ਡਰਾਈਵਰ ਜਥੇਬੰਦੀਆਂ ਨੂੰ ਭਾਕਿਯੂ ਉਗਰਾਹਾਂ ਦਾ ਮਿਲਿਆ ਸਾਥ

Driver
ਸੁਨਾਮ: ਗੱਲਬਾਤ ਕਰਦੇ ਹੋਏ ਡਰਾਈਵਰ ਜਥੇਬੰਦੀ ਦੇ ਸੂਬਾ ਪ੍ਰਧਾਨ ਅਤੇ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ। ਤਸਵੀਰ: ਕਰਮ ਥਿੰਦ

ਡਰਾਈਵਰਾਂ ਦਾ ਮੋਦੀ ਸਰਕਾਰ ਖਿਲਾਫ ਰੋਸ ਤੇ ਹੜਤਾਲ ਜਾਰੀ | Driver

  • Driver ਜਿਸ ਤਰ੍ਹਾਂ ਦਾ ਸਹਿਯੋਗ ਮੰਗਣਗੇ, ਦੇਵਾਂਗੇ : ਜੋਗਿੰਦਰ ਉਗਰਾਹਾਂ
  • ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਾਨੂੰਨ ਵਾਪਸ ਨਾ ਲਿਆ ਤਾਂ ਹੋਵੇਗਾ ਤਿੱਖਾ ਸੰਘਰਸ਼

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਹਿਟ ਐਂਡ ਰਨ ਕਾਨੂੰਨ ਦੇ ਵਿਰੋਧ ਦੇ ਵਿੱਚ ਧਰਨਾ ਦੇ ਰਹੇ ਡਰਾਈਵਰ ਜਥੇਬੰਦੀਆਂ ਨੂੰ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਸਾਥ ਮਿਲਿਆਂ ਹੈ ਜਿਸ ਨਾਲ ਹੁਣ ਡਰਾਈਵਰ ਜਥੇਬੰਦੀ ਨੂੰ ਭਾਰੀ ਬਲ ਮਿਲਿਆ ਹੈ। ਇਸ ਤੇ ਡਰਾਈਵਰ ਜਥੇਬੰਦੀ ਨੇ ਵੀ ਉਗਰਾਹਾਂ ਜਥੇਬੰਦੀ ਦਾ ਭਰਵਾ ਸਵਾਗਤ ਕੀਤਾ ਅਤੇ ਆਲ ਪੰਜਾਬ ਟਰੱਕ ਏਕਤਾ ਜਥੇਬੰਦੀ ਦੇ ਪੰਜਾਬ ਪ੍ਰਧਾਨ ਅਜੇ ਸਿੰਗਲਾ ਨੇ ਕਿਹਾ ਅਸੀਂ ਜੋਗਿੰਦਰ ਸਿੰਘ ਉਗਰਾਹਾਂ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਨੂੰ ਸਮਰਥਨ ਦਿੱਤਾ ਅਤੇ ਅਸੀਂ ਇਹ ਕਾਨੂੰਨ ਰੱਦ ਕਰਵਾ ਕੇ ਹੀ ਆਪਣੀ ਹੜਤਾਲ ਸਮਾਪਤ ਕਰਾਂਗੇ।

ਪੰਜਾਬ ਪ੍ਰਧਾਨ ਅਜੇ ਸਿੰਗਲਾ ਨੇ ਕਿਹਾ ਕਿ ਸਰਕਾਰ ਵੱਲੋਂ ਲਿਆਂਦਾ ਕਾਨੂੰਨ ਸਾਰੇ ਹੀ ਡਰਾਈਵਰਾਂ ਦੀ ਮੌਤ ਦੇ ਵਾਰੰਟ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜ ਸੱਤ ਸੌ ਰੁਪਏ ਦਿਹਾੜੀ ‘ਤੇ ਕੰਮ ਕਰਨ ਵਾਲੇ ਡਰਾਈਵਰ ਇਹ ਸਭ ਕੁਝ ਕਿਵੇਂ ਦੇ ਸਕਦਾ ਇਸ ‘ਚ ਇਹ ਵੀ ਹੈ ਕਿ ਕਈ ਵਾਰ ਕਸੂਰ ਡਰਾਈਵਰ ਦਾ ਵੀ ਨਹੀਂ ਹੁੰਦਾ। ਅੰਤ ‘ਚ ਉਨ੍ਹਾਂ ਕਿਹਾ ਕਿ ਹੋਰ ਵੀਂ ਸਾਰਿਆਂ ਹੀ ਸੰਘਰਸ਼ਸ਼ੀਲ ਅਤੇ ਇਨਸਾਫ ਪਸੰਦ ਜਥੇਬੰਦੀਆਂ ਤੇ ਆਮ ਲੋਕਾਂ ਨੂੰ ਇਸ ਸੰਘਰਸ਼ ‘ਚ ਡਰਾਈਵਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।

ਇਸ ਮੌਕੇ ਯੂਨੀਅਨ ਆਗੂਆਂ ਨੇ ਰੋਸ ਜ਼ਾਹਿਰ ਕਰਦੇ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸਨੇ ਇਹ ਕਾਨੂੰਨ ਵਾਪਸ ਨਾ ਲਿਆ ਤਾਂ ਉਹ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਉਨ੍ਹਾਂ ਨਾਲ ਸੂਬਾ ਵਾਈਸ ਪ੍ਰਧਾਨ ਸਿਆਮ ਸਿੰਘ ਵਿੱਕੀ ਅਤੇ ਸੁਨਾਮ ਟਰੱਕ ਯੂਨੀਅਨ ਵੱਲੋਂ ਕਰਮਿੰਦਰਪਾਲ ਸਿੰਘ ਟੋਨੀ ਅਤੇ ਹੋਰ ਹਾਜ਼ਰ ਸਨ।

ਡਰਾਈਵਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ : ਉਗਰਾਹਾਂ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਅਸੀਂ ਟਰੱਕ ਡਰਾਈਵਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਅਗਵਾਈ ਇਹ ਕਰਨਗੇ ਜਿਸ ਤਰ੍ਹਾਂ ਦਾ ਸਹਿਯੋਗ ਮੰਗਣਗੇ ਅਸੀਂ ਦੇਵਾਂਗੇ।

Also Read : ਲੁੱਟਾਂ-ਖੋਹਾਂ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ