Ayodhya Ram Mandir : ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਦੇਸ਼ ਭਰ ’ਚ ਦੀਪ ਉਤਸਵ, ਭਲਕੇ ਤੋਂ ਆਮ ਲੋਕਾਂ ਲਈ ਖੁੱਲ੍ਹੇਗਾ ਮੰਦਰ

Ayodhya Ram Mandir

ਅਯੁੱਧਿਆ ’ਚ ਰਾਮ ਪੈੜੀ ’ਚ ਇੱਕ ਲੱਖ ਦੀਵੇ ਜਗਾਏ ਗਏ

ਅਯੁੱਧਿਆ (ਏਜੰਸੀ)। ਅਯੁੱਧਿਆ ’ਚ 6 ਦਿਨਾਂ ਦੀਆਂ ਰਸਮਾਂ ਤੋਂ ਬਾਅਦ ਸੋਮਵਾਰ 22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ। ਪੀਐੱਮ ਨਰਿੰਦਰ ਮੋਦੀ, ਯੂਪੀ ਦੇ ਸੀਐੱਮ ਯੋਗੀ ਆਦਿਤਿਆਨਾਥ, ਆਰਐੱਸਐੱਸ ਮੁਖੀ ਮੋਹਨ ਭਾਗਵਤ ਸਮੇਤ ਛੇ ਮਹਿਮਾਨ ਪੂਜਾ ’ਚ ਸ਼ਾਮਲ ਹੋਏ। ਨਵੀਂ 51 ਇੰਚ ਦੀ ਮੂਰਤੀ ਪਿਛਲੇ ਹਫਤੇ ਹੀ ਮੰਦਰ ’ਚ ਰੱਖੀ ਗਈ ਸੀ। ਮੋਦੀ ਹੱਥ ’ਚ ਚਾਂਦੀ ਦੀ ਛੱਤਰੀ ਅਤੇ ਲਾਲ ਬਲਾਊਜ ਲੈ ਕੇ ਦੁਪਹਿਰ 12.05 ਵਜੇ ਮੰਦਰ ਪਹੁੰਚੇ।

ਮੰਤਰੀ Aman Arora ਕੇਸ ਦੀ ਸੁਣਵਾਈ ਹੁਣ 25 ਜਨਵਰੀ ਨੂੰ, ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਸਮਾਂ

ਫਿਰ ਕਮਲ ਦੇ ਫੁੱਲ ਨਾਲ ਪੂਜਾ ਕੀਤੀ। ਅਖੀਰ ’ਚ ਪੀਐੱਮ ਮੋਦੀ ਨੇ ਰਾਮ ਲੱਲਾ ਅੱਗੇ ਮੱਥਾ ਟੇਕਿਆ। ਅੰਮ੍ਰਿਤਪਾਨ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਨਿਰਮੋਹੀ ਅਖਾੜੇ ਦੇ ਸਵਾਮੀ ਗੋਵਿੰਦਗਿਰੀ ਦੇ ਹੱਥੋਂ ਜਲ ਪੀ ਕੇ ਆਪਣਾ 11 ਦਿਨਾਂ ਦਾ ਵਰਤ ਖੋਲ੍ਹਿਆ। ਸ਼ਾਮ ਨੂੰ ਰਾਮ ਕੀ ਪੌੜੀ ਵਿਖੇ ਇੱਕ ਲੱਖ ਤੋਂ ਜ਼ਿਆਦਾ ਦੀਵੇ ਜਗਾ ਕੇ ਦੀਪ ਉਤਸਵ ਮਨਾਇਆ ਗਿਆ। ਰਾਮਲਲਾ ਮੰਦਰ ਭਲਕੇ (ਮੰਗਲਵਾਰ) ਤੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਭਾਵ ਕੋਈ ਵੀ ਸ਼ਰਧਾਲੂ ਮੰਦਰ ਜਾ ਕੇ ਰਾਮਲਲਾ ਦੇ ਦਰਸ਼ਨ ਕਰ ਸਕੇਗਾ।