ਘੱਗਰ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਇਆ ਡੇਰਾ ਸੱਚਾ ਸੌਦਾ, ਦੇਖੋ ਤਸਵੀਰਾਂ…

Dera Sacha Sauda

ਮੂਣਕ ‘ਚ ਹੜ੍ਹ ਪੀੜਤਾਂ ਲਈ ਚੌਵੀ ਘੰਟੇ ਲਈ ਖੋਲ੍ਹਿਆ ‘ਫੂਡ ਸਰਵਿਸ ਸੈਂਟਰ’ | Dera Sacha Sauda

ਮੂਣਕ (ਸੱਚ ਕਹੂੰ ਟੀਮ)। ਘੱਗਰ ਦਰਿਆ ਕਾਰਨ ਮੂਣਕ, ਖਨੌਰੀ ਸਮੇਤ ਕਈ ਇਲਾਕਿਆਂ ਵਿੱਚ ਆਏ ਹੜ੍ਹਾਂ ਕਾਰਨ ਲੋਕਾਂ ਵਿੱਚ ਤਰਥੱਲੀ ਮੱਚੀ ਹੋਈ ਹੈ । ਸਾਰੇ ਪਾਸੇ ਪਾਣੀ ਹੀ ਪਾਣੀ ਨਜਰ ਆ ਰਿਹੈ, ਲੋਕਾਂ ਨੂੰ ਖਾਣ ਪੀਣ ਤੇ ਹੋਰ ਸਾਧਨਾਂ ਦੀ ਵੱਡੀ ਦਿੱਕਤ ਆਉਣ ਲੱਗੀ ਹੈ । ਇਸੇ ਦੌਰਾਨ ਡੇਰਾ ਸੱਚਾ ਸੌਦਾ (Dera Sacha Sauda) ਵੱਲੋਂ ਵੱਡਾ ਫੈਸਲਾ ਲੈਂਦਿਆਂ ਹੜ੍ਹ ਪੀੜਤਾਂ ਲਈ ਚੌਵੀ ਘੰਟੇ ਮੁਫ਼ਤ ਰੋਟੀ (ਲੰਗਰ) ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ।ਮੂਣਕ ਦੇ ਨਾਮਚਰਚਾ ਘਰ ਕੋਲ ਸੜਕ ਤੇ ਟੈਂਟ ਲਾ ਕੇ ਹੜ੍ਹ ਪੀੜਤਾਂ ਲਈ ਮੁਫ਼ਤ ਖਾਣਾ ‘ਫੂਡ ਸਰਵਿਸ ਸੈਂਟਰ’ ਖੋਲ੍ਹ ਦਿੱਤਾ ਹੈ ।

ਲਹਿਰਾਗਾਗਾ ਸਮੇਤ ਕਈ ਥਾਈਾ ਤਿਆਰ ਹੋ ਰਿਹੈ ਖਾਣਾ | Dera Sacha Sauda

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੱਚਾ ਸੌਦਾ ਦੇ 85 ਮੈਂਬਰ ਬਲਦੇਵ ਕ੍ਰਿਸ਼ਨ ਇੰਸਾਂ ਕੁਲਾਰਾਂ ਨੇ ਦੱਸਿਆ ਕਿ ਹੜ੍ਹਾਂ ਦੇ ਪਾਣੀ ਕਾਰਨ ਲੋਕਾਂ ਨੂੰ ਵੱਡੇ ਪੱਧਰ ਤੇ ਸੁਵਿਧਾਵਾਂ ਦੀ ਘਾਟ ਆ ਰਹੀ ਹੈ । ਇਸ ਕਰਕੇ ਡੇਰਾ ਸੱਚਾ ਸੌਦਾ ਵੱਲੋਂ ਇਹ ਮੁਫ਼ਤ ‘ਫੂਡ ਸਰਵਿਸ ਸੈਂਟਰ’ ਖੋਲਿ੍ਹਆ ਗਿਆ ਹੈ ਜਿੱਥੇ ਚੌਵੀ ਘੰਟੇ ਹੜ੍ਹ ਪੀੜਤਾਂ ਲਈ ਲੰਗਰ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਡੇਰਾ ਸੱਚਾ ਸੌਦਾ ਦੀਆਂ ਟੀਮਾਂ ਪੂਰੀਆਂ ਸਰਰਗਰਮ ਹੋ ਚੁੱਕੀਆਂ ਹਨ।

ਲਹਿਰਾਗਾਗਾ ਸਮੇਤ ਕਈ ਥਾਵਾਂ ਤੇ ਰੋਟੀ, ਸਬਜ਼ੀ ਵਗੈਰਾ ਤਿਆਰ ਕਰਵਾਈ ਜਾ ਰਹੀ ਹੈ । ਮੂਣਕ ਵਿਖੇ ਡੇਰਾ ਸ਼ਰਧਾਲੂ ਹਰ ਸਮੇਂ ਹਾਜ਼ਰ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਰੋਟੀ ਪਾਣੀ ਤੋਂ ਮੁਥਾਜ ਨਹੀਂ ਹੋਣ ਦਿੱਤਾ ਜਾਵੇਗਾ, ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋਵੇਗੀ ਕਿ ਹਰੇਕ ਹੜ੍ਹ ਪੀੜਤ ਤੱਕ ਅਸੀਂ ਖਾਣਾ ਪਹੁੰਚਾਈਏ ਕਿਉਂਕਿ ਵੱਡੀ ਗਿਣਤੀ ਲੋਕਾਂ ਨੂੰ ਖਾਣ ਲਈ ਕੁਝ ਨਹੀਂ ਮਿਲ ਰਿਹਾ । ਇਸ ਲਈ ਸਾਰਿਆਂ ਨੂੰ ਮਿਲ ਕੇ ਇਸ ਮੁਸੀਬਤ ਤੋਂ ਪਾਰ ਪਾਉਣਾ ਹੈ, ਡੇਰਾ ਸੱਚਾ ਸੌਦਾ ਇਸ ਮਨੁੱਖਤਾ ਭਲਾਈ ਦੇ ਕੰਮ ਵਿੱਚ ਕਦੇ ਵੀ ਪਿਛੇ ਨਹੀਂ ਹਟੇਗਾ। (Dera Sacha Sauda)

ਲਹਿਰਾਗਾਗਾ ਦੇ ਨਾਮਚਰਚਾ ਘਰ ਵਿਖੇ ਲੰਗਰ (ਰੋਟੀਆਂ) ਤੇ ਸਬਜ਼ੀ ਵਗੈਰਾ ਤਿਆਰ ਕੀਤੀ ਜਾ ਰਹੀ ਹੈ। ਇਸ ਸੇਵਾ ਕਾਰਜ ਵਿੱਚ ਗੋਬਿੰਦਗੜ੍ਹ ਜੇਜੀਆਂ, ਧਰਮਗੜ੍ਹ, ਸੁਨਾਮ, ਲਹਿਰਾਗਾਗਾ ਦੇ ਪਿੰਡਾਂ ਦੀ ਸਾਧ ਸੰਗਤ ਵੱਡੀ ਗਿਣਤੀ ਵਿੱਚ ਸੇਵਾ ਜੁਟੀ ਹੋਈ ਹੈ। ਬਲਦੇਵ ਕ੍ਰਿਸ਼ਨ ਇੰਸਾਂ ਨੇ ਦੱ ਸਿਆ ਕਿ ਡੇਰਾ ਸੱਚਾ ਸੌਦਾ ਦੀ ਟੀਮ ਸਿਵਲ ਪ੍ਰਸ਼ਾਸਨ ਦੇ ਪੂਰੀ ਤਰ੍ਹਾਂ ਰਾਬਤੇ ਵਿੱਚ ਹੈ, ਪ੍ਰਸ਼ਾਸਨ ਵੱਲੋਂ ਜਿਸ ਤਰ੍ਹਾਂ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ, ਉਸ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਤਲੁਜ ਦਰਿਆ ’ਚ ਘਟਿਆ ਪਾਣੀ ਦਾ ਪੱਧਰ, ਨੇੜਲੇ ਪਿੰਡਾਂ ਦੇ ਲੋਕਾਂ ਨੇ ਮਨਾਇਆ ਸ਼ੁਕਰ