UPI ਯੂਜਰਸ ਲਈ Google pay ਤੇ NPCI ਵੱਲੋਂ ਵੱਡੀ ਖੁਸ਼ਖਬਰੀ

Google Pay npci

Google ਇੰਡੀਆ ਡਿਜ਼ੀਟਲ ਸਰਵਿਸੇਜ ਤੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਇੰਟਰਨੈਸ਼ਨਲ ਪੇਮੈਂਟਸ ਨੇ ਇੱਕ ਅਜਿਹਾ ਐੱਮਓਯੂ ਸਾਈਨ ਕਰ ਲਿਆ ਹੈ ਜੋ ਯੂਪੀਆਈ (ਯੂਨੀਫਾਈਡ ਪੇਮੈਂਟ ਇੰਟਰਫੇਸ) ਯੂਜ ਕਰਨ ਵਾਲਿਆਂ ਲਈ ਸੌਗਾਤ ਸਾਬਤ ਹੋ ਸਕਦਾ ਹੈ, ਐੱਨਪੀਸੀਆਈ ਨੇ ਜੋ ਸਮਝੌਤਾ ਸਾਈਨ ਕੀਤਾ ਹੈ ਉਸ ਦੇ ਜ਼ਰੀਏ ਵਿਸ਼ਵ ਪੱਧਰ ’ਤੇ ਯੂਪੀਆਈ ਪੇਮੈਂਟ ਕਰਨਾ ਸੰਭਵ ਹੋ ਸਕੇਗਾ, ਭਾਰਤ ਦੇ ਸੈਲਾਨੀਆਂ ਜਾਂ ਵਿਦੇਸ਼ ਜਾਣ ਵਾਲੇ ਭਾਰਤੀਆਂ ਨੂੰ ਇਸ ਯੂਪੀਆਈ ਪੇਮੈਂਟ ਦੇ ਗਲੋਬਲ ਐਕਸਪੇਂਸ਼ਨ ਨਾਲ ਭਰਪੂਰ ਫਾਇਦਾ ਮਿਲਣ ਵਾਲਾ ਹੈ ਅਤੇ ਉਹ ਗਲੋਬਲ ਲੈਵਲ ’ਤੇ ਯੂਪੀਆਈ ਪੇਮੈਂਟ ਕਰ ਸਕਣਗੇ। (Google Pay npci)

ਕਿੱਥੋਂ ਮਿਲੇ ਇਹ ਜਾਣਕਾਰੀ | Google Pay npci

ਅਸਲ ਵਿੱਚ ਐੱਨਪੀਸੀਆਈ ਨੇ ਇਸ ਬਾਰੇ ਐਕਸ ’ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਸਾਨੂੰ ਭਾਰਤ ਤੋਂ ਇਲਾਵਾ ਦੇਸ਼ਾਂ ’ਚ ਯੂਪੀਆਈ ਦੇ ਅਸਰ ਦਾ ਵਿਸਥਾਰ ਕਰਨ ਲਈ ਐੱਨਪੀਸੀਆਈ ਇੰਟਰਨੈਸ਼ਨਲ ਤੇ ਗੂਗਲ ਪੇ ਇੰਡੀਆ ਵਿਚਕਾਰ ਸਟੇਟੇਜਿਕ ਪਾਰਟਨਰਸ਼ਿਪ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ।

ਯੂਪੀਆਈ ਵਰਤਣ ਵਾਲਿਆਂ ਨੂੰ ਕੀ ਫਾਇਦਾ ਮਿਲੇਗਾ? | Google Pay npci

ਗੂਗਲ ਪੇਅ ਦੀ ਮੱਦਦ ਨਾਲ ਗਲੋਬਲ ਲੈਵਲ ’ਤੇ ਯੂਪੀਆਹੀ ਕਰ ਸਕਣਗੇ ਅਤੇ ਵਿਦੇਸ਼ ’ਚ ਰਹਿ ਕੇ ਪੇਮੈਂਟ ਲਈ ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ।

ਇਸ NOU ਦੇ ਸਾਈਨ ਕਰਨ ਦਾ ਕੀ ਹੈ ਮਕਸਦ?

  • ਭਾਰਤੀ ਟੂਰਿਸਟ ਨੂੰ ਵਿਦੇਸ਼ ਦਾ ਸਫ਼ਰ ਕਰਨ ’ਚ ਆਸਾਨੀ ਹੋਵੇਗੀ।
  • ਭਾਤਰ ਦੇ ਯੂਪੀਆਈ ਵਰਗੇ ਡਿਜ਼ੀਟਲ ਪੇਮੈਂਟ ਸਿਸਟ ਨੂੰ ਕਈ ਹੋਰ ਦੇਸ਼ਾਂ ’ਚ ਲਾਗੂ ਕਰਨ ਦਾ ਮਕਸਦ ਪੂਰਾ ਹੋ ਸਕੇਗਾ।
  • ਇਸ ਦੀ ਮੱਦਦ ਨਾਲ ਯੂਪੀਆਈ ਨੂੰ ਵਿਦੇਸ਼ਾਂ ’ਚ ਵੀ ਮਨਜ਼ੂਰ ਕੀਤਾ ਜਾ ਸਕੇਗਾ।
  • ਦੇਸ਼ ਦੇ ਬਾਹਰ ਅਕਸਰ ਯਾਤਰਨਾ ਕਰਨ ਵਾਲੇ ਯੂਪੀਆਈ ਯੂਜਰਸ ਨੂੰ ਇਸ ਨਾਲ ਬੇਹੱਦ ਆਸਾਨੀ ਹੋ ਸਕੇਗੀ।
  • ਹੋਰ ਦੇਸ਼ਾਂ ’ਚ ਆਰਥਿਕ ਲੈਣ-ਦੇਣ ਦਾ ਖਾਕਾ ਜਾਂ ਬਲੂਪ੍ਰਿੰਟ ਵੀ ਤਿਆਰ ਹੋ ਸਕੇਗਾ।
  • ਭਾਰਤ ਦੇ ਯੂਪੀਆਈ ਵਰਗੇ ਡਿਜ਼ੀਟਲ ਪੇਮੈਂਟ ਸਿਸਟਮ ਨੂੰ ਹੋਰ ਦੇਸ਼ਾਂ ’ਚ ਲਾਗੂ ਕਰ ਸਕਣਗੇ।

ਜਾਣੋ ਇਸ ਸਮਝੌਤੇ ਨਾਲ ਹੋਰ ਕੀ ਹੋਵੇਗਾ?

ਇਸ ਐੱਮਓਯੂ ਨਾਲ ਯੂਪੀਆਈ ਦੀ ਗਲੋਬਲ ਐਕਸਪਟੇਂਸ ਮਜ਼ਬੂਤ ਹੋਵੇਗੀ ਜਿਸ ਤੋਂ ਬਾਅਦ ਵਿਦੇਸ਼ੀ ਵਪਾਰੀਆਂ ਨੂੰ ਲੱਖਾਂ ਭਾਰਤੀ ਗਾਹਕਾਂ ਤੱਕ ਪਹੁੰਚ ਮਿਲੇਗੀ, ਡਿਜ਼ੀਟਲ ਪੇਮੈਂਟ ਕਰਨ ਲਈ ਸਿਰਫ਼ ਫੌਰਨ ਕਰੰਸੀ ਅਤੇ ਕਰੇਡਿਟ ਜਾਂ ਫੌਰਨ ਕਰੰਸੀ ਕਾਰਡ ’ਤੇ ਨਿਰਭਰ ਕਰਨ ਦੀ ਜ਼ਰੂਰਤ ਨਹੀਂ ਪਵੇਗੀ, ਭਾਰਤ ਤੋਂ ਗੂਗਲ ਪੇ ਸਮੇਤ ਯੂਪੀਆਈ ਅਪਰੇਟਰ ਐਪ ਦੀ ਵਰਤੋਂ ਕਰਨ ਦਾ ਆਪਸ਼ਨ ਹੁਣ ਤੋਂ ਮਿਲ ਸਕੇਗਾ।

Also Read : Ayodhya Ram Mandir : ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਦੇਸ਼ ਭਰ ’ਚ ਦੀਪ ਉਤਸਵ, ਭਲਕੇ ਤੋਂ ਆਮ ਲੋਕਾਂ ਲਈ ਖੁੱਲ੍ਹੇਗਾ ਮੰਦਰ…