ਘੱਗਰ ਦਾ ਕਹਿਰ : ਸਰਦੂਲਗੜ੍ਹ ਵਾਸੀਆਂ ਨੇ ਜਾਗ ਕੇ ਕੱਟੀ ਸਾਰੀ ਰਾਤ

Ghaggar River

ਪ੍ਰਸ਼ਾਸਨ ਨੇ ਇੱਕ ਦਰਜ਼ਨ ਪਿੰਡਾਂ ‘ਚ ਖਤਰਾ ਐਲਾਨਿਆ | Ghaggar River

  • ਲਗਤਾਰ ਵਧ ਰਿਹੈ ਪਾਣੀ ਦਾ ਪੱਧਰ | Ghaggar River

ਸਰਦੂਲਗੜ੍ਹ/ਬੋਹਾ,(ਸੁਖਜੀਤ ਮਾਨ/ਤਰਸੇਮ ਮੰਦਰਾਂ)। ਘੱਗਰ ਦੇ ਵਿੱਚ ਪਿੰਡ ਫੂਸ ਮੰਡੀ ਕੋਲ ਪਏ ਪਾੜ ਦਾ ਪਾਣੀ ਸਰਸਾ-ਸਰਦੂਲਗੜ੍ਹ ਮੁੱਖ ਸੜਕ ਤੇ ਆਉਣ ਕਰਕੇ ਸਰਦੂਲਗੜ੍ਹ ਵਾਸੀਆਂ ਨੇ ਰਾਤ ਜਾਗਦਿਆਂ ਨੇ ਕੱਟੀ ਹੈ। ਪਾਣੀ ਦਾ ਪੱਧਰ ਲਗਾਤਾਰ ਵਧਣ ਕਰਕੇ ਪੂਰੇ ਸ਼ਹਿਰ ਨੂੰ ਖਤਰਾ ਬਣਿਆ ਹੋਇਆ ਹੈ। ਪਾਣੀ ਹੁਣ ਖੈਰਾ ਰੋਡ ‘ਤੇ ਪੁੱਜ ਗਿਆ ਹੈ। ਪਾਣੀ ਲਗਾਤਾਰ ਵਧਦਾ ਦੇਖਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇੱਕ ਦਰਜ਼ਨ ਪਿੰਡਾਂ ਨੂੰ ਖਤਰੇ ਵਾਲੇ ਐਲਾਨਦਿਆਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪੁੱਜਣ ਦੀ ਅਪੀਲ ਕੀਤੀ ਗਈ ਹੈ। ਬੋਹਾ ਖੇਤਰ ਦੇ ਲੋਕ ਵੀ ਪਾਣੀ ਤੋਂ ਘਰ ਬਚਾਉਣ ਲਈ ਘਰਾਂ ਅੱਗੇ ਵੱਡੇ-ਵੱਡੇ ਬੰਨ੍ਹ ਬਣਾ ਰਹੇ ਹਨ। (Ghaggar River)

ਪਿੰਡ ਗੰਢੂ ਖੁਰਦ ਦੇ ਲੋਕ ਪਾਣੀ ਆਉਣ ਤੋਂ ਪਹਿਲਾਂ ਹੀ ਨਿਕਾਸੀ ਦੇ ਇੰਤਜਾਮ ਕਰਦੇ ਹੋਏ। ਤਸਵੀਰ : ਤਰਸੇਮ ਮੰਦਰਾਂ
ਬੋਹਾ : ਪਿੰਡ ਗੰਢੂ ਖੁਰਦ ਵਾਸੀਆਂ ਵੱਲੋਂ ਘਰਾਂ ਅੱਗੇ ਬਣਾਏ ਗਏ ਬੰਨ੍ਹ। ਤਸਵੀਰ : ਤਰਸੇਮ ਮੰਦਰਾਂ

ਐਕਸੀਅਨ ਡਰੇਨੇਜ਼ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਨੂੰ ਸੂਚਿਤ ਗਿਆ ਹੈ ਕਿ ਸਬ ਡਵੀਜ਼ਨ ਸਰਦੂਲਗੜ੍ਹ ਵਿਖੇ ਘੱਗਰ ਦਰਿਆ ਵਿਚ ਪਾੜ ਪਿਆ ਹੈ ਜਿਸ ਕਰਕੇ ਪਾਣੀ ਦਾ ਵਹਾਅ ਵਧਣ ਕਾਰਣ ਪਿੰਡ ਫੂਸ ਮੰਡੀ, ਸਾਧੂਵਾਲਾ, ਕੌੜੀਵਾਲ, ਭੱਲਣਵਾੜਾ,ਆਹਲੂਪੁਰ, ਸਰਦੂਲਗੜ੍ਹ,ਝੰਡਾ ਖ਼ੁਰਦ,ਰੋੜਕੀ,ਮੋਡਾ, ਬਰਨ ਅਤੇ ਕਰੀਪੁਰ ਡੂੰਮ ਵਿਖੇ ਹੜ੍ਹ ਆਉਣ ਦੀ ਸੰਭਾਵਨਾ ਹੈ। ਅੱਗੇ ਕਿਹਾ ਗਿਆ ਹੈ ਕਿ ਉਕਤ ਇਲਾਕਿਆਂ ਦੇ ਵਸਨੀਕ ਲੋੜ ਅਨੁਸਾਰ ਆਪਣੀ ਸੁਰੱਖਿਆ ਲਈ ਉਚਿਤ ਕਦਮ ਚੁੱਕਣ। ਜੇਕਰ ਕੋਈ ਲੋੜ ਪਵੇ ਤਾਂ ਤਹਿਸੀਲਦਾਰ ਜੀਵਨ ਗਰਗ ਨਾਲ ਮੋਬਾਇਲ ਨੰਬਰ 98153 55202, ਬੀ ਡੀ ਪੀ ਓ ਸਰਦੂਲਗੜ੍ਹ ਪਰਮਜੀਤ ਸਿੰਘ ਨਾਲ 98888 41490 ਅਤੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨਾਲ 98156 05338 ਨੰਬਰ ‘ਤੇ ਸੰਪਰਕ ਕਰਕੇ ਸਰਦੂਲਗੜ੍ਹ ਇਲਾਕੇ ਵਿਚ ਬਣਾਏ ਵੱਖ ਵੱਖ ਰਾਹਤ ਕੈਂਪਾਂ ਵਿਚ ਜਾ ਸਕਦੇ ਹਨ। (Ghaggar River)

ਇਹ ਵੀ ਪੜ੍ਹੋ : ਜ਼ਿਲ੍ਹਾ ਪਟਿਆਲਾ ’ਚ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਨੇ ਫਿਕਰਾਂ ’ਚ ਪਾਏ ਲੋਕ

ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹਨ ।ਇਸ ਲਈ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ। ਇਸ ਤੋਂ ਇਲਾਵਾ ਹਲਕਾ ਬੁਢਲਾਡਾ ਦੇ ਪਿੰਡ ਗੰਢੂ ਕਲਾ ਅਤੇ ਗੰਢੂ ਖ਼ੁਰਦ ਦੇ ਨਿਵਾਸੀਆਂ ਨੇ ਪਿੰਡ ਦੇ ਬਚਾਅ ਲਈ ਆਲ਼ੇ ਦੁਆਲ਼ੇ ਵੱਡੇ-ਵੱਡੇ ਬੰਨ੍ਹ ਬਣਾ ਲਏ ਹਨ। ਪਾਣੀ ਜਾਣ ਲਈ ਬਣਾਇਆ ਗਲੀਆਂ ਵਿਚੋਂ ਦੀ ਵੱਖਰਾ ਰਸਤਾ ਬਣਾ ਲਿਆ ਹੈ। ਪਿੰਡ ਰਿਉਂਦ ਕਲਾਂ ਵਾਸੀਆਂ ਨੇ ਆਪਸੀ ਸਹਿਮਤੀ ਨਾਲ ਰਿਊਦ ਅਤੇ ਗੰਢੂ ਖ਼ੁਰਦ ਦੇ ਵਿਚਕਾਰੋਂ ਲੰਘਦੇ ਸੂਏ ਨੂੰ ਤੋੜਕੇ ਗੰਢੂ ਕਲਾਂ ਅਤੇ ਗੰਢੂ ਖ਼ੁਰਦ ਨੂੰ ਪਾਣੀ ਜਾਣ ਲਈ ਰਸਤਾ ਬਣਾਇਆ ਗਿਆ ਤਾਂ ਜ਼ੋ ਪਾਣੀਂ ਇਕੱਠਾ ਹੋ ਕੇ ਜ਼ਿਆਦਾ ਮਾਰ ਨਾ ਕਰ ਸਕੇ।