ਲੁੱਟਾਂ-ਖੋਹਾਂ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

Robbery
ਲੁੱਟਾਂ-ਖੋਹਾਂ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

ਪੁਲਿਸ ਨੇ ਮੁਲਾਜ਼ਮ ਤੋਂ ਰਿਵਾਲਵਰ ਖੋਹਣ ਤੇ ਹੋਰ ਲੁੱਟਾਂ-ਖੋਹਾਂ ਕਰਨ ਦੇ ਮਾਮਲੇ ‘ਚ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ (Robbery)

  • 9 ਐਮ.ਐਮ. ਪਿਸਟਲ ਸਮੇਤ 5 ਕਾਰਤੂਸ਼ ਜਿੰਦਾ, ਇੱਕ ਦੇਸੀ ਪਿਸਤੌਲ .32 ਬੋਰ ਸਮੇਤ 4 ਕਾਰਤੂਸ਼ ਜਿੰਦਾਂ, 2 ਕਿਰਪਾਨਾਂ, 60 ਗ੍ਰਾਮ ਸੋਨਾ ਅਤੇ 05 ਮੋਬਾਇਲ ਫੋਨ ਅਤੇ ਕਾਰ ਸਕੌਡਾ ਬਰਾਮਦ

(ਮਨੋਜ) ਮਲੋਟ। ਪੁਲਿਸ ਪਾਰਟੀ ਨੇ ਸ.ਥ ਕੁਲਦੀਪ ਸਿੰਘ ਪਾਸੋੋਂ ਸਰਕਾਰੀ ਪਿਸਟਲ, 02 ਮੋਬਾਇਲ ਫੋਨ, ਪਰਸ ਸਮੇਤ 5500 ਰੁਪਏ ਨਗਦੀ ਅਤੇ ਹੋਰ ਜ਼ਰੂਰੀ ਕਾਗਜ਼ਾਤ ਖੋਹ ਕੇ ਲਿਜਾਣ ਦੇ ਮਾਮਲੇ ਵਿੱਚ 4 ਕਥਿਤ ਆਰੋਪਿਆਂ ਨੂੰ ਟਰੇਸ ਕਰਕੇ ਗਿ੍ਫਤਾਰ ਕੀਤਾ ਹੈ। ਇਸ ਸਬੰਧੀ ਸੋਮਵਾਰ ਨੂੰ ਡੀਐਸਪੀ ਦਫ਼ਤਰ ਮਲੋਟ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਸ.ਥ ਕੁਲਦੀਪ ਸਿੰਘ ਆਪਣੀ ਡਿਊਟੀ ਉਪਰੰਤ ਵਾਪਸ ਜਾ ਰਿਹਾ ਸੀ ਤਾਂ ਇੱਕ ਸਕੌਡਾ ਕਾਰ ਸਵਾਰ ਵਿਅਕਤੀਆਂ ਨੇ ਉਸ ਨੂੰ ਹਥਿਆਰਾਂ ਦਾ ਡਰਾਵਾ ਦੇ ਕੇ ਉਸ ਕੋਲੋਂ ਪਿਸਟਲ 9 ਐਮ.ਐਮ., 02 ਮੋਬਾਇਲ ਫੋਨ, ਪਰਸ ਸਮੇਤ 5500 ਰੁਪਏ ਨਗਦੀ ਅਤੇ ਹੋਰ ਜਰੂਰੀ ਕਾਗਜਾਤ ਖੋਹ ਲਏ ਸਨ। (Robbery)

ਘਟਨਾ ਸਮੇਂ ਵਰਤੀ ਗਈ ਸਕੌਡਾ ਕਾਰ ਵੀ ਬਰਾਮਦ (Robbery)

ਫਤਿਹ ਸਿੰਘ ਬਰਾੜ ਡੀ.ਐਸ.ਪੀ ਮਲੋਟ ਅਤੇ ਸ਼੍ਰੀ ਸੰਜੀਵ ਗੋਇਲ ਡੀ.ਐਸ.ਪੀ. (ਐਨ.ਡੀ.ਪੀ.ਐਸ.), ਸ਼੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਕਰਨਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਮਲੋਟ, ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ., ਐਸ.ਆਈ. ਜਗਸੀਰ ਸਿੰਘ ਇੰਚਾਰਜ ਸੀ.ਆਈ.ਏ ਮਲੋਟ ਅਤੇ ਪੁਲਿਸ ਪਾਰਟੀ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਥਿਤ ਆਰੋਪੀਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਅਤੇ ਉਹਨਾਂ ਕੋਲੋਂ ਘਟਨਾ ਸਮੇਂ ਵਰਤੀ ਗਈ ਸਕੌਡਾ ਕਾਰ, ਉਕਤ ਖੋਹਿਆ ਹੋਇਆ 9 ਐਮ.ਐਮ. ਪਿਸਟਲ, ਸਮੇਤ 5 ਕਾਰਤੂਸ ਜਿੰਦਾ, ਘਟਨਾ ਸਮੇਂ ਵਰਤਿਆ ਗਿਆ ਦੇਸੀ ਪਿਸਤੌਲ .32 ਬੋਰ ਸਮੇਤ 4 ਕਾਰਤੂਸ ਜਿੰਦਾ, 02 ਕਿਰਪਾਨਾਂ, 60 ਗ੍ਰਾਮ ਸੋਨਾ ਅਤੇ 05 ਮੋਬਾਇਲ ਫੋਨ ਅਤੇ ਕਾਰ ਸਕੌਡਾ ਰੰਗ ਕਾਲਾ ਬਰਾਮਦ ਕਰਵਾਏ ਗਏ ਹਨ। Robbery

ਉਕਤ ਵਾਰਦਾਤ ਵਿੱਚ ਗਿ੍ਫਤਾਰ ਕੀਤੇ ਗਏ ਕਥਿਤ ਆਰੋਪੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਗੱਟੀ, ਅਜੈਬ ਸਿੰਘ ਜ਼ਿਲ੍ਹਾ ਫਿਰੋਜਪੁਰ, ਬਿਰਕਰਮਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਫਲਿਆਂਵਾਲੀ, ਜਸ਼ਨ ਕੁਮਾਰ ਪੁੱਤਰ ਬਲਵਿੰਦਰ ਸਿੰਘ ਵਾਸੀ ਚੱਕ ਭੂਰ ਵਾਲਾ ਅਤੇ ਕੀਰਤਪਾਲ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਜੰਡਵਾਲਾ ਮੀਰਾਸਾਂਗਲਾਂ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਐਨ.ਡੀ.ਪੀ.ਐਸ. ਐਕਟ ਤਹਿਤ ਫੜੇ ਨਸ਼ਾ ਤਸਕਰਾਂ ਤੇ ਨਸ਼ਾ ਕਰਨ ਵਾਲਿਆਂ ਦਾ ਨਸ਼ਾ ਛੁਡਵਾਉਣ ਲਈ ਨਿਵੇਕਲੀ ਪਹਿਲਕਦਮੀ

ਐਸਐਸਪੀ ਨੇ ਦੱਸਿਆ ਕਿ ਆਰੋਪੀਆਂ ਨੇ ਮੰਨਿਆਂ ਹੈ ਕਿ 31 ਦਸੰਬਰ 2023 ਨੂੰ 10:30 ਵਜੇ ਨੇੜੇ ਡੇਰਾ ਰਾਧਾ ਸੁਆਮੀ ਕੋਲੋਂ ਇੱਕ ਕਾਰ ਚਾਲਕ ਅਤੇ ਉਸ ਦੇ ਪਰਿਵਾਰ ਪਾਸੋਂ ਕਰੀਬ 22000 ਰੁਪਏ ਨਗਦੀ, 2 ਮੋਬਾਇਲ ਫੋਨ, ਸੋਨੇ ਦੀਆਂ ਚੂੜੀਆਂ ਅਤੇ ਛਾਪਾਂ ਉਨ੍ਹਾਂ ਵੱਲੋਂ ਖੋਹੀਆਂ ਗਈਆਂ ਸਨ। ਇਸ ਸਬੰਧੀ ਮੁੱਦਈ ਜਸਵਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਦਿਉਣ ਖੇੜਾ ਦੇ ਬਿਆਨ ’ਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਉਕਤ ਆਰੋਪੀਆਂ ਵੱਲੋਂ 5 ਜਨਵਰੀ 2024 ਨੂੰ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਨੇੜੇ ਪਿੰਡ ਭੂੰਦੜ ਵਿਖੇ ਕਰੀਬ 66000 ਰੁਪਏ ਅਤੇ ਮੋਬਾਇਲ ਫੋਨ ਦੀ ਖੋਹ ਕੀਤੀ ਗਈ ਸੀ ਜਿਸ ਸਬੰਧੀ ਬਲਜਿੰਦਰ ਕੁਮਾਰ ਪੁੱਤਰ ਸ਼ਗਨ ਲਾਲ ਵਾਸੀ ਕੁਰਾਈਵਾਲਾ ਦੇ ਬਿਆਨ ਤੇ ਮੁਕੱਦਮਾ ਥਾਣਾ ਕੋਟਭਾਈ ਦਰਜ ਹੋਇਆ ਹੈ।