ਪਹਿਲਾ ਏਸ਼ੇਜ ਟੈਸਟ : ਕੰਗਾਰੂਆਂ ਨੂੰ ਜਿੱਤ ਲਈ 174 ਦੌੜਾਂ ਦੀ ਜ਼ਰੂਰਤ

Ashes Series

ਇੰਗਲੈਂਡ ਵੱਲੋਂ ਮਿਲੇ 281 ਦੌੜਾਂ ਦੇ ਟੀਚੇ ’ਚ ਅਸਟਰੇਲੀਆ ਦਾ ਸਕੋਰ 107/3

ਬਰਮਿੰਘਮ (ਏਜੰਸੀ)। ਵਿਸ਼ਵ ਟੈਸਟ ਚੈਂਪੀਅਨਸ਼ਿਪ ਜੇਤੂ ਅਸਟਰੇਲੀਆ ਅਤੇ ਇੰਗਲੈਂਡ ਵਿਚਕਾਰ ਏਸ਼ੇਜ (Ashes Series) ਲੜੀ ਦਾ ਪਹਿਲਾ ਟੈਸਟ ਮੈਚ ਬਰਮਿੰਘਮ ’ਚ ਚੱਲ ਰਿਹਾ ਹੈ। ਜਿਸ ਵਿੱਚ ਅਸਟਰੇਲੀਆ ਜਿੱਤ ਤੋਂ 174 ਦੌੜਾਂ ਦੂਰ ਹੈ। ਇੰਗਲੈਂਡ ਵੱਲੋਂ ਮਿਲੇ 281 ਦੌੜਾਂ ਦੇ ਟੀਚੇ ਦੇ ਜਵਾਬ ’ਚ 3 ਵਿਕਟਾਂ ਗੁਆ ਕੇ 107 ਦੌੜਾਂ ਬਣਾ ਲਈਆਂ ਹਨ। ਹੁਣ ਅਸਟਰੇਲੀਆ ਨੂੰ ਜਿੱਤ ਲਈ 174 ਦੌੜਾਂ ਦੀ ਹੋਰ ਜ਼ਰੂਰਤ ਹੈ। ਇੰਗਲੈਂਡ ਨੇ ਆਪਣੀ ਪਹਿਲੀ ਪਾਰੀ 393 ਦੌੜਾਂ ਬਣਾਂ ਕੇ ਐਲਾਨ ਕਰ ਦਿੱਤੀ ਸੀ।

ਇਹ ਵੀ ਪੜ੍ਹੋ : 2000 ਦੇ ਨੋਟਾਂ ’ਤੇ ਆ ਗਿਆ ਇੱਕ ਹੋਰ ਅਪਡੇਟ

ਜਿਸ ਦੇ ਜਵਾਬ ’ਚ ਅਸਟਰੇਲੀਆ ਪਹਿਲੀ ਪਾਰੀ ’ਚ 386 ਦੌੜਾਂ ਬਣਾ ਕੇ ਆਲਆਉਟ ਹੋ ਗਿਆ ਸੀ। ਪਹਿਲੀ ਪਾਰੀ ’ਚ ਇੰਗਲੈਂਡ ਨੂੰ 7 ਦੌੜਾਂ ਦੀ ਮਾਮੂਲੀ ਲੀੜ ਮਿਲੀ ਸੀ। ਜਿਸ ਤੋਂ ਬਾਅਦ ਇੰਗਲੈਂਡ ਨੇ ਦੂਜੀ ਪਾਰੀ ’ਚ ਖੇਡਣਾ ਸ਼ੁਰੂ ਕੀਤਾ ਤਾਂ ਇੰਗਲੈਂਡ ਦੀ ਦੂਜੀ ਪਾਰੀ 273 ਦੌੜਾਂ ’ਤੇ ਆਲਆਉਟ ਹੋ ਗਈ ਸੀ ਪਹਿਲੀ ਪਾਰੀ ’ਚ ਲੀੜ ਦੇ ਆਧਾਰ ’ਤੇ ਅਸਟਰੇਲੀਆ ਨੂੰ ਜਿੱਤ ਲਈ 281 ਦੌੜਾਂ ਦਾ ਟੀਚਾ ਮਿਲਿਆ ਹੈ। ਚੌਥੇ ਦਿਨ ਸਟੰਪ ਉਖੜਨ ਸਮੇਂ ਅਸਟਰੇਲੀਆ ਦੇ ਉਸਮਾਨ ਖਵਾਜਾ ਅਤੇ ਸਕੌਟ ਬੋਲੈਂਡ ਕ੍ਰੀਜ ’ਤੇ ਹਨ।

ਸਮਿਥ-ਲਾਬੁਸ਼ੇਨ ਬ੍ਰਾਡ ਦਾ ਸ਼ਿਕਾਰ ਬਣੇ | Ashes Series

ਟੀਚੇ ਦਾ ਪਿਛਾ ਕਰਨ ਆਈ ਅਸਟਰੇਲੀਆਈ ਟੀਮ ਨੂੰ ਪਹਿਲਾ ਝਟਕਾ ਡੇਵਿਡ ਵਾਰਨਰ ਦੇ ਰੂਪ ’ਚ ਲੱਗਿਆ। ਵਾਰਨਰ 36 ਦੌੜਾਂ ਬਣਾ ਕੇ ਆਲੀ ਰਾਬਿਸਨ ਦੀ ਗੇਂਦ ’ਤੇ ਆਉਟ ਹੋਏ। ਇਸ ਤੋਂ ਬਾਅਦ 22ਵੇਂ ਓਵਰ ਅਤੇ 26ਵੇਂ ਓਵਰ ’ਚ ਇੰਗਲੈਂਡ ਦੇ ਬ੍ਰਾਡ ਨੇ ਦੋ ਵਿਕਟਾਂ ਲਈਆਂ। ਪਹਿਲਾਂ ਮਾਰਨਸ ਲਾਬੁਸ਼ੇਨ 13 ਦੌੜਾਂ ਬਣਾ ਕੇ ਅਤੇ ਸਟੀਵ ਸਮਿਥ 6 ਦੌੜਾਂ ਬਣਾ ਕੇ ਆਉਟ ਹੋਏ।

ਹੁਣ ਪੜ੍ਹੋ ਮੈਚ ਦੀ ਪੂਰੀ ਰਿਪੋਰਟ | Ashes Series

ਚੌਥੇ ਦਿਨ ਇੰਗਲੈਂਡ ਨੇ ਦੂਜੀ ਪਾਰੀ ’ਚ 28/2 ਦੇ ਸਕੋਰ ਤੋਂ ਦਿਨ ਦੀ ਸ਼ੁਰੂਆਤ ਕੀਤੀ ਸੀ। ਚੌਥੇ ਦਿਨ ਜੋ ਰੂਟ 0 ਅਤੇ ਓਲੀ ਪੋਪ ਵੀ 0 ਦੌੜਾਂ ’ਤੇ ਨਾਬਾਦ ਸਨ। ਇੰਗਲੈਂਡ ਨੂੰ ਦਿਨ ਦਾ ਪਹਿਲਾ ਝਟਕਾ ਪਾਪ ਦੇ ਰੂਪ ’ਚ ਲੱਗਿਆ। ਉਹ 14 ਦੌੜਾਂ ਬਣਾ ਕੇ ਅਸਟਰੇਲੀਆਈ ਕਪਤਾਨ ਪੈਟ ਕੰਮਿਸ ਦਾ ਸ਼ਿਕਾਰ ਬਣੇ। ਕੰਮਿਸ ਨੇ ਉਨ੍ਹਾ ਨੂੰ ਬੋਲਡ ਕੀਤਾ। ਇਸ ਤੋਂ ਬਾਅਦ ਨਾਥਨ ਲਿਓਨ ਨੇ ਜੋ ਰੂਟ ਨੂੰ ਆਉਟ ਕਰਕੇ ਇੰਗਲੈਂਡ ਨੂੰ ਵੱਡਾ ਝਟਕਾ ਦਿੱਤਾ।

ਜੋ ਰੂਟ ਨੇ 46 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਗਲੈਂਡ ਨੂੰ 129 ਦੌੜਾਂ ’ਤੇ ਚੌਥਾ ਝਟਕਾ ਮਿਲਿਆ। ਇੰਗਲੈਂਡ ਲਈ ਹੈਰੀ ਬਰੂਕ ਨੇ ਵੀ 46 ਦੌੜਾਂ ਬਣਾਈਆਂ ਜਦਕਿ ਕਪਤਾਨ ਬੇਨ ਸਟੋਕਸ ਨੇ 43 ਦੌੜਾਂ ਦਾ ਯੋਗਦਾਨ ਦਿੱਤਾ। ਜੇਮਸ ਐਂਡਰਸਨ 12 ਦੌੜਾਂ ਬਣਾ ਕੇ ਇੰਗਲੈਂਡ ਦੀ ਆਖਿਰੀ ਵਿਕਟ ਦੇ ਰੂਪ ’ਚ ਆਉਟ ਹੋਏ। ਅਸਟਰੇਲੀਆ ਨੂੰ ਪਹਿਲਾ ਏਸ਼ੇਜ ਟੈਸਟ ਜਿੱਤਣ ਲਈ ਹੁਣ 281 ਦੌੜਾਂ ਦਾ ਟੀਚਾ ਮਿਲਿਆ।