ਪਰਾਲੀ ਲਈ ਸਖ਼ਤੀ ਬਨਾਮ ਸਿਸਟਮ

Straw

ਸੁਪਰੀਮ ਕੋਰਟ ਤੋਂ ਬਾਅਦ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਵੀ ਪਰਾਲੀ ਕਾਰਨ ਹੋ ਰਹੇ ਪ੍ਰਦੂਸ਼ਣ ਦੇ ਮਾਮਲੇ ’ਚ ਪੰਜਾਬ ਸਰਕਾਰ ਲਈ ਸਖ਼ਤ ਅਲਫਾਜ਼ ਵਰਤੇ ਹਨ ਟ੍ਰਿਬਿਊਨਲ ਦਾ ਕਹਿਣਾ ਹੈ ਕਿ ਆਦੇਸ਼ ਦਿੱਤੇ ਹੋਣ ਦੇ ਬਾਵਜ਼ੂਦ ਪੰਜਾਬ ’ਚ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਰਿਹਾ ਹੈ ਦੂਜੇ ਪਾਸੇ ਵੇਖਿਆ ਜਾਵੇ ਤਾਂ ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਪੰਜਾਬ ਸਰਕਾਰ ਨੇ ਕਾਫ਼ੀ ਸਰਗਰਮੀ ਵਿਖਾਈ ਸੀ ਡੀਜੀਪੀ ਨੂੰ ਇਸ ਮਾਮਲੇ ’ਚ ਨੋਡਲ ਅਫਸਰ ਨਿਯੁਕਤ ਕੀਤਾ ਸੀ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਤੇ ਜਿਲ੍ਹਾ ਪੁਲਿਸ ਮੁਖੀਆਂ ਦੀਆਂ ਮੀਟਿੰਗ ਵੀ ਹੋਈਆਂ ਸਨ ਪੁਲਿਸ ਅੱਗ ਲਾਉਣ ਵਾਲੇ ਲੋਕਾਂ ਖਿਲਾਫ਼ ਕਾਰਵਾਈ ਲਈ ਰੇਡ ਵੀ ਕਰਦੀ ਰਹੀ ਤੇ ਨਾਲ ਹੀ ਕਿਸਾਨਾਂ ਨੂੰ ਅਪੀਲਾਂ ਦਾ ਦੌਰ ਜਾਰੀ ਰਿਹਾ ਕਿਸਾਨਾਂ ’ਤੇ ਪਰਚੇ ਵੀ ਧੜਾਧੜ ਕੱਟੇ ਗਏ। (Straw)

ਜਿਸ ਦੇ ਵਿਰੋਧ ਵਿਚ ਕਿਸਾਨ ਧਰਨੇ ਦੇ ਰਹੇ ਹਨ ਸਰਕਾਰ ਤੇ ਕਿਸਾਨਾਂ ’ਚ ਟਕਰਾਅ ਦਾ ਮਾਹੌਲ ਹੈ ਓਧਰ ਸਰਕਾਰ ਨੂੰ ਸੁਪਰੀਮ ਕੋਰਟ ਤੇ ਐਨਜੀਟੀ ਨੇ ਘੇਰਿਆ ਹੋਇਆ ਹੈ ਇਹ ਪ੍ਰਸਥਿਤੀਆਂ ਕਈ ਸਵਾਲ ਖੜ੍ਹੇ ਕਰਦੀਆਂ ਹਨ ਜੇਕਰ ਜ਼ਮੀਨੀ ਹਾਲਾਤਾਂ ਨੂੰ ਵੇਖੀਏ ਤਾਂ ਤੱਥ ਕਈ ਸਾਹਮਣੇ ਆਉਂਦੇ ਹਨ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਵੀ ਜਾਰੀ ਹੈ ਪਰ ਸੁਧਾਰ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪੰਜਾਬ ’ਚ ਪਰਾਲੀ ਦੀਆਂ ਗੱਠਾਂ ਬੰਨ੍ਹਣ ਦਾ ਸਿਲਸਿਲਾ ਵੀ ਜਾਰੀ ਹੈ ਹਰ ਪਿੰਡ ’ਚ ਗੱਠਾਂ ਨਜ਼ਰ ਆ ਰਹੀਆਂ ਹਨ ਪਰਾਲੀ ਨਾ ਸਾੜਨ ਦਾ ਪ੍ਰਚਾਰ ਵੀ ਹੋ ਰਿਹਾ ਹੈ ਤੇ ਇਸ ਦਾ ਅਸਰ ਵੀ ਹੋ ਰਿਹਾ ਹੈ ਕਿਸਾਨ ਪਰਾਲੀ ਨੂੰ ਨਾ ਸਾੜਨ ਵਾਲੇ ਵੀ ਹਨ ਤੇ ਅੱਗ ਲਾਉਣ ਲਈ ਡਟੇ ਵੀ ਹੋਏ ਹਨ ਅਸਲ ’ਚ ਮਸਲਾ, ਸਿਰਫ਼ ਸਖ਼ਤੀ ਨਾਲ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ ਜ਼ਰੂਰਤ ਇਸ ਗੱਲ ਦੀ ਹੈ। (Straw)

ਇਹ ਵੀ ਪੜ੍ਹੋ : ਹਲਕਾ ਸਨੌਰ ਦੇ ਵਿਕਾਸ ਲਈ ਮੰਤਰੀ ਹਰਭਜਨ ਈਟੀਓ ਵੱਲੋਂ ਵੱਡੇ ਪ੍ਰੋਜੈਕਟਾਂ ’ਤੇ ਲਾਈ ਮੋਹਰ

ਜੋ ਸੁਧਾਰ ਹੋ ਰਿਹਾ ਹੈ ਉਸ ਵਿੱਚ ਤੇਜ਼ੀ ਲਿਆਂਦੀ ਜਾਵੇ ਜਿਹੜੇ ਕਿਸਾਨ ਹੈਪੀ ਸੀਡਰ, ਸੁਪਰ ਸੀਡਰ ਜਿਹੇ ਮਹਿੰਗੇ ਸੰਦ ਖਰੀਦ ਕੇ ਪਰਾਲੀ ਜ਼ਮੀਨ ਦੇ ਅੰਦਰ ਹੀ ਵਾਹ ਰਹੇ ਹਨ ਇਸ ਕੰਮ ’ਚ ਵਾਧਾ ਕੀਤਾ ਜਾਵੇ ਅਜਿਹੇ ਕਿਸਾਨਾਂ ਦੀ ਗਿਣਤੀ ਵਧਾਈ ਜਾਵੇ ਖੇਤੀ ਸੰਦ ਵੱਧ ਤੋਂ ਵੱਧ ਤੇ ਜ਼ਿਆਦਾ ਸਬਸਿਡੀ ’ਤੇ ਮੁਹੱਈਆ ਕਰਵਾਏ ਜਾਣ ਕੇਂਦਰ ਤੇ ਸੂਬਾ ਸਰਕਾਰ ਰਲ਼ ਕੇ ਕਦਮ ਚੁੱਕਣ ਪਰਾਲੀ ਨੂੰ ਮੁਸੀਬਤ ਦੀ ਬਜਾਇ ਰੁਜ਼ਗਾਰਮੁਖੀ ਵੀ ਬਣਾਇਆ ਜਾਵੇ ਕਿਸਾਨਾਂ ਨੂੰ ਪ੍ਰਤੀ ਏਕੜ ਵਿੱਤੀ ਮੱਦਦ ਦਿੱਤੀ ਜਾਵੇ ਤਾਂ ਇਸ ਨਾਲ ਦਿਹਾੜੀ ਖੇਤਰ ’ਚ ਮਜ਼ਦੂਰਾਂ ਨੂੰ ਰੁਜ਼ਗਾਰ ਵੀ ਮਿਲੇਗਾ ਹਾਲ ਦੀ ਘੜੀ ਕਿਸਾਨਾਂ ਨੂੰ ਪੱਲਿਓਂ ਪੈਸੇ ਦੇ ਕੇ ਗੱਠਾਂ ਮੁਫ਼ਤ ’ਚ ਦੇਣੀਆਂ ਪੈ ਰਹੀਆਂ ਹਨ ਪਰਾਲੀ ਮੁਫ਼ਤ ਦੇਣ ਦੀ ਬਜਾਇ ਇਸ ਨੂੰ ਵੇਚਣ ਦਾ ਪ੍ਰਬੰਧ ਹੋਵੇ। (Straw)

ਤਾਂ ਕਿਸਾਨ ਪਰਾਲੀ ਨੂੰ ਅੱਗ ਲਾਵੇਗਾ ਹੀ ਨਹੀਂ ਇਸ ਕੰਮ ਵਾਸਤੇ ਜ਼ਰੂਰੀ ਹੈ ਤਕਨੀਕ ’ਤੇ ਜ਼ੋਰ ਦਿੱਤਾ ਜਾਵੇ ਇਸ ਦੇ ਨਾਲ ਹੀ ਜ਼ਰੂਰੀ ਹੈ ਕਿ ਪੰਜਾਬ, ਹਰਿਆਣਾ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਦੀ ਸਮੱਸਿਆ ਹੈ ਜਿਸ ਨੂੰ ਰੋਕਣ ਲਈ ਝੋਨੇ ਦੀ ਕਾਸ਼ਤ ਘਟਾਈ ਜਾਵੇ ਇਹ ਤਾਂ ਹੀ ਸੰਭਵ ਹੈ ਜੇਕਰ ਹੋਰਨਾਂ ਫਸਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਹੀ ਮੰਡੀਕਰਨ ਤੇ ਘੱਟੋ-ਘੱਟ ਸਮੱਰਥਨ ਮੁੱਲ ਨੂੰ ਯਕੀਨੀ ਬਣਾਇਆ ਜਾਵੇ ਕਿਸਾਨਾਂ ਦਾ ਚੋਰਾਂ ਵਾਂਗ ਪਿੱਛਾ ਕਰਨ ਦੀ ਬਜਾਇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਹੀ ਸਹੂਲਤਾਂ ਦੇ ਕੇ ਹੱਲ ਕੀਤਾ ਜਾਵੇ ਤੇ ਉਹਨਾਂ ਨੂੰ ਵਿਸ਼ਵਾਸ ’ਚ ਲਿਆ ਕੇ ਉਹਨਾਂ ਨੂੰ ਪਰਾਲੀ ਨਾ ਸਾੜਨ ਲਈ ਪੇ੍ਰਰਿਤ ਕੀਤਾ ਜਾਵੇ ਜੇਕਰ ਸਹੂਲਤਾਂ ਹੋਣਗੀਆਂ ਤਾਂ ਕਿਸਾਨ ਪਰਾਲੀ ਨੂੰ ਅੱਗ ਨਾ ਲਾ ਕੇ ਪੈਸਾ ਕਮਾਏਗਾ। (Straw)