ਫੁੱਟਬਾਲ: ਹੁਣ ਅਜਿੱਤ ਨਹੀਂ ਰਹਿ ਗਿਆ ਹੈ ਬੰਗਲੌਰ ਐੱਫਸੀ

Football, Bangalore, FC , Inaccessible

ਮੁੰਬਈ | ਬੰਗਲੌਰ ਐਫਸੀ ਨੇ ਹੀਰੋ ਇੰਡੀਅਨ ਸੁਪਰ ਲੀਗ ਦੇ ਪੰਜਵੇਂ ਸੀਜਨ ਦੀ ਸ਼ੁਰੂਆਤ ਜਿਸ ਅੰਦਾਜ਼ ‘ਚ ਕੀਤੀ ਸੀ, ਉਦੋਂ ਤੋਂ ਉਹ ਉਸ ਤੋਂ ਬਿਲਕੁਲ ਵੱਖਰੀ ਟੀਮ ਨਜ਼ਰ ਆ ਰਹੀ ਹੈ
ਬੀਤੇ ਸਾਲ ਆਈਐੱਸਐੱਲ ਦਾ ਫਾਈਨਲ ਖੇਡ ਚੁੱਕੀ ਇਸ ਟੀਮ ਨੇ ਪੰਜਵੇਂ ਸੀਜਨ ਦੀ ਸ਼ੁਰੂਆਤ ਮੌਜ਼ੂਦਾ ਚੈਂਪੀਅਨ ਚੈੱਨਈਅਨ ਐੱਫਸੀ ‘ਤੇ ਜਿੱਤ ਨਾਂਲ ਕੀਤੀ ਪਰ ਇਸ ਤੋਂ ਬਾਅਦ ਉਸ ਨੂੰ ਜਮਸ਼ੇਦਪੁਰ ਐੱਫਸੀ ਖਿਲਾਫ ਘਰ ‘ਚ 2-2 ਨਾਲ ਡਰਾਅ ਖੇਡਣਾ ਪਿਆ ਇਸ ਤੋਂ ਬਾਅਦ ਹਾਲਾਂਕਿ ਇਹ ਟੀਮ ਬਿਲਕੁਲ ਵੱਖਰੀ ਨਜ਼ਰ ਆਈ ਅਤੇ ਲਗਾਤਾਰ ਛੇ ਜਿੱਤਾਂ ਨਾਲ ਆਪਣੀ ਤਾਕਤ ਦਾ ਨਜ਼ਾਰਾ ਪੇਸ਼ ਕੀਤਾ
ਇਹ ਟੀਮ ਜਦੋਂ ਫਾਰਮ ‘ਚ ਹੁੰਦੀ ਹੈ ਤਾਂ ਵਿਰੋਧੀ ਤਾਂ ਢਹਿ-ਢੇਰੀ ਹੋ ਜਾਂਦੇ ਹਨ ਤੇ ਜਦੌਂ ਖਰਾਬ ਦੌਰ ‘ਚ ਹੁੰਦੀ ਹੈ ਤਾਂ ਵੀ ਜਿੱਤ ਹਾਸਲ ਕਰ ਲੈਂਦੀ ਹੈ ਏਸ਼ੀਅਨ ਕੱਪ 2019 ਲਈ ਹੋਏ ਲੰਮੇ ਵਿੰਟਰ ਬ੍ਰੇਕ ਤੋਂ ਬਾਦ ਹਾਲਾਂਕਿ ਇਹ ਟੀਮ ਚਾਰ ਮੈਚਾਂ ‘ਚ ਚਾਰ ਅੰਕ ਬਣਾ ਸਕੀ ਹੈ ਉਸ ਨੂੰ ਮੁੰਬਈ ਐੱਫਸੀ ਤੇ ਚੇੱਨਈ ਐੱਫਸੀ ਖਿਲਾਫ ਹਰ ਮਿਲੀ ਕੇਰਲ ਖਿਲਾਫ ਇਹ ਟੀਮ ਬਹੁਤ ਮੁਸ਼ਕਲ ਨਾਲ ਇੱਕ ਅੰਕ ਬਣਾ ਸਕੀ ਨਾਰਥਈਸਟ ਯੂਨਾਈਟਿਡ ਐੱਫਸੀ ਖਿਲਾਫ ਇਹ ਟੀਮ ਆਪਣੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੁ ਦੇ ਸ਼ਾਨਦਾਰ ਖੇਡ ਦੀ ਬਦੌਲਤ ਜਿੱਤ ਹਾਸਲ ਕਰ ਸਕੀ
ਇਸ ਤਰ੍ਹਾਂ ਦਾ ਖਰਾਬ ਨਤੀਜਾ ਬੰਗਲੌਰ ਨਾਲ ਤਾਲਮੇਲ ਨਹੀਂ ਬਣਦਾ ਇਹ ਟੀਮ 11 ਮੈਚਾਂ ‘ਚ ਅਜਿੱਤ ਰਹੀ ਤੇ ਹੁਣ ਇਹ ਲੱਚਰ ਵਿਖਾਈ ਦੇ ਰਹੀ ਹੈ ਤਾਂ ਕੀ ਇਸ ਟੀਮ ਦਾ ਖਰਾਬ ਫਾਰਮ ਚਿੰਤਾ ਦਾ ਵਿਸ਼ਾ ਹੈ ਜਾਂ ਫਿਰ ਇਹ ਇਸ ਦੀ ਕਿਸੇ ਰਣਨੀਤੀ ਦਾ ਹਿੱਸਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।