ਸਰਕਾਰ ਨੇ ਬੂਸਟਰ ਡੋਜ਼ ਲਾਉਣ ਦਾ ਮੇਰਾ ਸੁਝਾਅ ਮੰਨਿਆ: ਰਾਹੁਲ

ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਕੇਂਦਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਬੂਸਟਰ ਡੋਜ ਲਾਉਣ ਦੇ ਉਨ੍ਹਾਂ ਦੇ ਸੁਝਾਅ ਨੂੰ ਮੰਨਿਆ ਹੈ ਅਤੇ ਸਾਰੇ ਨਾਗਰਿਕਾਂ ਨੂੰ ਇਹ ਡੋਜ਼ ਲਾਉਣ ਦਾ ਫੈਸਲਾ ਕੀਤਾ ਹੈ। ਕਾਂਗਰਸ ਆਗੂ ਨੇ ਸਰਕਾਰ ਦੇ ਉਨ੍ਹਾਂ ਦੇ ਸੁਝਾਅ ਨੂੰ ਅਮਲੀਜਾਮਾ ਪਹੁੰਚਾਉਣ ’ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਸਹੀ ਕਦਮ ਦੱਸਿਆ ਤੇ ਕਿਹਾ ਕਿ ਕੋੋਰੋਨਾ ਮਹਾਮਾਰੀ ਨਾਲ ਦੇਸ ਦੇ ਨਾਗਰਿਕ ਨੂੰ ਸੁਰੱਖਿਆ ਪਹੁੰਚਾਉਣ ਬਹੁਤ ਜ਼ਰੂਰੀ ਹੈ।

ਗਾਂਧੀ ਨੇ ਟਵੀਟ ਕੀਤਾ ‘ਕੇਂਦਰ ਸਰਕਾਰ ਨੇ ਬੂਸਟਰ ਡੋਜ਼ ਦਾ ਮੇਰਾ ਸੁਝਾਅ ਮੰਨ ਲਿਆ ਹੈ- ਇਹ ਇੱਕ ਸਹੀ ਕਦਮ ਹੈ। ਦੇਸ਼ ਦੇ ਜਨ-ਜਨ ਤੱਕ ਵੈਕਸੀਨ ਤੇ ਬੂਸਟਰ ਦੀ ਸੁਰੱਖਿਆ ਪਹੁੰਚਾਣੀ ਹੋਵੇਗੀ।’’ ਉਨ੍ਹਾਂ ਨੇ ਇਸ ਨਾਲ ਕੁਝ ਦਿਨ ਪਹਿਲਾਂ ਕੀਤਾ ਆਪਣਾ ਉਹ ਟਵੀਟ ਵੀ ਪੋਸਟ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਸਰਕਾਰ ਨੂੰ ਪੁੱਛਿਆ ਸੀ ‘‘ਦੇਸ਼ ਦੀ ਵੱਡੀ ਆਬਾਦੀ ਦਾ ਹੁਣ ਤੱਕ ਟੀਕਾਕਰਨ ਨਹੀਂ ਹੋਇਆ ਹੈ। ਭਾਰਤ ਸਰਕਾਰ ਬੂਸਟਰ ਡੋਜ਼ ਕਦੋਂ ਤੋਂ ਸ਼ੁਰੂ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।