ਕੈਪਟਨ ਦੀ ਮਾੜੀ ਕਾਰਗੁਜਾਰੀ ਲਈ ਸਾਨੂੰ ਮੁਆਫੀ ਦਿਓ, ਹੁਣ ਸਾਰੇ ਮਸਲੇ ਚੰਨੀ ਸਾਬ੍ਹ ਹੱਲ ਕਰਨਗੇ : ਰਾਜਾ ਵੜਿੰਗ

Raja Warring Sachkahoon

ਕੈਪਟਨ ਦੀ ਮਾੜੀ ਕਾਰਗੁਜਾਰੀ ਲਈ ਸਾਨੂੰ ਮੁਆਫੀ ਦਿਓ, ਹੁਣ ਸਾਰੇ ਮਸਲੇ ਚੰਨੀ ਸਾਬ੍ਹ ਹੱਲ ਕਰਨਗੇ : ਰਾਜਾ ਵੜਿੰਗ

(ਸੰਜੀਵ ਤਾਇਲ) ਬੁਢਲਾਡਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 10 ਦਸੰਬਰ ਨੂੰ ਮਾਨਸਾ ਆਮਦ ਨੂੰ ਲੈ ਕੇ ਅੱਜ ਇੱਥੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਇੱਥੇ ਪੁੱਜੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੌਣੇ ਪੰਜ ਸਾਲ ਪਹਿਲਾਂ ਲੋਕਾਂ ਨੇ ਚਾਈਂ-ਚਾਈਂ ਵਡੇਰੀਆਂ ਆਸਾਂ ਨਾਲ ਕਾਂਗਰਸ ਦੀ ਸਰਕਾਰ ਬਣਾਈ ਸੀ ਪਰ ਇਸ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਦੀ ਮਾੜੀ ਕਾਰਗੁਜਾਰੀ ਕਾਰਨ ਜਨਤਕ ਸਮੱਸਿਆਵਾਂ ਹੱਲ ਹੋਣ ਦੀ ਬਜਾਏ ਵਧਦੀਆਂ ਹੀ ਗਈਆਂ ਜਿਸ ਲਈ ਅਸੀਂ ਮੁਆਫੀ ਮੰਗਦੇ ਹੋਏ ਵਾਅਦਾ ਕਰਦੇ ਹਾਂ ਕਿ ਹੁਣ ਸਾਰੇ ਵਿਗੜੇ ਕੰਮ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਟੀਮ ਸੁਆਰ ਕੇ ਦਿਖਾਵੇਗੀ।ਉਨ੍ਹਾਂ ਕਿਹਾ ਕਿ ਅੱਜ ਪੂਰੇ ਸੂਬੇ ’ਚ ਤੇਜ਼ੀ ਨਾਲ ਵਿਕਾਸ ਕੰਮ ਹੋ ਰਹੇ ਹਨ ਅਤੇ ਅੱਗੋਂ ਵੀ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਸਮਾਗਮ ਦੌਰਾਨ ਐੱਨਐੱਚਐੱਮ ਕਰਮਚਾਰੀ ਯੂਨੀਅਨ ਆਗੂ ਗੁਰਸੇਵਕ ਸਿੰਘ ਸਿੱਧੂ, ਆਸ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਕਿਰਨਜੀਤ ਕੌਰ ਟਾਹਲੀਆਂ ਦੀ ਅਗਵਾਈ ਹੇਠ ਪੁੱਜੇ ਆਗੂਆਂ ਨੇ ਆਪਣੀਆਂ ਮੰਗਾਂ ਸਬੰਧੀ ਰਾਜਾ ਵੜਿੰਗ ਨੂੰ ਮੰਗ ਪੱਤਰ ਵੀ ਦਿੱਤੇ।ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਰਣਜੀਤ ਕੌਰ ਭੱਟੀ, ਸੀਨੀਅਰ ਆਗੂ ਹਰਬੰਸ ਸਿੰਘ ਖਿੱਪਲ, ਸੱਤਪਾਲ ਸਿੰਘ ਮੂਲੇਵਾਲਾ, ਸੂਬੇਦਾਰ ਭੋਲਾ ਸਿੰਘ ਹਸਨਪੁਰ, ਕੁਲਵੰਤ ਰਾਏ ਸਿੰਗਲਾ, ਜਗਦੇਵ ਸਿੰਘ ਕਮਾਲੂ ਵਿਧਾਇਕ ਮੌੜ, ਖੇਮ ਸਿੰਘ ਜਟਾਣਾ, ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ, ਜਗਦੇਵ ਸਿੰਘ ਘੋਗਾ, ਕੁਸ਼ ਸ਼ਰਮਾਂ, ਤੀਰਥ ਸਿੰਘ ਸਵੀਟੀ, ਰਣਜੀਤ ਸਿੰਘ ਦੋਦੜਾ,ਲਖਵਿੰਦਰ ਸਿੰਘ ਬੱਛੋਆਣਾ, ਕੇ.ਸੀ ਬਾਵਾ ਤੋਂ ਇਲਾਵਾ ਬਲਾਕ ਭਰ ਦੇ ਪਿੰਡਾਂ ਦੇ ਪੰਚ-ਸਰਪੰਚ, ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ