ਦਿੱਲੀ ਖਿਲਾਫ ਜਿੱਤ ਤੋਂ ਬਾਅਦ ਕੀ ਕਿਹਾ, ਧੋਨੀ ਨੇ

Mahendra Singh Dhoni
ਆਈਪੀਐਲ ਮੈਚ ’ਚ ਦਿੱਲੀ ਖਿਲਾਫ ਗੇਂਦ ਨੂੰ ਬਾਊਂਡਰੀ ਲਾਈ ਤੋਂ ਬਾਹਰ ਭੇਜਦੇ ਹੋਏ ਧੋਨੀ।

ਕਿਹਾ, ਸਾਰੀਆਂ ਗੇਂਦਾਂ ‘ਤੇ ਖੇਡ ਰਿਹਾ ਹਾਂ ਵੱਡੇ ਸ਼ਾਟ, ਮੇਰੀ ਭੂਮਿਕਾ ਕਲੀਅਰ

ਸਿਰਫ 9 ਗੇਂਦਾਂ ‘ਚ 22 ਦੌੜਾਂ ਬਣਾਈਆਂ

ਚੇਨਈ। ਚੇਨਈ ਸੁਪਰ ਕਿੰਗਜ਼ (CSK) ਨੇ ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ (DC) ਨੂੰ 27 ਦੌੜਾਂ ਨਾਲ ਹਰਾ ਕੇ ਪਲੇਆਫ ਦੀ ਦੌੜ ਵਿੱਚੋਂ ਬਾਹਰ ਕਰ ਦਿੱਤਾ। ਚੇਪੌਕ ਸਟੇਡੀਅਮ ‘ਚ ਬੱਲੇਬਾਜ਼ੀ ਕਰਨ ਆਏ ਚੇਨਈ ਦੇ ਜ਼ਿਆਦਾਤਰ ਬੱਲੇਬਾਜ਼ ਤੇਜ਼ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਸਨ। ਇਸੇ ਪਿੱਚ ‘ਤੇ ਮਹਿੰਦਰ ਸਿੰਘ ਧੋਨੀ (Mahendra Singh Dhoni) ਨੇ 222.22 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਉਸ ਨੇ ਸਿਰਫ 9 ਗੇਂਦਾਂ ‘ਚ 22 ਦੌੜਾਂ ਬਣਾਈਆਂ ਜੋ ਟੀਮ ਦੀ ਜਿੱਤ ਲਈ ਉਪਯੋਗੀ ਸਾਬਿਤ ਹੋਈਆਂ।

Mahendra Singh Dhoni
ਮੈਚ ਜਿੱਤਣ ਤੋਂ ਬਾਅਦ ਦਿੱਲੀ ਦੇ ਖਿਡਾਰੀ ਨਾਲ ਹੱਥ ਮਿਲਾਉਂਦੇ ਹੋਏ ਧੋਨੀ।

ਚੇਨਈ ਦੀ ਟੀਮ ਨੇ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 168 ਦੌੜਾਂ ਬਣਾਈਆਂ। ਬਾਅਦ ‘ਚ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪੀਟਲਸ 8 ਵਿਕਟਾਂ ਦੇ ਨੁਕਸਾਨ ‘ਤੇ 140 ਦੌੜਾਂ ਹੀ ਬਣਾ ਸਕੀ ਅਤੇ ਮੈਚ 27 ਦੌੜਾਂ ਨਾਲ ਹਾਰ ਗਈ। ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਅਤੇ ਉਨ੍ਹਾਂ ਦੀ ਬੇਟੀ ਜੀਵਾ ਮੈਚ ਦੇਖਣ ਚੇਪੌਕ ਸਟੇਡੀਅਮ ਪਹੁੰਚੀ। ਜ਼ੀਵਾ ਧੋਨੀ ਨੂੰ ਚੀਅਰ ਕਰਦੀ ਨਜ਼ਰ ਆਈ।

Mahendra Singh Dhoni
ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਤੇ ਬੇਟੀ ਜੀਵਾ ਵੀ ਮੈਚ ਵੇਖਣ ਪਹੁੰਚੇ।

ਇਸ ਸੀਜ਼ਨ ‘ਚ ਮੇਰੀ ਭੂਮਿਕਾ ਸਪੱਸ਼ਟ (Mahendra Singh Dhoni)

ਜਿੱਤ ਤੋਂ ਬਾਅਦ ਸੀਐੱਸਕੇ ਦੇ ਕਪਤਾਨ ਐੱਮਐੱਸ ਧੋਨੀ ਨੇ ਆਪਣੀ ਸਟ੍ਰਾਈਕ ਰੇਟ ‘ਤੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਸੀਜ਼ਨ ‘ਚ ਮੇਰੀ ਭੂਮਿਕਾ ਸਪੱਸ਼ਟ ਹੈ। ਮੈਂ ਹੇਟਲੇ ਕ੍ਰਮ ’ਚ ਆਵਾਂ ਅਤੇ ਜਿੰਨੀਆਂ ਗੇਂਦਾਂ ਮਿਲਣਗੀਆਂ ਉਸ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਇਹੀ ਕਰ ਰਿਹਾ ਹਾਂ ਅਤੇ ਨੈੱਟ ਵਿੱਚ ਉਸੇ ਸੋਚ ਨਾਲ ਤਿਆਰੀ ਕਰ ਰਿਹਾ ਹਾਂ।

ਇਹ ਵੀ ਪੜ੍ਹੋ : ਵਿਦਿਆਰਥੀਆਂ ਦੀ ਸਫ਼ਲਤਾ ਲਈ ਪੰਜਾਬ ਸਰਕਾਰ ਦੀ ਅਨੋਖੀ ਪਹਿਲ, ਦੇਖੋ ਵੀਡੀਓ

ਧੋਨੀ ਨੇ ਇਸ ਸੀਜ਼ਨ ਵਿੱਚ ਅੱਠ ਪਾਰੀਆਂ ਵਿੱਚ 204.25 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ। ਉਸ ਨੇ ਇਸ ਸੀਜ਼ਨ ‘ਚ ਹੁਣ ਤੱਕ 10 ਛੱਕੇ ਅਤੇ 3 ਚੌਕੇ ਲਗਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ 47 ਗੇਂਦਾਂ ‘ਚ 96 ਦੌੜਾਂ ਬਣਾਈਆਂ ਹਨ। ਉਹ ਟੂਰਨਾਮੈਂਟ ਵਿੱਚ ਸਿਰਫ਼ ਦੋ ਵਾਰ ਹੀ ਆਊਟ ਹੋਇਆ ਹੈ।

ਕਪਤਾਨ ਧੋਨੀ ਨੇ ਖਲੀਲ ਦੇ ਓਵਰ ‘ਚ 3 ਚੌਕੇ ਲਗਾਏ

Mahendra Singh Dhoni
ਆਈਪੀਐਲ ਮੈਚ ’ਚ ਦਿੱਲੀ ਖਿਲਾਫ ਗੇਂਦ ਨੂੰ ਬਾਊਂਡਰੀ ਲਾਈਨ ਤੋਂ ਬਾਹਰ ਭੇਜਦੇ ਹੋਏ ਧੋਨੀ।

ਖਲੀਲ ਮੈਚ ਦਾ 19ਵਾਂ ਓਵਰ ਸੁੱਟ ਰਿਹਾ ਸੀ। ਆਪਣੇ ਓਵਰ ਵਿੱਚ ਚੇਨਈ ਦੇ ਕਪਤਾਨ ਧੋਨੀ ਨੇ 3 ਚੌਕੇ ਜੜੇ। ਇਸ ਵਿੱਚ 2 ਛੱਕੇ ਅਤੇ 1 ਚੌਕਾ ਸ਼ਾਮਲ ਸੀ। ਧੋਨੀ ਨੇ ਇਸ ਓਵਰ ‘ਚ ਕੁੱਲ 19 ਦੌੜਾਂ ਬਣਾਈਆਂ।

ਲਲਿਤ ਯਾਦਵ ਨੇ ਫੜਿਆ ਸ਼ਾਨਦਾਰ ਕੈਚ

Mahendra Singh Dhoni
ਦਿੱਲੀ ਦੇ ਗੇਂਦਬਾਜੀ਼ ਲਲੀਤ ਡਾਈ ਮਾਰ ਕੇ ਕੈਚ ਫੜਦਾ ਹੋਇਆ।

ਦਿੱਲੀ ਕੈਪੀਟਲਜ਼ ਦੇ ਖਿਡਾਰੀ ਲਲਿਤ ਯਾਦਵ ਨੇ ਸ਼ਾਨਦਾਰ ਕੈਚ ਲਿਆ। ਲਲਿਤ 12ਵੇਂ ਓਵਰ ਵਿੱਚ ਗੇਂਦਬਾਜ਼ੀ ਕਰ ਰਿਹਾ ਸੀ। ਅਜਿੰਕਿਆ ਰਹਾਣੇ ਸਟ੍ਰਾਈਕ ‘ਤੇ ਸਨ। ਅੰਜਿਕਿਆ ਰਹਾਣੇ ਨੇ ਓਵਰ ਦੀ ਪਹਿਲੀ ਗੇਂਦ ‘ਤੇ ਸਿੱਧਾ ਸ਼ਾਟ ਖੇਡਿਆ। ਲਲਿਤ ਯਾਦਵ ਨੇ ਸੱਜੇ ਪਾਸੇ ਡਾਈ ਮਾਰਦਿਆਂ ਸ਼ਾਨਦਾਰ ਕੈਚ ਲਿਆ। ਲਲਿਤ ਨੂੰ ਦੇਖ ਅੰਪਾਇਰ ਵੀ ਦੰਗ ਰਹਿ ਗਏ।