ਹੇਅਰ ਤੋਂ ਨਰਾਜ਼ ਸਨ ਭਗਵੰਤ ਮਾਨ! ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ’ਚ ਰਹੇ ਨਾਕਾਮਯਾਬ

Bhagwant Maan

ਪੰਜਾਬ ਸਰਕਾਰ ਦੇ ਮੰਤਰੀਆਂ ਦੇ ਵਿਭਾਗਾਂ ’ਚ ਹੋਇਆ ਫੇਰਬਦਲ…

  • ਗੁਰਮੀਤ ਸਿੰਘ ਮੀਤ ਹੇਅਰ ਨੂੰ ਵੱਡਾ ਝਟਕਾ, ਚੇਤਨ ਸਿੰਘ ਜੋੜਾਮਾਜਰਾ ਦੀ ਹੋਈ ਚਾਂਦੀ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਨੌਜਵਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੰਗਲਵਾਰ ਵੱਡਾ ਝਟਕਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 4 ਵਿਭਾਗ ਖੋਹ ਲਏ ਗਏ ਹਨ। ਗੁਰਮੀਤ ਸਿੰਘ ਮੀਤ ਹੇਅਰ ਦੇ ਕੰਮ ਕਰਨ ਦੇ ਤਰੀਕੇ ਤੋਂ ਮੁੱਖ ਮੰਤਰੀ ਨਰਾਜ਼ ਚੱਲ ਰਹੇ ਸਨ ਅਤੇ ਖ਼ਾਸ ਕਰਕੇ ਨਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਕੁਝ ਵੀ ਖ਼ਾਸ ਨਹੀਂ ਕਰ ਸਕੇ, ਜਿਸ ਕਾਰਨ ਉਨ੍ਹਾਂ ਨੂੰ ਇਹ ਵੱਡਾ ਨੁਕਸਾਨ ਸਹਿਣਾ ਪਿਆ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਮਾਈਨਿੰਗ ਸਣੇ ਕੁਲ ਚਾਰ ਵਿਭਾਗ ਵਾਪਸ ਲੈ ਲਏ ਗਏ ਹਨ, ਜਦੋਂਕਿ ਇੱਕ ਵਿਭਾਗ ਖੇਡਾਂ ਅਤੇ ਯੂਥ ਸੇਵਾਵਾਂ ਵਿਭਾਗ ਹੀ ਉਨ੍ਹਾਂ ਕੋਲ ਛੱਡਿਆ ਹੈ। ਹੇਅਰ ਨੂੰ ਡਾਉੂਨਗੇ੍ਰਡ ਕੀਤਾ ਗਿਆ ਹੈ। (Bhagwant Maan)

ਮੀਤ ਹੇਅਰ ਤੋਂ ਖੋਹੇ ਵਿਭਾਗ, ਚੇਤਨ ਜੌੜਾ ਮਾਜਰਾ ਨੂੰ ਮਿਲੇ 4 ਹੋਰ ਵਿਭਾਗ | Bhagwant Maan

ਇਸ ਸਾਰੇ ਮਾਮਲੇ ਵਿੱਚ ਸਭ ਤੋਂ ਜ਼ਿਆਦਾ ਫਾਇਦਾ ਸਮਾਣਾ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦਾ ਫਾਇਦਾ ਹੋਇਆ ਹੈ। ਚੇਤਨ ਸਿੰਘ ਜੋੜਾਮਾਜਰਾ ਨੂੰ ਗੁਰਮੀਤ ਸਿੰਘ ਮੀਤ ਹੇਅਰ ਤੋਂ ਖੋਹੇ ਗਏ 3 ਮੁੱਖ ਵਿਭਾਗ ਦਾ ਚਾਰਜ਼ ਦੇ ਦਿੱਤਾ ਗਿਆ ਹੈ। ਹੁਣ ਚੇਤਨ ਸਿੰਘ ਜੋੜਾਮਾਜਰਾ ਕੋਲ ਕੁਲ 7 ਵਿਭਾਗਾ ਦਾ ਚਾਰਜ਼ ਰਹੇਗਾ। ਜਿਸ ਕਾਰਨ ਉਨ੍ਹਾਂ ਦਾ ਕੱਦ ਕਾਫ਼ੀ ਜ਼ਿਆਦਾ ਵਧ ਗਿਆ ਹੈ।

ਹਲਕਾ ਸਨੌਰ ਦੇ ਵਿਕਾਸ ਲਈ ਮੰਤਰੀ ਹਰਭਜਨ ਈਟੀਓ ਵੱਲੋਂ ਵੱਡੇ ਪ੍ਰੋਜੈਕਟਾਂ ’ਤੇ ਲਾਈ ਮੋਹਰ

ਮੰਗਲਵਾਰ ਨੂੰ ਮੰਤਰੀਆਂ ਦੇ ਵਿਭਾਗਾਂ ਵਿੱਚ ਕੀਤੇ ਗਏ ਫੇਰਬਦਲ ਅਨੁਸਾਰ ਮਾਇਨਿੰਗ ਤੇ ਭੂ ਵਿਗਿਆਨ ਅਤੇ ਜਲ ਸਰੋਤ ਅਤੇ ਜ਼ਮੀਨ ਤੇ ਪਾਣੀ ਦੀ ਸੰਭਾਲ ਵਿਭਾਗ ਚੇਤਨ ਸਿੰਘ ਜੋੜਾਮਾਜਰਾ ਨੂੰ ਦਿੱਤਾ ਗਿਆ ਹੈ, ਜਦੋਂ ਕਿ ਉਨ੍ਹਾਂ ਕੋਲ ਪਹਿਲਾਂ ਹੀ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੰਗਰਾਮੀ, ਫੂਡ ਪ੍ਰੋਸੈਸਿੰਗ ਤੇ ਬਾਗਬਾਨੀ ਵਿਭਾਗ ਸਨ। ਇਸ ਦੇ ਨਾਲ ਹੀ ਹੇਅਰ ਕੋਲ ਸਿਰਫ਼ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਹੀ ਛੱਡਦੇ ਹੋਏ ਸਾਰੇ ਵਿਭਾਗ ਖੋਹ ਲਏ ਗਏ ਹਨ। ਚੇਤਨ ਸਿੰਘ ਜੋੜਾਮਾਜਰਾ ਨੂੰ ਦਿੱਤੇ ਗਏ ਵਿਭਾਗਾਂ ਤੋਂ ਇਲਾਵਾ 2 ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਕੋਲ ਰੱਖ ਲਏ ਗਏ ਹਨ।