮ, ਨਲਗੋਂਡਾ ਅਤੇ ਸੁਯਾਰਪੇਟ ਜ਼ਿਲ੍ਹਿਆਂ ਵਿੱਚ ਅਲੱਗ-ਥਲੱਗ ਥਾਵਾਂ ’ਤੇ ਹੀਟ ਵੇਵ ਦੇ ਹਾਲਾਤ ਹੋਣ ਦੀ ਸੰਭਾਵਨਾ ਹੈ। ਤੇਲੰਗਾਨਾ ’ਚ ਸੋਮਵਾਰ ਨੂੰ ਕੁਝ ਥਾਵਾਂ ’ਤੇ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਅਤੇ ਇਸ ਤੋਂ ਵੱਧ ਦਰਜ ਕੀਤਾ ਗਿਆ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਖੰਮਮ ’ਚ ਸਭ ਤੋਂ ਵੱਧ ਤਾਪਮਾਨ 41.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।