ਮਾਤ-ਭੂਮੀ ਪ੍ਰਤੀ ਸ਼ਰਧਾ

ਮਾਤ-ਭੂਮੀ ਪ੍ਰਤੀ ਸ਼ਰਧਾ

ਉਨ੍ਹਾਂ ਦਿਨਾਂ ’ਚ ਮਰਹੂਮ ਲਾਲ ਬਹਾਦਰ ਸ਼ਾਸਤਰੀ ਰੇਲ ਮੰਤਰੀ ਸਨ ਇੱਕ ਵਾਰ ਉਹ ਰੇਲਗੱਡੀ ’ਚ ਯਾਤਰਾ ਕਰ ਰਹੇ ਸਨ ਪਹਿਲੀ ਸ਼੍ਰੇਣੀ ਦੇ ਡੱਬੇ ’ਚ ਆਪਣੀ ਸੀਟ ’ਤੇ ਇੱਕ ਬਿਮਾਰ ਵਿਅਕਤੀ ਨੂੰ ਲਿਟਾ ਕੇ, ਉਹ ਖੁਦ ਤੀਜੀ ਸ਼੍ਰੇਣੀ ’ਚ ਜਾ ਕੇ ਉਸ ਦੀ ਥਾਂ ’ਤੇ ਚਾਦਰ ਲੈ ਕੇ ਸੌਂ ਗਏ ਕੁਝ ਸਮੇਂ ਬਾਅਦ ਟਿਕਟ ਚੈੱਕਰ ਆਇਆ ਅਤੇ ਉਨ੍ਹਾਂ ਨੂੰ ਸੁੱਤਾ ਵੇਖ ਕੇ ਬੁਰਾ-ਭਲਾ ਕਹਿਣ ਲੱਗਾ

ਲਾਲ ਬਹਾਦਰ ਸ਼ਾਸਤਰੀ ਉਸ ਦੀ ਆਵਾਜ਼ ਸੁਣ ਕੇ ਜਾਗੇ ਜਦੋਂ ਉਨ੍ਹਾਂ ਨੇ ਟਿਕਟ ਚੈੱਕਰ ਨੂੰ ਆਪਣਾ ਸ਼ਨਾਖਤੀ ਕਾਰਡ ਵਿਖਾਇਆ ਤਾਂ ਉਹ ਬੁਰੀ ਤਰ੍ਹਾਂ ਘਬਰਾ ਗਿਆ ਬੋਲਿਆ, ‘‘ਸਰ ਤੁਸੀਂ ਅਤੇ ਤੀਜੇ ਦਰਜ਼ੇ ’ਚ? ਤੁਸੀਂ ਚੱਲੋ, ਮੈਂ ਤੁਹਾਨੂੰ ਤੁਹਾਡੇ ਡੱਬੇ ’ਚ ਪਹੁੰਚਾ ਦਿਆਂ’’ ਉਨ੍ਹਾਂ?ਨੇ ਉਸ ਟਿਕਟ ਚੈਕਰ ਨੂੰ ਇਹ ਜਾਹਿਰ ਨਹੀਂ ਹੋਣ ਦਿੱਤਾ ਕਿ ਉਹ ਆਪਣੀ ਥਾਂ ਇੱਕ ਬਿਮਾਰ ਨੂੰ ਲਿਟਾ ਕੇ ਆਪ ਉਸ ਦੀ ਜਗ੍ਹਾ ਤੀਜੇ ਦਰਜ਼ੇ ’ਚ ਸਫ਼ਰ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਮੰਨਣਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਇਹ ਅਹਿਸਾਨ ਦੀ ਸ਼੍ਰੇਣੀ ’ਚ ਆ ਜਾਂਦਾ

ਜੋ ਕਿ ਉਨ੍ਹਾਂ ਨੂੰ ਬਿਲਕੁਲ ਮਨਜ਼ੂਰ ਨਹੀਂ ਸੀ ਉਹ ਤਾਂ ਸਿਰਫ਼ ਆਪਣੇ ਇੱਕ ਬਿਮਾਰ ਦੇਸ਼ਵਾਸੀ ਦੀ ਮੱਦਦ ਕਰ ਰਹੇ ਸਨ ਤੇ ਉਹ ਵੀ ਨਿਯਮਾਂ?ਅਤੇ ਅਸੂਲਾਂ ਦੇ ਪੱਕੇ ਰਹਿ ਕੇ ਇਸ ਲਈ ਉਹ ਮੁਸਕੁਰਾਉਂਦੇ ਹੋਏ ਬੋਲੇ, ‘‘ਭਾਈ? ਮੈਨੂੰ ਤਾਂ ਨੀਂਦ ਆ ਰਹੀ ਹੈ, ਕਿਉਂ ਮੇਰੀ ਮਿੱਠੀ ਨੀਂਦ ਖਰਾਬ ਕਰਦਾ ਹੈਂ’’ ਉਹ ਫਿਰ ਚਾਦਰ ਲੈ ਕੇ ਸੌਂ ਗਏ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ