ਵੁਡ ਤੇ ਅਲੀ ਨੇ ਵਿੰਡੀਜ਼ ਨੂੰ 154 ‘ਤੇ ਸਮੇਟਿਆ

Wood, Ali Conceded, Wickets

ਗ੍ਰੋਸ ਆਇਲੇਟ | ਤੇਜ਼ ਗੇਂਦਬਾਜ਼ ਮਾਰਕ ਵੁਡ (41 ਦੌੜਾ ‘ਤੇ ਪੰਜ ਵਿਕਟਾਂ) ਤੇ ਆਫ ਸਪਿੱਨਰ ਮੋਇਲ ਅਲੀ (36 ਦੌੜਾਂ ‘ਤੇ ਚਾਰ ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਦੇ ਦਮ ‘ਤੇ ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਤੀਜੇ ਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ 154 ਦੌੜਾਂ ‘ਤੇ ਢੇਰ ਕਰਨ ਨਾਲ ਹੀ ਪਹਿਲੀ ਪਾਰੀ ‘ਚ 123 ਦੌੜਾ ਦੀ ਮਹੱਤਵਪੂਰਨ ਵਾਧਾ ਹਾਸਲ ਕਰ ਲਿਆ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ‘ਚ 277 ਦੌੜਾਂ ਬਣਾਈਆਂ ਸਨ
ਇੰਗਲੈਂਡ ਨੇ ਆਪਣੀ ਦੂਜੀ ਪਾਰੀ ‘ਚ ਦਿਨ ਦਾ ਖੇਡ ਸਮਾਪਤ ਹੋਣ ਤੱਕ ਬਿਨਾ ਕੋਈ ਵਿਕਟ ਗੁਆਏ 19 ਦੌੜਾਂ ਬਣਾ ਲਈਆਂ ਹਨ ਤੇ ਉਸ ਦਾ ਕੁੱਲ ਵਾਧਾ 142 ਦੌੜਾਂ ਹੋ ਗਿਆ ਹੈ ਸਲਾਮੀ ਬੱਲੇਬਾਜ਼ ਰੋਰੀ ਬਰਨਸ (ਨਾਬਾਦ 10) ਤੇ ਕੀਟਨ ਜੋਨਿੰਗਸ (ਨਾਬਾਦ 8) ਦੌੜਾਂ ‘ਤੇ ਕ੍ਰੀਜ਼ ‘ਤੇ ਮੌਜ਼ੂਦ ਹਨ ਇੰਗਲੈਂਡ ਨੇ ਸਵੇਰੇ ਚਾਰ ਵਿਕਟਾਂ ‘ਤੇ 231 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਜੋਸ ਬਟਲਰ ਨੇ 67 ਤੇ ਬੇਨ ਸਟੋਕਸ ਨੇ 62 ਦੌੜਾਂ ਨਾਲ ਆਪਣੀ ਪਾਰੀ ‘ਚ ਅੱਗੇ ਵਧਾਇਆ ਪਰ ਤੇਜ਼ ਗੇਂਦਬਾਜ਼ ਕੇਮਾਰ ਰੋਚ ਦੀ ਖਤਰਨਾਕ ਗੇਂਦਬਾਜ਼ੀ ਦੇ ਚੱਲਦੇ ਇੰਗਲੈਂਡ ਦੀ ਪਾਰੀ 277 ਦੌੜਾਂ ‘ਤੇ ਸਿਮਟ ਗਈ ਬਟਲਰ ਤੇ ਸਟੋਕਸ ਦੀ ਬਿਹਤਰੀਨ ਸਾਂਝੇਦਾਰੀ ਬਟਲਰ ਦੇ ਆਊਟ ਹੌਣ ਨਾਲ ਟੁੱਟ ਗਈ ਬਟਲਰ ਨੇ 127 ਗੇਂਦਾਂ ਦੀ ਆਪਣੀ ਪਾਰੀ ‘ਚ ਨੌਂ ਚੌਕਿਆਂ ਦੀ ਮੱਦਦ ਨਾਲ 67 ਦੌੜਾਂ ਬਣਾਈਆਂ ਉਨ੍ਹਾਂ ਨੂੰ ਸ਼ੈਨਨ ਗ੍ਰੇਬੀਅਲ ਨੇ ਬੋਲਡ ਕਰਕੇ ਪਵੇਲੀਅਨ ਭੇਜ ਦਿੱਤਾ ਬਟਲਰ ਦੇ ਆਊਟ ਹੋਣ ਤੋਂ ਬਾਅਦ ਸਟੋਕਸ ਵੀ ਜ਼ਿਆਦਾ ਦੇਰ ਕ੍ਰੀਜ਼ ‘ਤੇ ਟਿਕ ਨਹੀਂ ਸਕੇ ਤੇ ਕੇਮਾਰ ਰੋਚ ਦੀ ਗੇਂਦ ਤੇ ਸ਼ੇਨ ਡਾਵਰਿਚ ਨੂੰ ਕੈਚ ਦੇ ਬੈਠੇ ਉਨ੍ਹਾਂ ਨੇ 175ਗੇਂਦਾਂ ‘ਚ ਅੱਠ ਚੌਕਿਆਂ ਦੀ ਮੱਦਦ ਨਾਲ 79 ਦੌੜਾਂ ਬਣਾਈਆਂ ਮੋਇਲ ਅਲੀ ਨੇ 13 ਦੌੜਾਂ ਦਾ ਯੋਗਦਾਨ ਦਿੱਤਾ ਵੇਸਟਇੰਡੀਜ਼ ਵੱਲੋਂ ਕੇਮਾਰ ਰੋਚ ਨੇ 48 ਦੌੜਾਂ ਦੇ ਕੇ ਚਾਰ ਵਿਕਟਾਂ ਝਟਕੀਆਂ ਗ੍ਰੇਬੀਅਲ ਨੇ 49 ਦੌੜਾਂ ਦੇ ਕੇ ਦੋ ਵਿਕਟਾਂ, ਅਲਜਾਰੀ ਜੋਸਫ ਨੇ 61 ਦੌੜਾਂ ਦੇ ਕੇ ਦੋ ਵਿਕਟਾਂ ਤੇ ਕੀਮੋ ਪਾਲ ਨੇ 58 ਦੋੜਾਂ ਦੇ ਕੇ ਦੋ ਵਿਕਟਾਂ ਲਈਆਂ
ਇੰਗਲੈਂਡ ਨੂੰ ਸਮੇਟਨ ਤੋਂ ਬਾਦ ਬੱਲੇਬਾਜ਼ ਕਰਨ ਉੱਤਰੀ ਵੈਸਟਇੰਡੀਜ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਸਲਾਮੀ ਬੱਲੇਬਾਜ਼ ਕ੍ਰੇਗ ਬ੍ਰੇਥਵੇਟ 12 ਦੌੜਾਂ ਦੇ ਸਕੋਰ ‘ਤੇ ਮੋਇਲ ਦਾ ਸ਼ਿਕਾਰ ਹੋ ਗÂੈ ਜਿਸ ਸਮੇਂ ਬ੍ਰੇਥਵੇਟ ਆਊਟ ਹੋਏ ਉਸ ਸਮੇਂ ਵੈਸਟਇੰਡੀਜ਼ ਦਾ ਸਕੋਰ 57 ਦੌੜਾਂ ਸੀ ਪਹਿਲੀ ਵਿਕਟ 57 ਦੋੜਾਂ ‘ਤੇ ਡਿੱਗਣ ਤੌਂ ਬਾਅਦ ਵਿੰਡੀਜ਼ ਦੀ ਟੀਮ ਨੇ ਸਿਰਫ 47 ਦੌੜਾਂ ਜੋੜ ਕੇ ਸੱਤ ਵਿਕਟਾਂ ਗੁਆ ਦਿੱਤੀਆਂ ਤੇ ਉਸ ਦਾ ਸਕੋਰ ਇੱਕ ਝਟਕੇ ‘ਚ ਸੱਤ ਵਿਕਟਾਂ ‘ਤੇ 104 ਦੌੜਾਂ ਹੋ ਗਿਆ ਵਿੰਡੀਜ਼ ਦੀ ਪਾਰੀ 47.2 ਓਵਰਾਂ ‘ਚ 154 ਦੌੜਾਂ ‘ਤੇ ਸਿਮਟੀ ਜਾਨ ਕੰਪਬੇਲ 41, ਸ਼ੇਨ ਡਾਵਰਿਚ 38, ਡੇਰੇਨ ਬ੍ਰਾਵੋ ਛੇ ਤੇ ਸਿਮਰੋਨ ਹੈਤਮਾਇਰ ਅੱਠ, ਕੀਮੋ ਪਾਲ ਨੌਂ ਤੇ ਕੇਮਾਰ ਰੋਚ 16 ਦੌੜਾਂ ਬਣਾ ਕੇ ਆਊਟ ਹੌਏ ਮਾਰਕ ਵੁਡ ਨੇ ਬਿਹਤਰੀਨ ਗੇਂਦਬਾਜ਼ੀ ਕਰਦਿਆਂ 8.2 ਓਵਰਾਂ ‘ਚ 41 ਦੌੜਾਂ ਦੇ ਕੇ ਪੰਜ ਵਿਕਟਾਂ ਕੱਢੀਆਂ ਮੋਇਲ ਅਲੀ ਨੇ ਆਪਣੀ ਫਿਰਕੀ ਦੇ ਜਾਲ ‘ਚ ਵਿੰਡੀਜ਼ ਖਿਡਾਰੀਆਂ ਨੂੰ ਫਸਾ ਕੇ 15 ਓਵਰਾਂ ‘ਚ 36 ਦੌੜਾਂ ਦੇ ਕੇ ਚਾਰ ਵਿਕਟਾਂ ਝਟਕੀਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।