ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਸਾਧ-ਸੰਗਤ ਨੇ ਇਸ ਤਰ੍ਹਾਂ ਮਨਾਈ

Saint Dr MSG

ਖਿੜੀ ਦਰਸ਼ਨ ਦੀ ਗੁਲਜ਼ਾਰ : ਪੂਜਨੀਕ ਗੁਰੂ ਜੀ ਬਰਨਾਵਾ ਪਧਾਰੇ, ਸਾਧ-ਸੰਗਤ ਨੂੰ ਦਿੱਤੀ ਐੱਮਐੱਸਜੀ ਭੰਡਾਰੇ ਮਹੀਨੇ ਦੀ ਵਧਾਈ

  • ਸਾਧ-ਸੰਗਤ ਨੇ ਦੀਪਮਾਲਾ ਕਰ ਅਤੇ ਲੱਡੂ ਵੰਡ ਕੇ ਮਨਾਈ ਖੁਸ਼ੀ

ਬਰਨਾਵਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਅੱਜ ਸ਼ਾਮ ਸੁਨਾਰੀਆ ਤੋਂ ਉੱਤਰ ਪ੍ਰਦੇਸ਼ ਦੇ ਬਰਨਾਵਾ ਜ਼ਿਲ੍ਹਾ ਬਾਗਪਤ ’ਚ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਪਧਾਰੇ। ਪੂਜਨੀਕ ਗੁਰੂ ਜੀ 21 ਦਿਨਾਂ ਦੀ ਫਰਲੋਂ ’ਤੇ ਯੂਪੀ ਦਰਬਾਰ ਪੁੱਜੇ ਹਨ। ਆਪ ਜੀ ਦੇ ਸ਼ੁੱਭ ਆਗਮਨ ਨਾਲ ਸਾਧ-ਸੰਗਤ ਦੀਆਂ ਪਵਿੱਤਰ ਅਵਤਾਰ ਮਹੀਨੇ ਦੀਆਂ ਖੁਸ਼ੀਆਂ ਦੁੱਗਣੀਆਂ ਹੋ ਗਈਆਂ।

Also Read : ਡੇਰਾ ਸ਼ਰਧਾਲੂਆਂ ਨੇ ਜ਼ਖਮੀ ਗਾਂ ਦੀ ਕੀਤੀ ਸੰਭਾਲ

ਪੂਜਨੀਕ ਗੁਰੂ ਜੀ ਨੇ ਯੂ-ਟਿਊਬ ’ਤੇ ਲਾਈਵ ਹੁੰਦਿਆਂ ਸਾਧ-ਸੰਗਤ ਨੂੰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੰਦਿਆਂ ਅਸ਼ੀਰਵਾਦ ਦਿੱਤਾ। ਆਪ ਜੀ ਨੇ ਫ਼ਰਮਾਇਆ ਕਿ ਸਾਧ-ਸੰਗਤ ਨੇ ਪਹਿਲਾਂ ਵੀ ਬਚਨ ਮੰਨੇ ਸਨ ਤੇ ਇਸ ਵਾਰ ਵੀ ਬਰਨਾਵਾ ਨਹੀਂ ਆਉਣਾ, ਸਗੋਂ ਜਿਵੇਂ ਜ਼ਿੰਮੇਵਾਰ ਕਹਿਣਗੇ ਉਸੇ ਅਨੁਸਾਰ ਹੀ ਚੱਲਣਾ ਹੈ। ਪਵਿੱਤਰ ਅਵਤਾਰ ਮਹੀਨੇ ’ਚ ਪੂਜਨੀਕ ਗੁਰੂ ਜੀ ਦੇ ਸ਼ੁੱਭ ਆਗਮਨ ਦੀ ਖਬਰ ਮਿਲਦਿਆਂ ਦੇਸ਼-ਵਿਦੇਸ਼ ਅੰਦਰ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਦੇ ਚਿਹਰੇ ਫੁੱਲਾਂ ਵਾਂਗ ਖਿੜ ਗਏ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਾਧ-ਸੰਗਤ ਨੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਲੱਡੂ ਵੰਡੇ। ਲੋਕਾਂ ਨੇ ਆਪਣੇ ਘਰਾਂ ’ਚ ਦੀਪਮਾਲਾ ਕਰਕੇ ਤੇ ਜ਼ਰੂਰਤਮੰਦਾਂ ਦੀ ਮੱਦਦ ਕਰਕੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ। ਵੱਖ-ਵੱਖ ਥਾਈਂ ਜ਼ਰੂਰਤਮੰਦਾਂ ਨੂੰ ਕੰਬਲ ਤੇ ਗਰਮ ਕੱਪੜੇ ਵੰਡੇ ਗਏ। (Saint Dr MSG)

Saint Dr MSG
ਸਰਸਾ। ਸ਼ਾਹ ਸਤਿਨਾਮ ਜੀ ਪੁਰਾ, ਸਰਸਾ ਦੀ ਸਾਧ-ਸੰਗਤ ਰੰਗਲੀ ਬਣਾ ਤੇ ਦੀਵੇ ਜਗਾ ਕੇ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਮਨਾਉਂਦੀ ਹੋਈ।

ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨ | Saint Dr MSG

ਪਿਆਰੀ ਸਾਧ-ਸੰਗਤ ਜੀ ਸਾਰਿਆਂ ਨੂੰ ਬਹੁਤ ਅਸ਼ੀਰਵਾਦ ਅਤੇ ਐੱਮਐੱਸਜੀ ਭੰਡਾਰਾ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਆਉਣ ਵਾਲਾ ਹੈ ਅਤੇ ਐੱਮਐੱਸਜੀ ਭੰਡਾਰੇ ਦਾ ਮਹੀਨਾ ਚੱਲ ਰਿਹਾ ਹੈ। ਉਸ ਦੀਆਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹੋਣ। ਬਹੁਤ-ਬਹੁਤ ਸਤਿਗੁਰੂ ਪਰਮਾਤਮਾ ਤੁਹਾਨੂੰ ਖੁਸ਼ੀਆਂ ਦੇਵੇ ਅਤੇ ਤੁਸੀਂ ਸਾਰੇ ਖੁਸ਼ ਤਾਂ ਹੋ ਹੀ ਰਹੇ ਹੋ ਪਰ ਤੁਹਾਨੂੰ ਗੁਜਾਰਿਸ਼ ਹੈ, ਬੇਨਤੀ ਹੈ ਕਿ ਤੁਸੀਂ ਯੂਪੀ ਨਹੀਂ ਆਉਣਾ। ਜਿੱਥੇ ਵੀ ਤੁਹਾਨੂੰ ਜ਼ਿੰਮੇਵਾਰ ਸੱਜਣ ਕਹਿਣ, ਉਸ ਅਨੁਸਾਰ ਹੀ ਰਹਿਣਾ ਹੈ, ਉਸ ਅਨੁਸਾਰ ਹੀ ਤੁਸੀਂ ਚੱਲਣਾ ਹੈ, ਅਮਲ ਕਰਨਾ ਹੈ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਅਸ਼ੀਰਵਾਦ…। ਅੱਗੇ ਵੀ ਤੁਸੀਂ ਅਮਲ ਕੀਤਾ ਹੈ ਅਤੇ ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਇਸ ਵਾਰ ਵੀ ਪੂਰਾ-ਪੂਰਾ ਅਮਲ ਕਰੋਂਗੇ। ਸਾਰਿਆਂ ਨੂੰ ਬਹੁਤ-ਬਹੁਤ ਅਸ਼ੀਰਵਾਦ!

-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ