ਸੋਨੇ ਦੀ ਕੀਮਤਾਂ ‘ਚ ਲਗਾਤਾਰ ਦੂਜੇ ਦਿਨ ਭਾਰੀ ਗਿਰਾਵਟ, ਚਾਂਦੀ ਦੇ ਵਧੇ ਭਾਅ

Bull Market

ਸੋਨਾ ਦੀ ਕੀਮਤ 50,871 ਰੁਪਏ ਤੇ ਚਾਂਦੀ 56,583 ਰੁਪਏ

(ਸੱਚ ਕਹੂੰ ਨਿਊਜ਼) ਮੁੰਬਈ। ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਦੂਜੇ ਦਿਨ ਭਾਰੀ ਗਿਰਾਵਟ ਆਈ ਹੈ। ਹਾਲਾਂਕਿ ਚਾਂਦੀ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਸੋਨਾ ਖਰੀਦਣ ਵਾਲਿਆਂ ਲਈ ਥੋੜ੍ਹੀ ਰਾਹਤ ਦੀ ਖਬਰ ਹੈ। ਅੱਜ ਲਗਾਤਾਰ ਦੂਜੇ ਦਿਨ ਸਰਾਫਾ ਬਾਜ਼ਾਰ ‘ਚ ਸੋਨੇ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ ਵੀਰਵਾਰ ਨੂੰ ਸਰਾਫਾ ਬਾਜ਼ਾਰ ‘ਚ ਸੋਨਾ 427 ਰੁਪਏ ਡਿੱਗ ਕੇ 50,871 ਰੁਪਏ ‘ਤੇ ਆ ਗਿਆ ਹੈ। ਹਾਲਾਂਕਿ, ਇਸ ਵਿੱਚ ਫਿਊਚਰਜ਼ ਮਾਰਕੀਟ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਸਰਾਫਾ ਬਾਜ਼ਾਰ ‘ਚ ਇਹ 134 ਰੁਪਏ ਮਹਿੰਗਾ ਹੋ ਕੇ 56,583 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਿਆ ਹੈ। MCX ‘ਤੇ ਦੁਪਹਿਰ 1 ਵਜੇ ਇਹ 195 ਰੁਪਏ ਦੇ ਵਾਧੇ ਨਾਲ 56,920 ਰੁਪਏ ‘ਤੇ ਕਾਰੋਬਾਰ ਕਰ ਰਿਹਾ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨਾ 1,741.82 ਅਮਰੀਕੀ ਡਾਲਰ ਪ੍ਰਤੀ ਔਂਸ ‘ਤੇ ਆ ਗਿਆ ਹੈ। ਦੂਜੇ ਪਾਸੇ ਚਾਂਦੀ 19.33 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ