ਪਾਣੀ ’ਚ ਘਿਰੇ ਲੋਕਾਂ ਦੀ ਮੱਦਦ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਨੇ ਸੰਭਾਲੇ ਮੋਰਚੇ

Shah Satnam ji Green S Welfare Force wing

ਹਲਕਾ ਸੁਤਰਾਣਾ ਦੇ ਘੁਲਾਹੜ, ਨੂਰਪੁਰ, ਜੋਗੇਵਾਲ, ਹੋਤੀਪੁਰ ਪਿੰਡਾਂ ਵਿੱਚ ਕਿਸਤੀਆਂ ਰਾਹੀਂ ਡਟੇ ਸੇਵਾਦਾਰ | Shah Satnam ji Green S Welfare Force wing

ਪਟਿਆਲਾ (ਸੱਚ ਕਹੂੰ ਟੀਮ)| ਪਟਿਆਲਾ ਜ਼ਿਲ੍ਹੇ ’ਚ ਘੱਗਰ ਦੀ ਮਾਰ ਹੇਠ ਆਏ ਹਲਕਾ ਸੁਤਰਾਣਾ ਦੇ ਪਿੰਡਾਂ ਅੰਦਰ ਲੋਕਾਂ ਦੀ ਮੱਦਦ ਲਈ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ (Shah Satnam ji Green S Welfare Force wing) ਦੇ ਸੇਵਾਦਾਰਾਂ ਵੱਲੋਂ ਆਪਣੇ ਮੋਰਚੇ ਸੰਭਾਲ ਲਏ ਹਨ। ਪ੍ਰਸ਼ਾਸਨ ਵੱਲੋਂ ਪਿੰਡ ਘੁਲਾਹੜ, ਨੂਰਪੁਰ, ਜੋਗੇਵਾਲ, ਹੋਤੀਪੁਰ ਆਦਿ ਪਿੰਡ ਸੇਵਾਦਾਰਾਂ ਨੂੰ ਸੌਪੇ ਗਏ ਹਨ ਅਤੇ ਸਭ ਤੋਂ ਪਹਿਲਾ ਕੰਮ ਇਨ੍ਹਾਂ ਪਿੰਡਾਂ ਅੰਦਰ ਘੱਗਰ ਦੇ ਪਾਣੀ ਦੀ ਮਾਰ ’ਚ ਫਸੇ ਲੋਕਾਂ ਦਾ ਰੈਸਕਿਊ ਕਰਕੇ ਸਰੁੱਖਿਅਤ ਥਾਵਾਂ ਤੇ ਬਾਹਰ ਲਿਆਉਣਾ ਹੈ। ਇਸ ਦੇ ਨਾਲ ਹੀ ਪਿੰਡਾਂ ਅੰਦਰ ਫਸੇ ਲੋਕਾਂ ਲਈ ਪੀਣ ਵਾਲਾ ਪਾਣੀ, ਪੈਕਿੰਗ ਲੰਗਰ, ਬੈ੍ਰਡ, ਦਵਾਈ ਬੂਟੀ ਆਦਿ ਪਹੁਚਾਇਆ ਜਾਵੇਗਾ।

ਪੀਣ ਵਾਲਾ ਪਾਣੀ, ਪੈਕਿੰਗ ਖਾਣਾ, ਬਰੈੱਡ, ਦਵਾਈਆਂ ਆਦਿ ਦਾ ਕੀਤਾ ਪ੍ਰਬੰਧ

85 ਮੈਂਬਰ ਜੋਗਿੰਦਰ ਸਿੰਘ ਕਲਵਾਨੂੰ, ਹਰਮੇਲ ਸਿੰਘ ਘੱਗਾ, ਡਾ. ਨਿਰਭੈ ਸਿੰਘ ਅਤੇ 85 ਮੈਂਬਰ ਭੈਣ ਗੁਰਜੀਤ ਕੌਰ ਨੇ ਦੱਸਿਆ ਕਿ 500 ਤੋਂ ਜਿਆਦਾ ਸੇਵਾਦਾਰ ਇਸ ਸੇਵਾ ਵਿੱਚ ਲੱਗੇ ਹੋਏ ਹਨ ਅਤੇ ਜਦਕਿ ਕੁਝ ਸਮੇਂ ਬਾਅਦ ਇਕ ਹਜਾਰ ਸੇਵਾਦਾਰ ਲੋਕਾਂ ਦੀ ਮੱਦਦ ਵਿੱਚ ਜੁੱਟ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੱਦਦ ਲਈ ਹਰ ਸਮਾਨ ਇਕੱਠਾ ਕਰ ਲਿਆ ਗਿਆ ਹੈ । ਦੱਸਣਯੋਗ ਹੈ ਕਿ ਜ਼ਿਲ੍ਹਾ ਪਟਿਆਲਾ ਅੰਦਰ ਸਭ ਤੋਂ ਵੱਧ ਘੱਗਰ ਨੇ ਕਹਿਰ ਢਾਹਿਆ ਹੈ ।

Shah Satnam ji Green S Welfare Force wing

ਪਤਾ ਲੱਗਾ ਹੈ ਕਿ ਇਨ੍ਹਾਂ ਪਿੰਡਾਂ ਅੰਦਰ ਲੋਕ ਪਾਣੀ ਵਿੱਚ ਘਿਰੇ ਹੋਏ ਹਨ ਅਤੇ ਇਨ੍ਹਾਂ ਕੋਲ ਮੱਦਦ ਲਈ ਅਜੇ ਕੋਈ ਨਹੀਂ ਪੁੱਜਿਆ ਹੈ । ਪਾਤੜਾਂ ਦੇ ਐਸਡੀਐਮ ਵੱਲੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਮੱਦਦ ਲਈ ਡਿਊਟੀ ਲਗਾਈ ਗਈ ਹੈ ਜਿਸ ਤੋਂ ਬਾਅਦ ਸੇਵਾਦਾਰ ਆਪਣੇ ਕੰਮਾਂ ਵਿੱਚ ਜੁਟ ਗਏ ਹਨ। ਕਿਸਤੀਆਂ ਰਾਹੀਂ ਸੇਵਾਦਾਰ ਪਿੰਡਾਂ ਅੰਦਰ ਪੁੱਜ ਕੇ ਲੋਕਾਂ ਦੀ ਸੰਭਾਲ ਸਮੇਤ ਰਾਹਤ ਸਮੱਗਰੀ ਪਹੁਚਾਉਣਗੇ।

Shah Satnam ji Green S Welfare Force wing

ਇਹ ਵੀ ਪੜ੍ਹੋ : ਘੱਗਰ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਇਆ ਡੇਰਾ ਸੱਚਾ ਸੌਦਾ, ਦੇਖੋ ਤਸਵੀਰਾਂ…