ਗੁਰਚਰਨ ਕੌਰ ਇੰਸਾਂ ਬਣੇ ਪਿੰਡ ਦੇ ਤੀਜੇ ਤੇ ਬਲਾਕ ਖੂਹੀਆਂ ਸਰਵਰ ਦੇ 5ਵੇਂ ਸਰੀਰਦਾਨੀ

Welfare work

ਖੂਹੀਆਂ ਸਰਵਰ (ਅਬੋਹਰ) (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ’ਤੇ ਚੱਲਦਿਆਂ ਜਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਦੇ ਪਿੰਡ ਖੂਹੀਆਂ ਸਰਵਰ ਦੇ ਨਿਵਾਸੀ ਗੁਰਚਰਨ ਕੌਰ ਇੰਸਾਂ ਧਰਮਪਤਨੀ ਮੇਜਰ ਸਿੰਘ ਇੰਸਾਂ, ਜੋ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ, ਉਨ੍ਹਾਂ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਗੁਰਬਚਨ ਸਿੰਘ, ਸੁਖਵਿੰਦਰ ਕੌਰ, ਹਰਭਜਨ ਸਿੰਘ, ਮਨਦੀਪ ਕੌਰ ਦੋਨੋਂ ਸਪੁੱਤਰ ਤੇ ਨੂੰਹਾਂ, ਸੁਖਜਿੰਦਰ ਸਿੰਘ ਤੇ ਬਲਜਿੰਦਰ ਕੌਰ ਧੀ-ਜਵਾਈ ਤੇ ਸਮੂਹ ਪਰਿਵਾਰ ਨੇ ਸਹਿਮਤੀ ਨਾਲ ਡਾਕਟਰੀ ਖੋਜਾਂ ਲਈ ਦਾਨ ਕੀਤਾ। (Welfare work)

ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਸਰੀਰਦਾਨੀ ਗੁਰਚਰਨ ਕੌਰ ਇੰਸਾਂ ਪਿੰਡ ਖੂਹੀਆਂ ਸਰਵਰ ਦੇ ਤੀਸਰੇ ਸਰੀਰਦਾਨੀ ਅਤੇ ਬਲਾਕ ਖੂਹੀਆਂ ਸਰਵਰ ਦੇ 5ਵੇਂ ਸਰੀਰਦਾਨੀ ਬਣ ਗਏ ਹਨ। ਉਨ੍ਹਾਂ ਮਾਨਸ ਜਨਮ ਦਾ ਲਾਹਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਤਕਰੀਬਨ ਸੰਨ 1980 ਵਿਚ ਖੱਟ ਲਿਆ ਸੀ। ਸਮੂੂਹ ਸਾਧ-ਸੰਗਤ ਨੇ ਆਪਣੀਆਂ ਨਮ ਅੱਖਾਂ ਨਾਲ ਸਰੀਰਦਾਨੀ ਗੁਰਚਰਨ ਕੌਰ ਇੰਸਾਂ ਅਮਰ ਰਹੇ-ਅਮਰ ਰਹੇ ਦੇ ਨਾਅਰੇ ਲਾ ਕੇ ਸ਼ਰਧਾਂਜਲੀ ਦਿੱਤੀ। (Welfare work)

ਸਰੀਰਦਾਨੀ ਗੁਰਚਰਨ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਐਸ.ਕੇ.ਐਸ. ਹਸਪਤਾਲ ਮੈਡੀਕਲ ਕਾਲਜ ਅਤੇ ਰਿਸਰਚ ਸੈਂਟਰ ਚੌਮੁਹਨ (ਮਥੁਰਾ) ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ। ਸਰੀਰਦਾਨੀ ਗੁਰਚਰਨ ਕੌਰ ਇੰਸਾਂ ਦਾ ਪਰਿਵਾਰ ਵੀ ਡੇਰਾ ਸੱਚਾ ਸੌਦਾ ਸਰਸਾ ਨਾਲ ਜੁੜਿਆ ਹੋਇਆ ਹੈ।

ਇਸ ਮੌਕੇ ਬਲਾਕ ਖੂਹੀਆਂ ਸਰਵਰ ਦੇ ਪ੍ਰੇਮੀ ਸੇਵਕ ਲਾਭ ਚੰਦ ਇੰਸਾਂ, ਹੋਰ ਜਿੰਮੇਵਾਰਾਂ ਸੇਵਾਦਾਰਾਂ ਵਿਚ ਅਵਿਨਾਸ਼ ਇੰਸਾਂ, ਸੁਭਾਸ਼ ਇੰਸਾਂ, ਕਰਮਜੀਤ ਸਿੰਘ ਇੰਸਾਂ, ਮੁਕੇਸ਼ ਇੰਸਾਂ 15 ਮੈਂਬਰ, ਸੇਵਾਦਾਰ ਭੈਣਾਂ ਰਾਜਾਬਾਲਾ ਇੰਸਾਂ ਤੋਂ ਇਲਾਵਾ ਬਲਾਕ ਕਿੱਕੜ ਖੇੜਾ, ਬਲਾਕ ਆਜਮਵਾਲਾ ਅਤੇ ਬਲਾਕ ਅਬੋਹਰ ਦੇ 15 ਮੇੈਂਬਰ, ਪਿੰਡਾਂ ਦੇ ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰ ਤੇ ਸਾਰੇ ਬਲਾਕਾਂ ਦੀ ਸਮੂਹ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ।

ਕੀ ਕਹਿੰਦੇ ਹਨ ਸੀਨੀਅਰ ਮੈਡੀਕਲ ਅਫਸਰ ਅਬੋਹਰ ਡਾ. ਨੀਰਜਾ

ਮਰਨ ਉਪਰੰਤ ਡਾਕਟਰੀ ਖੋਜਾਂ ਲਈ ਸਰੀਰਦਾਨ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਮੈਡਮ ਨੀਰਜਾ ਨੇ ਕਿਹਾ ਕਿ ਮਰਨ ਉਪਰੰਤ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਵਾਉਣਾ ਪਰਿਵਾਰ ਦਾ ਸ਼ਲਾਘਾਯੋਗ ਕਦਮ ਮੰਨਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਮਰਨ ਉਪਰੰਤ ਡਾਕਟਰੀ ਖੋਜਾਂ ਵਾਸਤੇ ਸਰੀਰਦਾਨ ਕਰਨਾ ਸਮਾਜ ਲਈ ਬਹੁਤ ਹੀ ਫਾਇਦੇਮੰਦ ਕਦਮ ਸਾਬਿਤ ਹੋ ਸਕਦਾ ਹੈ।

Also Read : ਕਰ ਗਏ ਅਜਿਹਾ ਕਾਰਜ ਕਿ ਲੱਗਣ ਲੱਗੇ ‘ਗੁਰਚਰਨ ਸਿੰਘ ਇੰਸਾਂ ਅਮਰ ਰਹੇ’ ਦੇ ਨਾਅਰੇ