ਕੈਲੇਫੋਰਨੀਆ ‘ਚ ਜਹਾਜ਼ ਹਾਦਸੇ ‘ਚ ਚਾਰ ਦੀ ਮੌਤ

Four, Killed, Plane Crash, California

ਕੈਲੇਫੋਰਨੀਆ ‘ਚ ਜਹਾਜ਼ ਹਾਦਸੇ ‘ਚ ਚਾਰ ਦੀ ਮੌਤ | Plane Crash
ਜਹਾਜ਼ ਅਤੇ ਪੀੜਤ ਦੇ ਬਾਰੇ ਕੋਈ ਜਾਣਕਾਰੀ ਨਹੀ

ਲਾਸ ਏਂਜਲਿਸ, ਏਜੰਸੀ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਲਾਸ ਏਂਜਲਿਸ ਦੇ ਕੋਰੋਨਾ ਹਵਾਈ ਅੱਡੇ ‘ਤੇ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ‘ਚ 4 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੋਰੋਨਾ ਪੁਲਿਸ ਵਿਭਾਗ ਅਨੁਸਾਰ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ 12.11 ਵਜੇ ਹਵਾਈ ਅੱਡੇ ‘ਤੇ ਰਨਵੇ ਦੇ ਆਖਰ ‘ਚ ਜਹਾਜ਼ ‘ਚ ਅੱਗ ਲੱਗਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਕੋਰੋਨਾ ਫਾਇਰ ਬ੍ਰਿਗੇਡ ਜਾਨ ਡੀਏ ਨੇ ਘਟਨਾ ਸਥਾਨ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਭਿਆਨ ਹਾਦਸੇ ‘ਚ ਕੋਈ ਜਿਉਂਦਾ ਨਹੀਂ ਬਚਿਆ ਹੈ ਅਤੇ ਅਜੇ ਤੱਕ ਜਹਾਜ਼ ਅਤੇ ਪੀੜਤ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਹਾਦਸੇ ‘ਚ 4 ਵਿਅਕਤੀਆਂ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੰਘੀ ਹਵਾਈ ਪ੍ਰਸ਼ਾਸਨ (ਐਫਏਏ) ਦੇ ਬੁਲਾਰੇ ਈਆਨ ਗ੍ਰੇਗਰ ਨੇ ਕਿਹਾ ਕਿ ਏਜੰਸੀ ਹਾਦਸੇ ਦੀ ਜਾਂਚ ਕਰੇਗੀ। Plane Crash

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।