ਨਵੀਂ ਦਿੱਲੀ | ਭਾਰਤੀ ਬੱਲੇਬਾਜ਼ੀ ਦੀ ਨਵੀਂ ਸਨਸਨੀ ਪ੍ਰਿਥਵੀ ਸ਼ਾੱ ਨੇ ਉਮੀਦ ਪ੍ਰਗਟਾਈ ਹੈ ਕਿ ਉਹ ਆਈਪੀਐੱਲ ਤੱਕ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ ਪ੍ਰਿਥਵੀ ਨੂੰ ਅਭਿਆਸ ਮੈਚ ‘ਚ ਸੱਟ ਲੱਗ ਜਾਣ ਕਾਰਨ ਅਸਟਰੇਲੀਆ ਦੌਰੇ ਤੋਂ ਬਾਹਰ ਹੋ ਜਾਣਾ ਪਿਆ ਸੀ ਸੱਟ ਲੱਗਣ ਤੋਂ ਬਾਅਦ ਪ੍ਰਿਥਵੀ ਕਾਫੀ ਨਿਰਾਸ਼ ਹੋ ਗਏ ਸਨ ਹਾਲਾਂਕਿ ਇਸ ਦੌਰਾਨ ਸਾਥੀ ਖਿਡਾਰੀਆਂ ਦਾ ਉਨ੍ਹਾਂ ਨੂੰ ਸਮਰਥਨ ਮਿਲਿਆ ਖੁਦ ਪ੍ਰਿਥਵੀ ਨੇ ਇਯ ਗੱਲ ਨੂੰ ਮੰਨਿਆ ਉਨ੍ਹਾਂ ਕਿਹਾ ਕਿ ਮੈਨੂੰ ਉਸ ਸਮੇਂ ਪੂਰੀ ਟੀਮ ਦਾ ਸਪੋਰਟ ਮਿਲਿਆ ਕਿਉਂਕਿ ਮੈਂ ਸੱਟ ਨਾਲ ਬਹੁਤ ਨਿਰਾਸ਼ ਸੀ ਮੈਂ ਦੌਰੇ ਲਈ ਸਖਤ ਅਭਿਆਸ ਕੀਤਾ ਸੀ ਅਤੇ ਮੇਰੇ ਦਿਮਾਗ ‘ਚ ਕਈ ਚੀਜ਼ਾਂ ਸਨ ਜੋ ਮੈਨੂੰ ਲੱਗਦਾ ਸੀ ਕਿ ਮੈਂ ਉਹੀ ਕਰਾਂਗਾ ਇਹ ਨਿਰਾਸ਼ਾਜਨਕ ਸੀ ਪਰ ਹਾਂ, ਹੁਣ ਮੈਂ ਖੁਸ਼ ਹਾਂ ਕਿ ਅਸੀਂ ਟੈਸਟ ਤੇ ਇੱਕ ਰੋਜ਼ਾ ਸੀਰੀਜ਼ ਜਿੱਤੀ ਨੌਜਵਾਨ ਓਪਨਰ ਨੇ ਕਿਹਾ ਕਿ ਇਹ ਇੱਕ ਬਦਕਿਸਮਤੀ ਸੀ ਸੱਚ ਕਹਾਂ ਤਾਂ ਅਸੀਂ ਉਸ ਬਾਰੇ ਕੁਝ ਨਹੀਂ ਕਰ ਸਕਦੇ ਅਸਟਰੇਲੀਆ ‘ਚ ਚੁਣੌਤੀਪੂਰਨ ਹਾਲਾਤਾਂ ‘ਚ ਖੇਡਣਾ ਮੈਰੀ ਇੱਛਾ ਸੀ ਮੈਨੂੰ ਉੱਥੇ ਬਾਊਂਸ ਕਾਫੀ ਪਸੰਦ ਹੈ ਪਰ ਬਦਕਿਸਮਤ ਨਾਲ, ਮੇਰੇ ਪੈਰ ‘ਚ ਸੱਟ ਲੱਗੀ ਪਰ ਠੀਕ ਹੈ, ਮੈਂ ਬਹੁਤ ਖੁਸ਼ ਹਾਂ ਕਿ ਭਾਰਤ ਨੇ ਟੈਸਟ ਸੀਰੀਜ਼ ਜਿੱਤੀ ਇਸ ਤੋਂ ਬਿਹਤਰ ਹੋਰ ਕੀ ਹੋ ਸਕਦਾ ਸੀ ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਸਿਡਨੀ ‘ਚ ਅਭਿਆਸ ਮੈਚ ਖੇਡ ਰਹੇ ਸਨ ਮੈਂ ਡੀਪ ਮਿੱਡ ਵਿਕਟ ‘ਤੇ ਖੜ੍ਹਾ ਸੀ ਅਤੇ ਏਸ਼ ਭਾਈ (ਆਰ ਅਸ਼ਵਿਨ) ਗੇਂਦਬਾਜ਼ੀ ਕਰ ਰਹੇ ਸਨ ਉਦੋਂ ਇੱਕ
ਕੈਚ ਮੇਰੇ ਵੱਲ ਆਇਆ ਤਾਂ ਸਰੀਰ ਦਾ ਭਾਰ ਮੇਰੇ ਖੱਬੇ ਪੈਰ ‘ਤੇ ਪਿਆ ਇਹ ਥੋੜ੍ਹਾ ਮੁਸ਼ਕਲ ਸੀ ਤੇ ਮੇਰਾ ਗੋਡਾ 90 ਡਿਗਰੀ ਤੱਕ ਮੁੜ ਗਿਆ ਤੇ ਪੂਰਾ ਬਾਡੀਵੇਟ ਉਸੇ ‘ਤੇ ਡਿੱਗ ਗਿਆ ਮੈਂ ਦੂਜੇ ਟੈਸਟ ‘ਚ ਖੇਡਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਤੇ ਫਿਜ਼ੀਓ ਵੀ ਮੈਨੂੰ ਮੈਚ ਲਈ ਫਿੱਟ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਹਾਲਾਂਕਿ ਜਿੰਨਾ ਜ਼ਿਆਦਾ ਉਨ੍ਹਾਂ ਨੈ ਕੋਸ਼ਿਸ਼ ਕੀਤੀ, ਸੋਜਸ਼ ਵਧ ਗਈ ਤੇ ਉਸ ‘ਚ ਜ਼ਿਆਦਾ ਦਰਦ ਹੋਣ ਲੱਗਿਆ ਇਸ ਲਈ ਮੈਂ ਸੋਚਿਆ ਕਿ ਜੇਕਰ ਮੈਂ ਖੇਡਦਾ ਹਾਂ ਤਾਂ ਵੀ ਮੈਂ ਆਪਣਾ 100 ਫੀਸਦੀ ਨਹੀਂ ਦੇ ਪਾਉਂਗਾ ਕਿਉਂਕਿ ਉਸ ਦਰਦ ਨਾਲ ਖੇਡਣਾ ਅਸਾਨ ਨਹੀਂ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।