ਗਲੈਡਰਜ ਦੀ ਬਿਮਾਰੀ ਦੇ ਦਸਤਕ ਦੇਣ ਕਾਰਨ ਘੋੜਾ ਪਾਲਕਾਂ ’ਚ ਸਹਿਮ ਦਾ ਮਾਹੌਲ

Disease Horse
ਸੰਗਤ ਮੰਡੀ : ਡਾ. ਬਿਮਲ ਸ਼ਰਮਾ ਗਲੈਡਰਜ ਦੀ ਬਿਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ।

ਗਲੈਡਰਜ ਦੀ ਬਿਮਾਰੀ ਦੇ ਦਸਤਕ ਦੇਣ ਕਾਰਨ ਘੋੜਾ ਪਾਲਕਾਂ ’ਚ ਸਹਿਮ ਦਾ ਮਾਹੌਲ

(ਮਨਜੀਤ ਨਰੂਆਣਾ) ਸੰਗਤ ਮੰਡੀ। ਪਿਛਲੇ ਸਾਲ ਗਊਆਂ ’ਚ ਫੈਲੇ ਲੰਪੀ ਸਕਿਨ ਰੋਗ ਕਾਰਨ ਹੋਏ ਨੁਕਸਾਨ ਤੋਂ ਪਸ਼ੂ ਪਾਲਕ ਹਾਲੇ ਉੱਭਰ ਹੀ ਰਹੇ ਸਨ ਕਿ ਹੁਣ ਘੋੜਿਆਂ ’ਚ ਗਲੈਡਰਜ ਦੀ ਬਿਮਾਰੀ ਹੋਣ ਦੀਆਂ ਖਬਰਾਂ ਨੇ ਘੋੜਾ ਪਾਲਕਾਂ ਦੀ ਚਿੰਤਾ ਵਧਾ ਦਿੱਤੀ ਹੈ। (Disease Horse) ਇਸ ਸਬੰਧੀ ਗੱਲਬਾਤ ਕਰਦਿਆਂ ਡਾਕਟਰ ਬਿਮਲ ਸ਼ਰਮਾ ਸੰਯੁਕਤ ਨਿਰਦੇਸ਼ਕ ਨੇ ਦੱਸਿਆ ਕਿ ਘੋੜਿਆਂ ’ਚ ਇਹ ਬਿਮਾਰੀ ਬਰਖੋਲਡੇਰੀਆ ਮੈਲੀ ਨਾਂਅ ਦੇ ਬੈਕਟੀਰੀਆ ਕਾਰਨ ਹੁੰਦੀ ਹੈ ਅਤੇ ਇਹ ਬਿਮਾਰੀ ਘੋੜਿਆਂ, ਖੱਚਰਾਂ ਅਤੇ ਗਧਿਆਂ ਤੋਂ ਇਲਾਵਾ ਇਨਸਾਨਾਂ ਨੂੰ ਵੀ ਹੋ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਕਾਰਨ ਘੋੜਿਆਂ ’ਚ ਬੁਖ਼ਾਰ, ਖੰਘ, ਨੱਕ ਵਿੱਚੋਂ ਪੀਲੇ ਹਰੇ ਰੰਗ ਦਾ ਡਿਸਚਾਰਜ ਜਾਂ ਖੂਨ ਆਉਣਾ, ਨੱਕ ਅਤੇ ਚਮੜੀ ’ਤੇ ਨੋਡਿਊਲ (ਗੰਢਾਂ ਜਾ ਫੋੜੇ) ਬਣਨੇ,ਵਜ਼ਨ ਦਾ ਘਟਣਾ ਅਤੇ ਕਈ ਵਾਰੀ ਜੋੜਾਂ ’ਚ ਸੋਜ ਆਉਣ ਕਾਰਣ ਘੋੜਾ ਲੰਗ ਮਾਰਨ ਲੱਗ ਜਾਂਦਾ ਹੈ।ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਨਹੀਂ ਅਤੇ ਨਾ ਹੀ ਇਸ ਬਿਮਾਰੀ ਤੋਂ ਬਚਾਅ ਲਈ ਕੋਈ ਵੈਕਸੀਨ ਹੈ। ਇਹ ਬਿਮਾਰੀ ਹੁਸ਼ਿਆਰਪੁਰ, ਲੁਧਿਆਣਾ ਅਤੇ ਬਠਿੰਡਾ ਜਿਲ੍ਹਿਆਂ ’ਚ ਕਈ ਘੋੜਿਆਂ ਨੂੰ ਆਪਣੀ ਲਪੇਟ ’ਚ ਲੈ ਚੁੱਕੀ ਹੈ। (Disease Horse)

ਇਹ ਵੀ ਪੜ੍ਹੋ : ਬਨਵਾਰੀ ਲਾਲ ਪੁੁਰੋਹਿਤ ਦੇ ਪਲਟਵਾਰ ’ਤੇ ਹਰਪਾਲ ਚੀਮਾ ਨੇ ਦਿੱਤਾ ਜੁਆਬ

ਇਸ ਬਿਮਾਰੀ ਤੋਂ ਬਚਾਅ ਲਈ ਬਿਮਾਰ ਘੋੜੇ ਨੂੰ ਤੰਦਰੁਸਤ ਘੋੜਿਆਂ ਤੋਂ ਤੁਰੰਤ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਆਲੇ ਦੁਆਲੇ ਦੀ ਥਾਂ ਨੂੰ ਐਂਟੀਸੈਪਟਿਕ ਘੋਲ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਡਾਕਟਰ ਸ਼ਰਮਾ ਨੇ ਅੱਗੇ ਕਿਹਾ ਕਿ ਜਿੰਨਾਂ ਬਿਮਾਰ ਘੋੜਿਆਂ ਦਾ ਐਂਟੀਬਾਇਓਟਿਕਸ ਅਤੇ ਐਂਟੀਸੈਪਟਿਕਸ ਨਾਲ ਇਲਾਜ਼ ਕੀਤਾ ਜਾਂਦਾ ਹੈ ਉਨਾਂ ਵਿੱਚੋ ਵੀ 50 ਫੀਸਦੀ ਘੋੜਿਆਂ ਦੀ ਮੌਤ ਹੋ ਜਾਂਦੀ ਹੈ ਅਤੇ ਜਿੰਨਾਂ ਘੋੜਿਆਂ ਦਾ ਬਿਲਕੁੱਲ ਇਲਾਜ਼ ਨਹੀਂ ਕੀਤਾ ਜਾਂਦਾ ਉਨ੍ਹਾਂ ਵਿੱਚੋਂ 95 ਫੀਸਦੀ ਘੋੜਿਆਂ ਦੀ 7 ਤੋਂ 10 ਦਿਨਾਂ ਦਰਮਿਆਨ ਮੌਤ ਹੋ ਜਾਂਦੀ ਹੈ।

Disease Horse
ਸੰਗਤ ਮੰਡੀ : ਡਾ. ਬਿਮਲ ਸ਼ਰਮਾ ਗਲੈਡਰਜ ਦੀ ਬਿਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ।

ਡਾ. ਬਿਮਲ ਸ਼ਰਮਾ ਨੇ ਘੋੜਾ ਪਾਲਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਘੋੜੇ ’ਚ ਇਸ ਬਿਮਾਰੀ ਦੇ ਲੱਛਣ ਹੋਣ ਤਾਂ ਉਨ੍ਹਾਂ ਨੂੰ ਇਸ ਬਿਮਾਰੀ ਦੀ ਪਹਿਚਾਣ ਲਈ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਜੇਕਰ ਘੋੜੇ ਦੀ ਇਸ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ ਤਾਂ ਡੂੰਘਾ ਟੋਇਆ ਪੁੱਟ ਕੇ ਦਬਾਅ ਦੇਣਾ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।