ਟਰਾਲੇ ਤੇ ਕਾਰ ਦੀ ਭਿਆਨਕ ਟੱਕਰ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਜਾਮ

Road-Accident-2

ਕਾਰ ਚਾਲਕ ਫੱਟੜ | Road Accident

ਗੁਰੂਹਰਸਹਾਏ (ਸਤਪਾਲ ਥਿੰਦ): ਪਿੰਡ ਸੈਦੇ ਕੇ ਮੋਹਣ ਅਤੇ ਮੋਹਨ ਕੇ ਹਿਠਾੜ ਪਿੰਡਾਂ ਦੇ ਅੱਧ ਵਿਚਾਲੇ ਫਿਰੋਜ਼ਪੁਰ-ਫ਼ਾਜ਼ਿਲਕਾ ਰੋੜ ਤੇ ਅੱਜ ਸਵੇਰੇ 4.30 ਵਜੇ ਹੋਏ ਭਿਆਨਕ ਹਾਦਸੇ (Road Accident) ਕਾਰਨ ਕਾਰ ਚਾਲਕ ਫੱਟੜ ਹੋ ਗੈ ਹਨ ਤੇ ਟਰਾਲਾ ਮੂਧੇ ਮੰੂਹ ਸੜਕ ਤੇ ਡਿੱਗ ਗਿਆ ਜਿਸ ਕਾਰਨ ਆਵਾਜਾਈ ਪੂਰੀ ਤਰਾ ਠੱਪ ਹੋ ਗਈ ਹੈ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਕ ਟਰਾਲਾ ਨੰਬਰ Rj 50gb 2155 ਦੇ ਡਰਾਇਵਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਗੁਜਰਾਤ ਤੋ ਟਾਇਲ ਲੱਦ ਕੇ ਆ ਰਿਹਾ ਸੀ ਸਵੇਰੇ 4.30 ਵਜੇ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਵਿੱਚ ਵੱਜਣ ਕਾਰਨ ਟਰਾਲਾ ਸੜਕ ਤੇ ਪਲਟ ਗਿਆ ਜਿਸ ਕਾਰਨ ਟਰਾਲੇ ਦੇ ਤੇਲ ਵਾਲਾ ਟੈਕ ਵੀ ਕਾਰ ਵੱਜਣ ਕਾਰਨ ਸੜਕ ਤੇ ਡਿੱਗ ਗਿਆ ਘਟਨਾ ਤੋਂ ਕਾਰ ਚਾਲਕ ਫੱਟੜ ਹੋਇਆ ਨੂੰ ਅੈਬੂਲੈਸ ਜਰੀਏ ਹਸਪਤਾਲ ਭੇਜਿਆ ਗਿਆ ਜਿਸ ਵਿੱਚ 2 ਮੀਆ ਬੀਬੀ ਤੇ ਇੱਕ ਛੋਟਾ ਬੱਚਾ ਕਾਰ ਵਿੱਚ ਮੋਜੂਦ ਸੀ । ਦੂਸਰੇ ਪਾਸੇ ਗੁਰੂਹਰਸਹਾਏ ਦੀ ਪੁਲਿਸ ਦੇ ਏ ਅੈਸ ਆਈ ਗੁਰਦੇਵ ਸਿੰਘ ਅਾਪਣੀ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਰੋੜ ਨੂੰ ਖਾਲੀ ਕਰਵਾਉਣ ਦੀ ਕਾਰਵਾਈ ਵਿੱਚ ਲੱਗ ਚੁੱਕੇ ਹਨ । (Road Accident)

ਇਹ ਵੀ ਪੜ੍ਹੋ : ਜੁਲਾਈ ’ਚ ਮਾਨਸੂਨ ਆਮ ਅਤੇ ਤਾਪਮਾਨ ਜ਼ਿਆਦਾ ਰਹਿਣ ਦੀ ਸੰਭਾਵਨਾ, ਜਾਣੋ ਮੌਸਮ ਦੀ ਪੂਰੀ ਜਾਣਕਾਰੀ