ਸਕਵਾਡ੍ਰਨ ਲੀਡਰ ਸਿਧਾਰਥ ਵਸ਼ਿਸ਼ਟ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

SquadronLeader, SiddharthVashisht

ਹਵਾਈ ਫੌਜ, ਚੰਡੀਗੜ੍ਹ ਪ੍ਰਸ਼ਾਸਨ ਤੇ ਪੁਲਿਸ ਦੇ ਅਧਿਕਾਰੀਆਂ ਨੇ ਸ਼ਰਧਾਂਜਲੀ ਭੇਂਟ ਕੀਤੀ

ਚੰਡੀਗੜ੍ਹ, ਅਨਿਲ ਕੱਕੜ

ਜੰਮੂ ਕਸ਼ਮੀਰ ਦੇ ਬੜਗਾਮ ‘ਚ ਬੁੱਧਵਾਰ ਸਵੇਰੇ ਭਾਰਤੀ ਹਵਾਈ ਫੌਜ ਦੇ ਐੱਮਆਈ-17 ਹੈਲੀਕਾਪਟਰ ਕਰੈਸ਼ ਹਾਦਸੇ ‘ਚ ਸ਼ਹੀਦ ਹੋਏ ਚੰਡੀਗੜ੍ਹ ਦੇ ਸਕਵਾਡ੍ਰਨ ਲੀਡਰ ਸਿਧਾਰਥ ਵਸ਼ਿਸ਼ਟ ਨੂੰ ਅੱਜ ਸਰਕਾਰੀ ਤੇ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਸੈਕਟਰ 25 ਸਥਿਤ ਸ਼ਮਸ਼ਾਨਘਾਟ ‘ਤੇ ਸ਼ਹੀਦ ਨੂੰ ‘ਗਾਰਡ ਆਫ਼ ਆਨਰ’ ਦੇ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਇਸ ਦੌਰਾਨ ਹਵਾਈ ਫੌਜ, ਚੰਡੀਗੜ੍ਹ ਪ੍ਰਸ਼ਾਸਨ ਤੇ ਪੁਲਿਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ।

ਇਸ ਤੋਂ ਪਹਿਲਾਂ ਸਿਧਾਰਥ ਵਸ਼ਿਸ਼ਟ ਦੀ ਲਾਸ਼ ਵੀਰਵਾਰ ਦੇਰ ਸ਼ਾਮ ਜੰਮੂ ਕਸ਼ਮੀਰ ਤੋਂ ਦਿੱਲੀ ਤੇ ਬਾਅਦ ‘ਚ ਇੱਥੇ ਲਿਆਂਦੀ ਗਈ ਲਾਸ਼ ਨੂੰ ਪਰਿਵਾਰ ਦੀ ਇੱਛਾ ਅਨੁਸਾਰ ਘਰ ‘ਤੇ ਹੀ ਲਿਆਂਦਾ ਗਿਆ ਹਵਾਈ ਅੱਡੇ ਤੋਂ ਲੈ ਕੇ ਸ਼ਹੀਦ ਦੇ ਸੈਕਟਰ-44 ਸਥਿਤ ਘਰ ‘ਤੇ ਲਿਆਉਣ ਲਈ ਇੱਕ ਵਿਸ਼ੇਸ਼ ਕਾਰੀਡੋਰ ਬਣਾਇਆ ਗਿਆ।

ਲਾਸ਼ ਨੂੰ ਲੈਣ ਲਈ ਸ਼ਹੀਦ ਦੀ ਪਤਨੀ ਤੇ ਸਕਵਾਡ੍ਰਨ ਲੀਡਰ ਆਰਤੀ ਵਰਦੀ ‘ਚ ਹਵਾਈ ਫੌਜ ਦੇ ਹੋਰ ਅਧਿਕਾਰੀਆਂ ਨਾਲ ਹਵਾਈ ਅੱਡੇ ‘ਤੇ ਮੌਜ਼ੂਦ ਸਨ ਜਿਵੇਂ ਹੀ ਸ਼ਹੀਦ ਦੀ ਲਾਸ਼ ਉਨ੍ਹਾਂ ਦੇ ਘਰ ਪਹੁੰਚੀ ਤਾਂ ਪਰਿਵਾਰ ਸਮੇਤ ਮੌਜ਼ੂਦ ਵੱਡੀ ਗਿਣਤੀ ‘ਚ ਲੋਕਾਂ ਦੀ ਅੱਖਾਂ ਭਰ ਆਈਆਂ ਤੇ ਮਾਹੌਲ ਗਮਗੀਨ ਹੋ ਗਿਆ ।

ਇਸ ਦੌਰਾਨ ‘ਭਾਰਤ ਮਾਤਾ ਦੀ ਜੈ ਤੇ ਵੰਦੇ ਮਾਤਰਮ ਦੇ ਨਾਅਰੇ ਲੱਗੇ ਪਿਤਾ ਜਗਦੀਸ਼ ਵਸ਼ਿਸ਼ਟ ਨੇ ਤਾਬੂਤ ‘ਚ ਰੱਖੇ ਪੁੱਤਰ ਦੇ ਤਿਰੰਗੇ ‘ਚ ਲਿਪਟੇ ਚਿਰਨਿਦ੍ਰਾ ‘ਚ ਲੀਨ ਪੁੱਤਰ ਨੂੰ ਸਲਾਮੀ ਦੇ ਕੇ ਉਸ ਦਾ ਸਵਾਗਤ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।