ਪਰਮਾਤਮਾ ਦਾ ਸਾਥ (God’s Support)
ਹਜ਼ਰਤ ਮੁਹੰਮਦ ਆਪਣੇ ਸ਼ਿਸ਼ ਅਲੀ ਨਾਲ ਕਿਤੇ ਜਾ ਰਹੇ ਸਨ ਰਾਹ ‘ਚ ਅਲੀ ਦਾ ਇੱਕ ਦੁਸ਼ਮਣ ਮਿਲਿਆ ਅਲੀ ‘ਤੇ ਨਜ਼ਰ ਪੈਂਦਿਆਂ ਹੀ ਉਹ ਅਲੀ ਨੂੰ ਕੋਸਣ ਲੱਗਾ ਅਲੀ ਨੇ ਸ਼ਾਂਤੀਪੂਰਵਕ ਉਸ ਦੇ ਸਾਰੇ ਬੋਲ-ਕੁਬੋਲ ਸੁਣੇ ਪਰ ਅਖੀਰ ਉਸ ਦੇ ਸਬਰ ਦਾ ਬੰਨ੍ਹ ਟੁੱਟ ਹੀ ਗਿਆ ਉਹ ਵੀ ਦੁਸ਼ਮਣੀ ‘ਤੇ ਉੱਤਰ ਆਇਆ ਹੌਲੀ-ਹੌਲੀ ਉਸ ਦੀਆਂ ਅੱਖਾਂ ‘ਚ ਕਰੋਧ ਭਰ ਗਿਆ, ਦਿਲ ‘ਚ ਈਰਖਾ ਤੇ ਕਰੋਧ ਦੇ ਬੱਦਲ ਬਣਨ ਲੱਗੇ ਆਖ਼ਰ ਉਸ ਦਾ ਇੱਕ ਹੱਥ ਤਲਵਾਰ ਵੱਲ ਵਧਿਆ, ਤਾਂ ਹਜ਼ਰਤ ਉੱਥੋਂ ਉੱਠ ਕੇ ਇੱਕ ਪਾਸੇ ਚਲੇ ਗਏ ਇਸ ਵਿਹਾਰ ਤੋਂ ਹੈਰਾਨ ਹੋ ਕੇ ਅਲੀ ਨੇ ਹਜ਼ਰਤ ਮੁਹੰਮਦ ਤੋਂ ਪੁੱਛਿਆ ਕਿ ਇਹ ਕਿਹੋ-ਜਿਹਾ ਵਿਹਾਰ ਹੈ? ਦੁਸ਼ਮਣ ਹਮਲਾ ਕਰੇ ਤਾਂ ਛੱਡ ਕੇ ਚਲੇ ਗਏ? ਕੀ ਇਹ ਮੌਤ ਦੇ ਮੂੰਹ ‘ਚ ਛੱਡਣ ਵਰਗਾ ਨਹੀਂ?
ਮੁਹੰਮਦ ਬੋਲੇ, ‘ਪਿਆਰੇ, ਉਹ ਆਦਮੀ ਹਿੰਸਕ ਅਤੇ ਕਰੂਰ ਸੀ, ਇਸ ‘ਚ ਕੋਈ ਸ਼ੱਕ ਨਹੀਂ ਤੂੰ ਜਦੋਂ ਸ਼ਾਂਤ ਅਤੇ ਪ੍ਰੇਮ ਨਾਲ ਭਰਿਆ ਸੀ, ਉਦੋਂ ਮੈਂ ਵੇਖ ਰਿਹਾ ਸੀ ਕਿ ਪਰਮਾਤਮਾ ਦੇ ਦੂਤ ਤੇਰੀ ਰੱਖਿਆ ਕਰ ਰਹੇ ਹਨ ਪ੍ਰੇਮ ਅਤੇ ਮੁਆਫ਼ੀ ਕਾਰਨ ਤੂੰ ਸੁਰੱਖਿਅਤ ਸੀ ਪਰ ਤੇਰਾ ਦਿਲ ਜਿਉਂ ਹੀ ਸ਼ਾਂਤੀ ਨੂੰ ਛੱਡ ਕੇ ਉਸ ਆਦਮੀ ਦੇ ਪੱਧਰ ‘ਤੇ ਜਾ ਪਹੁੰਚਿਆ, ਤੇਰੀਆਂ ਅੱਖਾਂ ‘ਚ ਜਿਉਂ ਹੀ ਬਦਲੇ ਦੀਆਂ ਲਾਟਾਂ ਉੱਠਣ ਲੱਗੀਆਂ, ਤਾਂ ਮੈਂ ਵੇਖਿਆ ਕਿ ਦੇਵਦੂਤ ਤੈਨੂੰ ਛੱਡ ਕੇ ਚਲੇ ਗਏ ਹਨ ਮੈਂ ਵੀ ਉੱਥੋਂ ਚਲਾ ਜਾਵਾਂ, ਇਹੀ ਮੈਨੂੰ ਠੀਕ ਲੱਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.