ਬਨਵਾਰੀ ਲਾਲ ਪੁੁਰੋਹਿਤ ਦੇ ਪਲਟਵਾਰ ’ਤੇ ਹਰਪਾਲ ਚੀਮਾ ਨੇ ਦਿੱਤਾ ਜੁਆਬ

Harpal Cheema
ਚੰਡੀਗੜ੍ਹ : ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਪਾਲ ਚੀਮਾ।

ਭਗਵੰਤ ਮਾਨ ਨਹੀਂ ਨਿਭਾ ਰਹੇ ਹਨ ਸੰਵਿਧਾਨਿਕ ਜਿੰਮੇਵਾਰੀ, ਮੇਰੀ 10 ਚਿੱਠੀ ਵਿੱਚੋਂ ਨਹੀਂ ਦਿੱਤਾ 1 ਦਾ ਵੀ ਜੁਆਬ: ਰਾਜਪਾਲ

  • ਦਿੱਲੀ ਵਿਖੇ ਮੁੱਖ ਮੰਤਰੀ ਦੇ ਬਿਆਨਾਂ ਤੋਂ ਨਰਾਜ਼ ਸਨ ਬਨਵਾਰੀ ਲਾਲ ਪੁਰੋਹਿਤ, ਕਿਹਾ, ਰੱਖ ਰਿਹਾ ਹਾਂ ਸਾਰਾ ਹਿਸਾਬ ਕਿਤਾਬ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਸੰਵਿਧਾਨਿਕ ਜਿੰਮੇਵਾਰੀ ਨਹੀਂ ਨਿਭਾ ਰਹੇ ਹਨ। ਮੇਰੇ ਵੱਲੋਂ ਲਿਖੀ ਗਈ 10 ਚਿੱਠੀ ਵਿੱਚੋਂ ਇੱਕ ਦਾ ਵੀ ਜੁਆਬ ਨਹੀਂ ਭੇਜਿਆ ਗਿਆ ਹੈ। ਉਹ ਇਸ ਦਾ ਸਾਰਾ ਹਿਸਾਬ-ਕਿਤਾਬ ਰੱਖ ਰਹੇ ਹਨ ਅਤੇ ਠੀਕ ਸਮਾਂ ਆਉਣ ’ਤੇ ਸਾਰੀ ਗਿਣਤੀ ਮਿਣਤੀ ਨਾਲ ਦੱਸਿਆ ਜਾਏਗਾ। ਪੰਜਾਬ ਵਿੱਚ ਮੇਰੀ ਸਰਕਾਰ ਹੈ ਤਾਂ ਮੈ ਇੱਕ ਵਾਰ ਨਹੀਂ ਸਗੋਂ 10 ਵਾਰ ਕਹਾਂਗਾ ਕਿ ਇਹ ਮੇਰੀ ਸਰਕਾਰ ਹੈ। (Harpal Cheema) ਇਹ ਪਲਟਵਾਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਬਿਆਨ ਵਿੱਚ ਦਿੱਤਾ ਹੈ, ਜਿਸ ਵਿੱਚ ਭਗਵੰਤ ਮਾਨ ਨੇ ਕਿਹਾ ਸੀ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਵਿਧਾਨ ਸਭਾ ਵਿੱਚ ਮੇਰੀ ਸਰਕਾਰ ਹੀ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਜਦੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਬਾਰੇ ਦੱਸਿਆ ਤਾਂ ਉਨਾਂ ਨੇ ਮੇਰੀ ਸਰਕਾਰ ਦੀ ਵਰਤੋਂ ਕੀਤੀ।

ਰਾਜਪਾਲ ਆਪਣੇ ਅਹੁਦੇ ਦੀ ਗਰੀਮਾ ਬਣਾ ਕੇ ਰੱਖਣ, ਕੇਂਦਰ ਸਰਕਾਰ ਨਹੀਂ ਕਰਨ ਦੇ ਰਹੀ ਐ ਕੰਮ : ਹਰਪਾਲ ਚੀਮਾ

Harpal Cheema
ਚੰਡੀਗੜ੍ਹ : ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਪਾਲ ਚੀਮਾ।

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਲਏ ਜਾਣ ਵਾਲੇ ਫੈਸਲੇ ਦੇ ਅੱਗੇ ਰਾਜਪਾਲ ਤੋਂ ਇਜਾਜ਼ਤ ਲਏ ਜਾਣ ਦਾ ਸ਼ਬਦ ਵਰਤੋਂ ਕੀਤਾ ਜਾਂਦਾ ਹੈ ਤਾਂ ਸਰਕਾਰ ਵੀ ਉਨਾਂ ਦੀ ਹੀ ਹੋਈ ਹੈ। ਉਹ ਕਦੇ ਵੀ ਪੰਜਾਬ ਸਰਕਾਰ ਨੂੰ ਮੇਰੀ ਸਰਕਾਰ ਕਹਿਣ ਤੋਂ ਪਿੱਛੇ ਨਹੀਂ ਹਟੇ ਹਨ, ਜੇਕਰ ਮੁੱਖ ਮੰਤਰੀ ਭਗਵੰਤ ਮਾਨ ਕੋਲ ਕੋਈ ਸਬੂਤ ਹੈ ਤਾਂ ਉਹ ਪੇਸ਼ ਕਰਨ ਕਿ ਬਜਟ ਸੈਸ਼ਨ ਵਿੱਚ ਉਨਾਂ ਵੱਲੋਂ ਕਦੋਂ ਇਹ ਸ਼ਬਦਾਂ ਦੀ ਵਰਤੋਂ ਕੀਤੀ ਗਈ। ਵਿਧਾਨ ਸਭਾ ਦਾ ਰਿਕਾਰਡ ਵਿੱਚ ਸਾਰਾ ਦਰਜ਼ ਹੁੰਦਾ ਹੈ, ਉਸ ਨੂੰ ਦੇਖ ਲਿਆ ਜਾਵੇ।

ਰਾਜਪਾਲ ਆਪਣੇ ਅਹੁਦੇ ਗਰੀਮਾ ਨੂੰ ਬਣਾ ਕੇ ਰੱਖਣ : Harpal Cheema

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਨੂੰ ਪਲਟਵਾਰ ਕਰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਰਾਜਪਾਲ ਨੂੰ ਆਪਣੇ ਅਹੁਦੇ ਦੀ ਗਰੀਮਾ ਨੂੰ ਬਣਾ ਕੇ ਰੱਖਣਾ ਚਾਹੀਦਾ ਹੈ। ਬਾਬਾ ਸਾਹਿਬ ਵਲੋਂ ਸੰਵਿਧਾਨ ਤਿਆਰ ਕਰਦੇ ਹੋਏ ਹਰ ਅਹੁਦੇ ਦੀ ਗਰੀਮਾ ਵੀ ਤੈਅ ਕੀਤੀ ਗਈ ਹੈ ਪਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਆਪਣੇ ਅਹੁਦੇ ਦੀ ਗਰੀਮਾ ਨੂੰ ਨਹੀਂ ਨਿਭਾ ਰਹੇ ਹਨ।

ਇਹ ਵੀ ਪੜ੍ਹੋ : ਗੈਂਗਸਟਰ ਹਰਪ੍ਰੀਤ ਸਿੰਘ ਭਾਊ ਗ੍ਰਿਫਤਾਰ

ਪੰਜਾਬ ਸਰਕਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵਲੋਂ ਆਰ.ਡੀ.ਐਮ. ਦੇ ਨਾਲ ਹੀ ਹੁਣ ਐਨ.ਐਚ.ਐਮ. ਦੇ ਫੰਡ ਰੋਕੇ ਜਾ ਰਹੇ ਹਨ। ਸੰਵਿਧਾਨ ਅਨੁਸਾਰ ਹਰ ਸਰਕਾਰ ਨੂੰ ਆਪਣਾ ਕੰਮ ਕਰਨ ਦਾ ਅਧਿਕਾਰ ਹੈ ਪਰ ਇਨਾਂ ਅਧਿਕਾਰਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨਾਂ ਇਥੇ ਇਹ ਵੀ ਕਿਹਾ ਕਿ ਪੰਜਾਬ ਦੀ ਸਰਕਾਰ 3 ਕਰੋੜ ਜਨਤਾ ਵਲੋਂ ਚੁਣੀ ਹੋਈ ਸਰਕਾਰ ਹੈ। ਇਸ ਲਈ ਰਾਜਪਾਲ ਨੂੰ ਆਪਣੀ ਗਰੀਮਾ ਵਿੱਚ ਰਹਿੰਦੇ ਹੋਏ ਬਿਆਨ ਦੇਣਾ ਚਾਹੀਦਾ ਹੈ।