ਸਦਭਾਵਨਾ ਤੇ ਸੁਰੱਖਿਆ

ਸਦਭਾਵਨਾ ਤੇ ਸੁਰੱਖਿਆ

ਪਿਛਲੇ ਦਿਨੀਂ ਦੇਸ਼ ਅੰਦਰ ਹੋਈਆਂ ਮਿਥ ਕੇ ਕੀਤੇ ਕਤਲਾਂ ਦੀਆਂ ਦੋ ਘਟਨਾਵਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਰਾਜਸਥਾਨ ਦੇ ਉਦੈਪੁਰ ਅਤੇ ਮਹਾਂਰਾਸ਼ਟਰ ਦੇ ਅਮਰਾਵਤੀ ’ਚ ਇੱਕ-ਇੱਕ ਵਿਅਕਤੀ ਦਾ ਕਤਲ ਉਹਨਾਂ ਦੀ ਧਾਰਮਿਕ ਪਛਾਣ ਕਰਕੇ ਕੀਤਾ ਗਿਆ ਉਹਨਾਂ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਇੱਕ ਧਰਮ ਵਿਸ਼ੇਸ਼ ਨਾਲ ਜੁੜੇ ਹੋਏ ਸਨ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਧਮਕੀਆਂ ਵੀ ਮਿਲ ਰਹੀਆਂ ਹਨ

ਇਹ ਘਟਨਾਚੱਕਰ ਆਮ ਲੋਕਾਂ ਦੇ ਮਨਾਂ ’ਚ ਦਹਿਸ਼ਤ ਪੈਦਾ ਕਰਨ ਵਾਲਾ ਹੈ ਜਿਹੜੇ ਲੋਕ ਸਦੀਆਂ ਤੋਂ ਰਲ-ਮਿਲ ਕੇ ਰਹਿ ਰਹੇ ਸਨ, ਉਨ੍ਹਾਂ ਲਈ ਦਹਿਸ਼ਤ ਭਰੇ ਹਾਲਾਤ ਸਦਮੇ ਵਾਲੇ ਹਨ ਵਿਚਾਰਾਂ ਦੀ ਅਜ਼ਾਦੀ ਦਾ ਆਪਣਾ ਮਹੱਤਵ ਹੈ ਫਿਰ ਵੀ ਜੇਕਰ ਕਿਸੇ ਦੇ ਵਿਚਾਰ ਦਿਲ ਦੁਖਾਉਂਦੇ ਹਨ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਦੀ ਤਜਵੀਜ਼ ਹੈ

ਜਦੋਂ ਕੋਈ ਆਮ ਵਿਅਕਤੀ ਜਾਂ ਸੰਗਠਨ ਹੀ ਕਿਸੇ ਵਿਅਕਤੀ ਨੂੰ ਦੋਸ਼ੀ ਦੱਸ ਕੇ ਕਤਲ ਕਰੇਗਾ ਤਾਂ ਇਹ ਨਿਆਂ ਨਹੀਂ ਸਗੋਂ ਅੱਤਵਾਦ ਹੈ ਕਾਨੂੰਨ ਨੂੰ ਕੋਈ ਵੀ ਵਿਅਕਤੀ ਹੱਥ ’ਚ ਨਹੀਂ ਲੈ ਸਕਦਾ, ਭਾਵੇਂ ਕੋਈ ਵੀ ਵਿਅਕਤੀ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ ਕਿਸੇ ਧਾਰਮਿਕ ਸ਼ਖਸੀਅਤ ਦਾ ਅਪਮਾਨ ਕਰਨ ’ਤੇ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਇੱਕ ਵਿਅਕਤੀ ਸ਼ਰ੍ਹੇਆਮ ਇੱਕ ਵੀਡੀਓ ’ਚ ਕਿਸੇ ਆਗੂ ਨੂੰ ਕਤਲ ਕਰਨ ਵਾਲੇ ਨੂੰ ਆਪਣਾ ਘਰ ਇਨਾਮ ’ਚ ਦੇਣ ਦਾ ਐਲਾਨ ਕਰਦਾ ਹੈ ਇਸ ਤਰ੍ਹਾਂ ਕੋਈ ਮਸਲਾ ਹੱਲ ਨਹੀਂ ਹੋ ਸਕਦਾ

ਉਂਜ ਵੀ ਧਰਮ ਸਦਭਾਵਨਾ ਸਿਖਾਉਂਦੇ ਹਨ ਹਿੰਸਾ ਲਈ ਕਿਸੇ ਵੀ ਧਰਮ ’ਚ ਕੋਈ ਵੀ ਥਾਂ ਨਹੀਂ ਧਰਮ ਸੰਵਾਦ ਦੀ ਸਿੱਖਿਆ ਦਿੰਦੇ ਹਨ ਨਾ ਕਿ ਟਕਰਾਅ ਦੀ ਹਿੰਸਾ ਨੂੰ ਅੰਜ਼ਾਮ ਦੇਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਹੋਣੀ ਜ਼ਰੂਰੀ ਹੈ ਉਂਜ ਵੀ ਜਿਸ ਤਰ੍ਹਾਂ ਇਹ ਘਟਨਾਵਾਂ ਧੜਾਧੜ ਹੋਈਆਂ ਹਨ ਅਤੇ ਜਿਸ ਤਰੀਕੇ ਨਾਲ ਇਨ੍ਹਾਂ ਨੂੰ ਅੰਜ਼ਾਮ ਦਿੱਤਾ ਗਿਆ ਇਹ ਆਪਣੇ-ਆਪ ’ਚ ਪ੍ਰਤੀਕਿਰਿਆ ਦਾ ਨਤੀਜਾ ਨਹੀਂ ਸਗੋਂ ਕਿਸੇ ਸਾਜਿਸ਼ ਦਾ ਹਿੱਸਾ ਹੋ ਸਕਦੀਆਂ ਹਨ ਹਮਲਾਵਰਾਂ ਖਿਲਾਫ ਸਖਤ ਤੇ ਤੇਜ਼ੀ ਨਾਲ ਕਾਨੂੰਨੀ ਕਾਰਵਾਈ ਹੋਣੀ ਜ਼ਰੂਰੀ ਹੈ

ਪਰ ਇਸ ਦੇ ਨਾਲ ਹੀ ਸਮਾਜ ਅੰਦਰ ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਲਈ ਮੁਹਿੰਮ ਚੱਲਣੀ ਚਾਹੀਦੀ ਹੈ ਨਫ਼ਰਤ ਦੇ ਕਹਿਰ ਨੂੰ ਰੋਕਣ ਲਈ ਸਰਕਾਰਾਂ ਸਥਾਨਕ ਪੱਧਰ ’ਤੇ ਲੋਕ ਨੁਮਾਇੰਦਿਆਂ ਤੇ ਸਮਾਜਿਕ ਧਾਰਮਿਕ ਸੰਸਥਾਵਾਂ ਨੂੰ ਧਾਰਮਿਕ ਸਦਭਾਵਨਾ ਕਾਇਮ ਕਰਨ ਲਈ ਅੱਗੇ ਲੈ ਕੇ ਆਉਣ ਜਿਸ ਧਰਮ ਦੇ ਲੋਕ ਕਿਸੇ ਖਾਸ ਇਲਾਕੇ ’ਚ ਘੱਟ-ਗਿਣਤੀ ’ਚ ਵੱਸਦੇ ਹਨ ਉਹਨਾਂ ਨੂੰ ਸਮਾਜ ਵੱਲੋਂ ਵੀ ਭਰੋਸਾ ਦਿਵਾਇਆ ਜਾਵੇ ਤਾਂ ਕਿ ਉਹ ਆਪਣੇ-ਆਪ ਨੂੰ ਅਸੁਰੱਖਿਅਤ, ਇਕੱਲੇ ਜਾਂ ਬੇਗਾਨੇ ਮਹਿਸੂਸ ਨਾ ਕਰਨ ਸਿਆਸੀ ਆਗੂ ਫਾਲਤੂ ਦੀ ਬਿਆਨਬਾਜ਼ੀ ਤੋਂ ਸੰਕੋਚ ਕਰਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ