ਪੈਨਸ਼ਨ ਧਾਰਕਾਂ ਲਈ ਖੁਸ਼ਖਬਰੀ, ਇਸ ਦਿਨ ਆਵੇਗੀ ਵਧੀ ਹੋਈ ਪੈਨਸ਼ਨ, ਮੰਤਰੀ ਨੇ ਕੀਤਾ ਦਾਅਵਾ

Old Age Pensions
(ਸੰਕੇਤਕ ਫੋਟੋ)।

ਚੰਡੀਗੜ੍ਹ। ਬੁਢਾਪਾ ਪੈਨਸ਼ਨ ਧਾਰਕਾਂ (Pension Holders) ਦੇ ਲਈ ਖੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਬੁਢਾਪਾ ਪੈਨਸ਼ਨ, (Budhapa pension) ਵਿਧਵਾ ਪੈਨਸ਼ਨ, ਬੇਸਹਾਰਾ ਬੱਚਿਆਂ ਦੀ ਪੈਨਸ਼ਨ ਤੇ ਦਿਵਿਆਂਗਾਂ ਦੀ ਪੈਨਸ਼ਨ 15 ਮਈ ਤੋਂ ਬਾਅਦ ਖਾਤਿਆਂ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ। ਹਰਿਆਣਾ ਵਾਸੀਆਂ ਲਈ ਇਸ ਵਾਰ ਵੱਡੀ ਖੁਸ਼ੀ ਦੀ ਗੱਲ ਹੈ। ਹਰਿਆਣਾ ਵਿੱਚ ਇਸ ਵਾਰ ਵਧੀ ਹੋਈ ਪੈਨਸ਼ਨ ਖਾਤਿਆਂ ਵਿੱਚ ਆ ਸਕਦੀ ਹੈ।

ਹਰਿਆਣਾ ਵਿੱਚ ਬੁਢਾਪਾ ਪੈਨਸ਼ਨ ਨੂੰ ਲੈ ਕੇ ਇੱਕ ਵੱਡੀ ਖਬਰ ਹੈ। ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਦੇ ਐਲਾਨ ਦੇ ਤਹਿਤ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ 15 ਮਈ ਤੋਂ ਬਾਅਦ ਵਧੀ ਹੋਈ ਪੈਨਸ਼ਨ ਨੂੰ ਖਾਤਿਆਂ ਵਿੱਚ ਪਾ ਦੇਵੇਗਾ। ਵਿੱਤ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਵਿਭਾਗ ਨੇ ਵੀ ਕਾਰਵਾਈ ਤੇਜ ਕਰ ਦਿੱਤੀ ਹੈ। ਪੈਨਸ਼ਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਾਰ ਹਰਿਆਣਾ ਸੂਬੇ ਦੇ 17.85 ਲੱਖ ਬਜ਼ੁਰਗਾਂ ਦੇ ਖਾਤਿਆਂ ’ਚ 2500 ਰੁਪਏ ਦੀ ਬਜਾਏ 2750 ਰੁਪਏ ਆਉਣਗੇ। ਰਾਜ ਵਿੱਚ ਕੁੱਲ ਸਮਾਜਿਕ ਪੈਨਸ਼ਨ ਦੇ 31 ਲੱਖ ਲਾਭਪਾਤਰੀ ਹਨ।

ਇਹ ਵੀ ਪੜ੍ਹੋ : ਧਰਨੇ ਵਾਲਿਆਂ ’ਤੇ ਔਖੇ ਹੋਏ ਸੀਐਮ ਮਾਨ

ਫਰਵਰੀ 2023 ਵਿੱਚ ਬਜ਼ਟ ਪੇਸ਼ ਕਰਦੇ ਹੋਏ, ਮੁੱਖ ਮੰਤਰੀ ਮਨੋਹਰ ਲਾਲ ਨੇ ਬੁਢਾਪਾ ਸਨਮਾਨ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਅੰਗਹੀਣ ਪੈਨਸ਼ਨ ਸਮੇਤ ਸਮਾਜਿਕ ਸੁਰੱਖਿਆ ਯੋਜਨਾਵਾਂ ਵਿੱਚ 250 ਰੁਪਏ ਦੇ ਵਾਧੇ ਦਾ ਐਲਾਨ ਕੀਤਾ ਸੀ। ਇਹ ਸਕੀਮ ਸੂਬੇ ਵਿੱਚ 1 ਅਪ੍ਰੈਲ ਤੋਂ ਲਾਗੂ ਕੀਤੀ ਗਈ ਹੈ। ਇਸ ਵਾਰ ਵਧੀ ਹੋਈ ਪੈਨਸ਼ਨ ਦੀ ਰਕਮ ਬਾਕੀਆਂ ਸਮੇਤ ਸਾਰੇ ਬਜ਼ੁਰਗਾਂ ਨੂੰ ਦਿੱਤੀ ਜਾਵੇਗੀ।

ਮੰਤਰੀ ਨੇ ਵੀ ਕੀਤਾ ਦਾਅਵਾ | Pension Holders

ਹਰਿਆਣਾ ਦੇ ਨਿਆਂ ਅਤੇ ਅਧਿਕਾਰਤਾ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਵੀ ਪੈਨਸ਼ਨ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਵਿਭਾਗ ਦੇ ਮੰਤਰੀ ਨੇ ਕਿਹਾ ਹੈ ਕਿ ਸੂਬੇ ਵਿੱਚ ਪੈਨਸ਼ਨ ਸਬੰਧੀ ਬਜਟ ਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 15 ਤੋਂ 20 ਮਈ ਤੱਕ ਰਾਜ ਦੇ ਪੈਨਸ਼ਨ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪੈਨਸ਼ਨ ਦੀ ਰਾਸੀ ਜਮ੍ਹਾਂ ਕਰਵਾ ਦਿੱਤੀ ਜਾਵੇਗੀ।

ਮਾਰਚ ਵਿੱਚ ਪੈਨਸ਼ਨ ’ਚ ਹੋਈ ਸੀ ਦੇਰੀ

ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਬਜਟ ਵਿੱਚ ਦੇਰੀ ਕਾਰਨ ਲਾਭਪਾਤਰੀਆਂ ਨੂੰ ਦੇਰੀ ਨਾਲ ਪੈਨਸ਼ਨ ਮਿਲਦੀ ਸੀ। ਨਵਾਂ ਵਿੱਤੀ ਸਾਲ ਸ਼ੁਰੂ ਹੋਣ ਕਾਰਨ ਵਿਭਾਗ ਕੋਲ ਬਜਟ ਨਹੀਂ ਸੀ, ਇਸ ਲਈ ਮਾਰਚ ਮਹੀਨੇ ਦੀ ਪੈਨਸ਼ਨ ਵੀ ਮਈ ਮਹੀਨੇ ਵਿੱਚ ਦਿੱਤੀ ਗਈ ਹੈ, ਪਰ ਹੁਣ ਬਜਟ ਵਿਭਾਗ ਕੋਲ ਆ ਗਿਆ ਹੈ ਅਤੇ ਵਿਭਾਗ ਨੇ ਵਧੀ ਹੋਈ ਪੈਨਸ਼ਨ ਵੀ ਦੇਣ ਦੀ ਤਿਆਰੀ ਹੈ।