ਫਾਈਨਲ ‘ਚ ਉਲਟਫੇਰ ਦਾ ਸ਼ਿਕਾਰ ਹੋਈ ਹਾਲੇਪ

Final, Haploid, Final

ਦੋਹਾ | ਬੈਲਜ਼ੀਅਮ ਦੀ ਐਲਿਸ ਮਾਰਟੇਂਸ ਨੇ ਇਥੇ ਉਲਟਫੇਰ ਕਰਦਿਆਂ ਕਤਰ ਓਪਨ ਦਾ ਖਿਤਾਬ ਆਪਣੇ ਨਾਂਅ ਕੀਤਾ ਉਨ੍ਹਾਂਨੇ ਆਪਣੇ ਕਰੀਅਰ ਦਾ ਸਭ ਤੀ ਵੱਡੀ ਜਿੱਤ ਦਰਜ ਕਰਦਿਆਂ ਵਰਲਡ ਰੈਂਕਿੰਗ ‘ਚ ਤੀਜੇ ਨੰਬਰ ‘ਤੇ ਮੌਜ਼ੂਦ ਖਿਡਾਰੀ ਸਿਮੋਨਾ ਹਾਲੇਪ ਨੂੰ ਹਰਾ ਦਿੱਤਾ
ਦੁਨੀਆ ਦੀ 21ਵੇਂ ਨੰਬਰ ਦੀ ਖਿਡਾਰੀ ਮਰਟੇਂਸ ਨੇ ਤਿੰਨ ਸੈੱਟਾਂ ‘ਚ ਚੱਲੇ ਸਖਤ ਮੁਕਾਬਲੇ ‘ਚ 3-6, 6-4, 6-3 ਨਾਲ ਜਿੱਤ ਦਰਜ ਕੀਤੀ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਮਰਟੇਂਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਜਿੱਤ ਦਰਜ ਕੀਤੀ ਉਨ੍ਹਾਂ ਨੇ ਇਸ ਟੂਰਨਾਮੈਂਟ ‘ਚ ਐਂਜੇਲਿਕ ਕਰਬਰ ਤੇ ਕਿਕੀ ਬਰਟੇਂਸ ਵਰਗੇ ਚੋਟੀ ਪੱਧਰੀ ਖਿਡਾਰੀਆਂ ਨੂੰ ਵੀ ਹਰਾਇਆ ਸੀ ਪਹਿਲੇ ਸੈੱਟ ‘ਚ ਇੱਕ ਸਮੇਂ ਸਕੋਰ 3-3 ਨਾਲ ਬਰਾਬਰ ਸੀ ਪਰ ਇਸ ਤੌਂ ਬਾਅਦ , ਹਾਲੇਪ ਨੇ ਲਗਾਤਾਰ 18 ਅੰਕ ਹਾਸਲ ਕਰਦਿਆਂ 1-0 ਦਾ ਵਾਧਾ ਬਣਾ ਲਿਆ ਬੈਲਜ਼ੀਅਮ ਦੇ ਖਿਡਾਰੀ ਨੇ ਦੂਜੇ ਸੈੱਟ ‘ਚ ਦਮਦਾਰ ਵਾਪਸੀ ਕੀਤੀ ਹਾਲੇਪ ਨੂੰ ਸ਼ੁਰੂਆਤ ‘ਚ ਬ੍ਰੇਕ ਪੁਆਇੰਟ ਮਿਲਿਆ ਪਰ ਬਰਟੇਂਸ ਨੇ ਆਪਣਾ ਸੰਜਮ ਨਹੀਂ ਗੁਆਇਆ ਤੇ ਮੈਚ ਨੂੰ ਬਰਾਬਰੀ ‘ਤੇ ਲਿਆ ਖੜ੍ਹਾ ਕੀਤਾ ਤੀਜੇ ਸੈੱਟ ‘ਚ ਬਰਟੇਂਸ ਨੇ ਦਮਦਾਰ ਪ੍ਰਦਰਸ਼ਨ ਕੀਤਾ ਤੇ ਬਿਨਾ ਕੋਈ ਗਲਤੀ ਕੀਤੇ ਖਿਤਾਬੀ ਜਿੱਤ ਦਰਜ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।