Cyber Crime: ਸਾਈਬਰ ਠੱਗੀ ਦਾ ਅਨੋਖਾ ਮੋਬਾਇਲ ਕਾਲ ਸੈਂਟਰ, ਪੁਲਿਸ ਦੇ ਸਿਕੰਜੇ 'ਚ ਤਿੰਨ ਆਏ
ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹੇ ਦੇ ਰਹਿਣ ਵਾਲੇ ਨੀਲੇਸ਼ ਵਿਸ਼ਵਕਰਮਾ ਦੀ ਸ਼ਿਕਾਇਤ
ਨਵੀਂ ਦਿੱਲੀ (ਏਜੰਸੀ)। ਈਸਟ ਡਿਸਟ੍ਰਿਕਟ ਸਾਈਬਰ ਪੁਲਿਸ ਨੇ ਇੱਕ ਠੱਗੀ ਨੈੱਟਵਰਕ ਨਾਲ ਜੁੜੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਲੋਕ ਲੋਕੇਸ਼ਨ ਟਰੈਕਿੰਗ ਤੋਂ ਬਚਣ ਲਈ ਇੱਕ ਚੱਲਦੀ ਹੋਈ ਕਾਰ ਅੰਦਰ ‘ਮੋਬਾਇਲ ਕਾਲ ਸੈਂਟਰ’ ਚਲਾ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਓਲਡ ਕੋਂਡਲੀ ਨਿਵਾਸੀ ਲੋਕੇਸ਼ ਤੋਮਰ, ਸ਼ਾਹਦਰਾ ਨਿਵਾਸੀ ਤੁਸ਼ਾਰ ਤੇ ਕਲਿਆਣ ਪੁਰੀ ਨਿਵਾਸੀ ਹਿਮਾਂਸ਼ੂ ਰਾਠੌੜ ਵਜੋਂ ਹੋਈ ਹੈ।
ਪੁਲਿਸ ਅਨੁਸਾਰ, ਇਹ ਮਾਮਲਾ ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹੇ ਦੇ ਰਹਿਣ ਵਾਲੇ ਨੀਲੇਸ਼ ਵਿਸ਼ਵਕਰਮਾ ਦੀ ਸ਼ਿਕਾਇਤ ’ਤੇ ਸਾਹਮਣੇ ਆਇਆ। ਨੀਲੇਸ਼ ਨਾਲ 65 ਹਜ਼ਾਰ ਰੁਪਏ ਦੀ ਲੱਗੀ ਹੋਈ ਸੀ। ਠੱਗਾਂ ਨੇ ਉਨ੍ਹਾਂ ਨੂੰ ਬੀਮਾ ਪਾਲਿਸੀਆਂ ’ਚ ਨਿਵੇਸ਼ ਕੀਤੇ ਗਏ 45 ਲੱਖ ਰੁਪਏ ਵਾਪਸ ਦਿਵਾਉਣ ਦੇ ਨਾਂਅ ’ਤੇ ‘ਪ੍ਰੋਸੈਸਿੰਗ ਫੀਸ’ ਦੇ ਤੌਰ ’ਤੇ ਇਹ ਰਕਮ ਲਈ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੂਰਬੀ ਜ਼ਿਲ੍ਹੇ ਦੇ ਸਾਈਬਰ ਪੁਲਿਸ ਸਟੇਸ਼ਨ ’ਚ ਐੱਫਆਈਆਰ ਦਰਜ ਕੀਤੀ ਗਈ ਤੇ ਜਾਂਚ ਸ਼ੁਰੂ ਕੀਤੀ ਗਈ।
ਜਾਂਚ ਦੌਰਾਨ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ’ਤੇ ਸ਼ੱਕੀ ਲੈਣ-ਦੇਣ ਦੀ ਸੂਚਨਾ ਮਿਲਣ ਤੋਂ ਬਾਅਦ ਹਿਮਾਂਸ਼ੂ ਰਾਠੌੜ ਨਾਲ ਜੁੜੇ ਇੰਡੀਅਨ ਓਵਰਸੀਜ਼ ਬੈਂਕ ਖਾਤੇ ’ਤੇ ਸ਼ੱਕ ਹੋਇਆ। ਅੱਗੇ ਦੀ ਜਾਂਚ ਤੋਂ ਨੈੱਟਵਰਕ ਦੇ ਹੋਰ ਸ਼ੱਕੀ ਮੈਂਬਰਾਂ ਦੀ ਪਛਾਣ ਹੋਈ। ਪੁਲਿਸ ਨੇ ਸ਼ੱਕੀ ਬੈਂਕਿੰਗ ਲੈਣ-ਦੇਣ ਤੇ ਧੋਖਾਧੜੀ ਤੋਂ ਪ੍ਰਾਪਤ ਧਨ ਨੂੰ ਪ੍ਰਾਪਤ ਕਰਨ ਤੇ ਟਰਾਂਸਫਰ ਕਰਨ ਲਈ ਇਸਤੇਮਾਲ ਕੀਤੇ ਜਾ ਰਹੇ ਫਰਜੀ ਖਾਤਿਆਂ ਦੀ ਜਾਂਚ ਕੀਤੀ। ਜਾਂਚ ਦੌਰਾਨ ਹਿਮਾਂਸ਼ੂ ਰਾਠੌੜ ਨੂੰ ਗ੍ਰਿਫ਼ਤਾਰ ਕੀਤਾ ਗਿਆ।
Read Also ; ਜੈਪੁਰ ਦੇ ‘ਗੋਹੇ ਦੇ ਦੀਵਿਆਂ’ ਦੀ ਦੇਸ਼-ਵਿਦੇਸ਼ ’ਚ ਧੁੰਮ
Comments