ਅਫੀਮ ਤਸਕਰੀ ਮਾਮਲੇ ’ਚ ਚਾਰ ਸਾਲ ਦੀ ਸਜ਼ਾ

Jail
ਅਫੀਮ ਤਸਕਰੀ ਮਾਮਲੇ ’ਚ ਚਾਰ ਸਾਲ ਦੀ ਸਜ਼ਾ

(ਗੁਰਪ੍ਰੀਤ ਸਿੰਘ) ਬਰਨਾਲਾ। ਅਫੀਮ ਤਸਕਰੀ ਦੇ ਮਾਮਲੇ ’ਚ ਨਾਮਜ਼ਦ ਦੋਸ਼ੀ ਏਕਮ ਸਿੰਘ ਨੂੰ ਵਧੀਕ ਜਿਲ੍ਹਾ ਸ਼ੈਸ਼ਨ ਜੱਜ ਸ੍ਰੀ ਦਵਿੰਦਰ ਕੁਮਾਰ ਗੁਪਤਾ ਦੀ ਅਦਾਲਤ ਨੇ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਚਾਰ ਸਾਲ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। (Opium)

ਜਾਣਕਾਰੀ ਅਨੁਸਾਰ ਏਕਮ ਸਿੰਘ ਪੁੱਤਰ ਰਾਜ ਸਿੰਘ ਵਾਸੀ ਲੱਖੀ ਕਲੋਨੀ ਬਰਨਾਲਾ ਦੇ ਹੱਥ ’ਚ ਪਲਾਸਟਿਕ ਦਾ ਲਿਫ਼ਾਫ਼ਾ ਫੜ੍ਹਿਆ ਹੋਇਆ ਪੈਦਲ ਤੁਰਿਆ ਜਾ ਰਿਹਾ ਸੀ ਅਤੇ ਪੁਲਿਸ ਪਾਰਟੀ ਗਸ਼ਤ ਸਮੇਂ ਲੱਖੀ ਕਲੋਨੀ ਤੋਂ ਐੱਸ.ਡੀ ਕਾਲਜ ਵਾਲੇ ਫਾਟਕਾਂ ਵੱਲ ਨੂੰ ਜਾ ਰਹੀ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਏਕਮ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਦ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਉਸ ਦੇ ਹੱਥ ’ਚ ਫੜ੍ਹੇ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ’ਚੋਂ 2 ਕਿੱਲੋ ਅਫੀਮ ਬਰਾਮਦ ਹੋਈ ।

ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ ਵਿਜੀਲੈਂਸ ਦੀ ਰੇਡ, ਬੰਦ ਮਿਲੇ ਦਰਵਾਜੇ

ਪੁਲਿਸ ਨੇ ਉਸ ਖਿਲਾਫ 22 ਜੂਨ 2018 ਨੂੰ ਮੁਕੱਦਮਾ ਨੰਬਰ 256 ਧਾਰਾ 18/61/85 ਐਨਡੀਪੀਐਸ ਐਕਟ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਸਥਾਨਕ ਅਦਾਲਤ ’ਚ ਚੱਲੀ ਅਦਾਲਤੀ ਕਾਰਵਾਈ ਦੌਰਾਨ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਦਿੱਤੀਆਂ ਗਈਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਸ੍ਰੀ ਦਵਿੰਦਰ ਕੁਮਾਰ ਗੁਪਤਾ ਨੇ ਏਕਮ ਸਿੰਘ ਨੂੰ 4 ਸਾਲ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ’ਚ 6 ਮਹੀਨਿਆਂ ਦੀ ਸਜ਼ਾ ਹੋਰ ਕੱਟਣੀ ਪਵੇਗੀ।