ਗੈਂਗਸਟਰ ਪਵਿੱਤਰ ਹੁਸਨਦੀਪ ਗੈਂਗ ਦੇ ਚਾਰ ਮੈਂਬਰ ਗ੍ਰਿਫ਼ਤਾਰ, ਖੰਨਾ ਪੁਲਿਸ ਵੱਲੋਂ ਅੰਤਰਰਾਜੀ ਗਿਰੋਹ ਦਾ ਪਰਦਾਫ਼ਾਸ਼

Gangster Pavitra Husandeep

ਕਾਬੂ ਵਿਅਕਤੀਆਂ ਪਾਸੋਂ 8 ਪਿਸਟਲ, 14 ਮੈਗਜੀਨ ਅਤੇ 5 ਕਾਰਤੂਸ ਬਰਾਮਦ | Gangster Pavitra Husandeep

ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲਾ ਖੰਨਾ ਦੀ ਪੁਲਿਸ ਨੇ ਅੰਤਰਰਾਜੀ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਗੈਂਗਸਟਰ ਪਵਿੱਤਰ ਹੁਸਨਦੀਪ ਅਤੇ ਦਰਮਨ ਕਾਹਲੋਂ ਗੈਂਗ (Gangster Pavitra Husandeep) ਦੇ 4 ਜਣਿਆਂ ਨੂੰ ਕਾਬੂ ਕੀਤਾ ਹੈ। ਇੰਨਾ ਪਾਸੋਂ ਪੁਲਿਸ ਨੂੰ 8 ਪਿਸਟਲ, 14 ਮੈਗਜੀਨ ਅਤੇ 5 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।

ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਇਤਲਾਹ ਮਿਲੀ ਕਿ 4-5 ਅਗਿਆਤ ਵਿਅਕਤੀ ਵੈਨਯੂ ਕਾਰ ਨੰਬਰ ਪੀਬੀ- 18 ਐਕਸ- 8135 ’ਚ ਸਵਾਰ ਹੋ ਕੇ ਦਿੱਲੀ ਸਾਇਡ ਤੋਂ ਲੁਧਿਆਣਾ ਵੱਲ ਨੂੰ ਜਾ ਰਹੇ ਹਨ। ਸੂਚਨਾਂ ਦੇ ਆਧਾਰ ’ਤੇ ਪੁਲਿਸ ਨੇ ਜੀਟੀ ਰੋਡ ’ਤੇ ਪਿੰਡ ਮੰਡਿਆਲਾ ਕਲਾਂ ਦੇ ਲਾਗੇ ਹੀ ਕਾਰ ਸਵਾਰ ਵਿਅਕਤੀਆਂ ਨੂੰ ਰੋਕਿਆ। ਜਿੰਨਾਂ ਦੀ ਪਹਿਚਾਣ ਹਰਦੇਵ ਸਿੰਘ ਉਰਫ਼ ਦੇਵ, ਰਵਿੰਦਰਪਾਲ ਸਿੰਘ, ਮਨਪ੍ਰੀਤ ਸਿੰਘ ਤੇ ਧਰਮਪ੍ਰੀਤ ਸਿੰਘ ਉਰਫ਼ ਮੋਟਾ ਵਜੋਂ ਹੋਈ।

ਪੁਲਿਸ ਨੂੰ ਉਕਤ ਵਿਅਕਤੀਆਂ ਦੇ ਕਬਜੇ ’ਚੋਂ 1-1 ਪਿਸਟਲ 32 ਬੋਰ ਸਮੇਤ 4 ਮੈਗਜੀਨ ਬਰਾਮਦ ਹੋਏ। ਪੁਲਿਸ ਨੇ 15 ਮਈ ਨੂੰ ਗਿ੍ਰਫ਼ਤਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਸੀ। ਜਿਸ ਤਹਿਤ ਉਕਤ ਦਾ 4 ਦਿਨਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਹਰਦੇਵ ਸਿੰਘ ਉਰਫ਼ ਦੇਵ ਨੇ ਦੱਸਿਆ ਕਿ ਉਹ ਪਵਿੱਤਰ ਹੁਸਨਦੀ ਗੈਂਗ ਦੇ ਸੰਪਰਕ ’ਚ ਅੰਮਿ੍ਰਤਸਰ ਜੇਲ ’ਚ ਆਇਆ ਸੀ।

Gangster Pavitra Husandeep

ਜਿਸ ਤੋਂ ਬਾਅਦ ਜੇਲ ਤੋਂ ਬਾਹਰ ਨਿਕਲਦਿਆਂ ਹੀ ਉਸਨੇ ਅੰਤਰ ਰਾਸ਼ਟਰੀ ਪੱਧਰ ’ਤੇ ਹਥਿਆਰਾਂ ਤੇ ਨਸ਼ੇ ਦੀ ਸਪਲਾਈ ਸ਼ੁਰੂ ਕਰ ਦਿੱਤੀ। ਐਸਐਸਪੀ ਨੇ ਦੱਸਿਆ ਕਿ ਹਰਦੇਵ ਸਿੰਘ ਉਰਫ਼ ਦੇਵ ਦੇ ਖਿਲਾਫ਼ ਵੱਖ ਵੱਖ ਜ਼ਿਲਿਅਾਂ ’ਚ ਐਨਡੀਪੀਐਸ ਐਕਟ ਦੇ ਤਹਿਤ ਕਈ ਮਾਮਲੇ ਦਰਜ਼ ਹਨ। ਜਿੰਨਾਂ ਵਿੱਚੋਂ ਕਈ ਮਾਮਲਿਆਂ ’ਚ ਦੇਵ ਭਗੌੜਾ ਵੀ ਹੈ। ਇਸ ਤੋਂ ਇਲਾਵਾ ਰਵਿੰਦਰਪਾਲ ਸਿੰਘ ਦਰਮਨ ਕਾਹਲੋਂ ਗਰੁੱਪ ਦਾ ਖਾਸ ਮੈਂਬਰ ਹੈ। ਜਿਸ ਦੇ ਖਿਲਾਫ਼ ਵੀ ਵੱਖ ਵੱਖ ਧਰਾਵਾਂ ਤਹਿਤ ਕਈ ਮਾਮਲੇ ਰਜ਼ਿਸਟਰ ਹਨ।

ਜਿਸ ਦੀ ਨਿਸਾਨਦੇਹੀ ’ਤੇ 3 ਪਿਸਟਲ, 32 ਬੋਰ, 5 ਮੈਗਜੀਨ ਅਤੇ 3 ਜਿੰਦਾ ਕਾਰਤੂਸ ਖੇਤ ’ਚ ਬਣੇ ਡੇਰਿਆਂ ਵਿੱਚੋਂ ਬਰਾਮਦ ਹੋਏ ਹਨ। ਰਵਿੰਦਰਪਾਲ ਸਿੰਘ ਨੇ ਮੰਨਿਆ ਕਿ ਉਸਨੇ ਉਕਤ ਹਥਿਆਰ ਇੰਦੌਰ ਜੇਲ ’ਚ ਬੰਦ ਇੱਕ ਸਾਥੀ ਰਾਹੀਂ ਖ੍ਰੀਦ ਕੀਤੇ ਸਨ। ਰਵਿੰਦਰਪਾਲ ਸਿੰਘ ਦੇ ਦੱਸਣ ’ਤੇ ਜੇਲ ’ਚ ਬੰਦ ਵਿਅਕਤੀ ਨੂੰ ਗਿ੍ਰਫ਼ਤਾਰ ਕਰਕੇ ਉਸਦੀ ਨਿਸਾਨਦੇਹੀ ’ਤੇ 3 ਹੋਰ ਪਿਸਟਲ 32 ਬੋਰ, 5 ਮੈਗਜੀਨ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ।

ਖੰਨਾ ਵਿਖੇ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਅਮਨੀਤ ਕੌਂਡਲ ।