ਕੌਮਾਂਤਰੀ ਮੁੱਦਿਆਂ ’ਤੇ ਪਈ ਫੁੱਟ

ਕੌਮਾਂਤਰੀ ਮੁੱਦਿਆਂ ’ਤੇ ਪਈ ਫੁੱਟ

ਚੀਨ ਵੱਲੋਂ ਰੋਮ ’ਚ ਜੀ-20 ਸੰਮੇਲਨ ’ਚੋਂ ਗੈਰ-ਹਾਜ਼ਰ ਰਹਿਣਾ ਬੜੇ ਗੰਭੀਰ ਸਵਾਲ ਉਠਾ ਰਿਹਾ ਹੈ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਸੰਮੇਲਨ ’ਚ ਨਹੀਂ ਪੁੱਜੇ ਇਸੇ ਤਰ੍ਹਾਂ ਬ੍ਰਿਕਸ ਦੀ ਬੈਠਕ ਭਾਵੇਂ ਆਨਲਾਈਨ ਹੋਈ ਸੀ ਪਰ ਚੀਨ ਗੈਰ-ਹਾਜ਼ਰ ਰਿਹਾ ਸੀ ਇਹ ਵੀ ਚਰਚਾ ਹੈ ਕਿ ਗਲਾਸਗੋ ’ਚ ਵੀ ਜਲਵਾਯੂ ਸੰਮੇਲਨ ’ਚ ਵੀ ਚੀਨ ਸ਼ਾਇਦ ਹੀ ਭਾਗ ਲਵੇ ਜਲਵਾਯੂ, ਵਿਸ਼ਵ ’ਚ ਟੈਕਸ ਦੀਆਂ ਦਰਾਂ ਤੇ ਟੀਕਾਕਰਨ ਵਰਗੇ ਗੰਭੀਰ ਮੁੱਦਿਆਂ ਦੀ ਚਰਚਾ ਦੌਰਾਨ ਸ਼ਾਮਲ ਨਾ ਹੋਣਾ ਚਿੰਤਾਜਨਕ ਹੈ ਇਹ ਘਟਨਾ ਚੱਕਰ ਸਾਬਤ ਕਰਦਾ ਹੈ ਕਿ ਵਿਸ਼ਵ ਦੇ ਤਕੜੇ ਮੁਲਕ ਮਨੁੱਖਤਾ ਦੇ ਮਾਮਲੇ ’ਚ ਨਾ ਸਿਰਫ਼ ਵੰਡੇ ਹੋਏ ਹਨ

ਸਗੋਂ ਗੰਭੀਰ ਮਾਮਲਿਆਂ ’ਚ ਸੰਵੇਦਨਸ਼ੀਲਤਾ ਤੇ ਗੈਰ-ਜਿੰਮੇਵਾਰੀ ਵਾਲਾ ਰਵੱਈਆ ਅਪਣਾ ਰਹੇ ਹਨ ਚੀਨ ਦੇ ਨਾਲ-ਨਾਲ ਰੂਸ ਵੀ ਇਹਨਾਂ ਅਹਿਮ ਸੰਮੇਲਨਾਂ ਤੋਂ ਬਾਹਰ ਚੱਲ ਰਿਹਾ ਹੈ ਇਸ ਮਾਹੌਲ ’ਚ ਚੀਨ-ਰੂਸ ਦੀ ਜੋੜੀ ਦਾ ਅਮਰੀਕਾ ਤੇ ਯੁੂਰਪੀ ਦੇਸ਼ਾਂ ਦਾ ਟਕਰਾਅ ਵੀ ਜ਼ਾਹਿਰ ਹੋ ਰਿਹਾ ਹੈ ਵਿਕਸਿਤ ਮੁਲਕਾਂ ਦੀ ਪਾਲਾਬੰਦੀ ਕੋਈ ਚੰਗਾ ਸੰਕੇਤ ਨਹੀਂ ਦਰਅਸਲ ਜਲਵਾਯੂ ਤੋਂ ਲੈ ਕੇ ਅੱਤਵਾਦ ਤੱਕ ਤਕੜੇ ਮੁਲਕਾਂ ’ਚ ਇੱਕਸੁਰਤਾ ਤੇ ਇੱਕਜੁਟਤਾ ਨਜ਼ਰ ਨਹੀਂ ਆ ਰਹੀ ਅਫ਼ਗਾਨਿਸਤਾਨ ’ਚ ਤਖ਼ਤਾਪਲਟ ਮੌਕੇ ਰੂਸ ਤੇ ਚੀਨ ਨੇ ਤਾਲਿਬਾਨ ਦਾ ਸਮੱਰਥਨ ਪੂਰੇ ਧੜੱਲੇ ਨਾਲ ਕੀਤਾ ਅਮਰੀਕਾ ਤੇ ਭਾਰਤ ਨੇ ਸੰਭਲ-ਸੰਭਲ ਕੇ ਤੁਰਨ ’ਚ ਬਿਹਤਰੀ ਸਮਝੀ ਭਾਰਤ ਨੇ ਤਾਲਿਬਾਨ ਦੀ ਜੇਕਰ ਵਿਰੋਧਤਾ ਨਹੀਂ ਕੀਤੀ ਤਾਂ ਠੋਕਵਾਂ ਸਮੱਰਥਨ ਵੀ ਨਹੀਂ ਕੀਤਾ

ਕਾਬਲ ’ਚ ਮਾਰੀ ਗਈ ਨਿਰਦੋਸ਼ ਮਨੁੱਖਤਾ ਤੇ ਸਵਾਰਥੀ ਮੁਲਕਾਂ ਦੇ ਸਿਆਸਤਦਾਨਾਂ ਦੀ ਅੱਖ ’ਚੋਂ ਇੱਕ ਹੰਝੂ ਵੀ ਨਹੀਂ ਨਿੱਕਲਿਆ ਇਹੀ ਹਾਲ ਪੌਣ-ਪਾਣੀ ਤਬਦੀਲੀ ਮਾਮਲੇ ’ਚ ਨਜ਼ਰ ਆਉਂਦਾ ਹੈ ਪੌਣ-ਪਾਣੀ ’ਚ ਤਬਦੀਲੀ ਕਾਰਨ ਤੂਫ਼ਾਨ, ਤੇ ਹੜ੍ਹਾਂ ਰਾਹੀਂ ਕੁਦਰਤ ਕਰੋਪੀ ਢਾਹ ਰਹੀ ਹੈ ਇਸ ਤੋਂ ਪਹਿਲਾਂ ਅਮਰੀਕਾ ਜਲਵਾਯੂ ਮਾਮਲੇ ਸਬੰਧੀ ਆਪਣੀ ਬੇਰੁਖੀ ਕਾਰਨ ਅਲੋਚਨਾ ਦਾ ਸ਼ਿਕਾਰ ਹੁੰਦਾ ਆਇਆ ਹੈ ਚੀਨ ਪਾਕਿਸਤਾਨ ਦੀ ਹਮਾਇਤ ਕਰਕੇ ਪਹਿਲਾਂ ਹੀ ਭਾਰਤ ਲਈ ਮੁਸ਼ਕਲਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸੇ ਤਰ੍ਹਾਂ ਤਾਈਵਾਨ ਮਾਮਲੇ ’ਚ ਚੀਨ ਦੇ ਰੁਖ ਕਾਰਨ ਅਮਰੀਕਾ ਨਾਲ ਟਕਰਾਅ ਵਧ ਰਿਹਾ ਹੈ

ਇਹਨਾਂ ਹਾਲਾਤਾਂ ’ਚ ਸੰਸਾਰ ਨੂੰ ਅਮਨ, ਵਾਤਾਵਰਨ ਦੀ ਬਿਹਤਰੀ ਤੇ ਆਰਥਿਕ ਖੁਸ਼ਹਾਲੀ ਲਈ ਨਵੀਆਂ ਵੰਗਾਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਮਰੀਕਾ ਦਾ ਕਿਓਟੋ ਸੰਧੀ ਤੇ ਪੈਰਿਸ ਸਮਝੌਤੇ ਦਾ ਪਾਲਣ ਨਾ ਕਰਕੇ ਪੂਰਾ ਵਿਸ਼ਵ ਚਿੰਤਤ ਸੀ ਹੁਣ ਜੇਕਰ ਰੂਸ ਤੇ ਚੀਨ ਵੀ ਉਸੇ ਰਾਹ ਟੁਰ ਪਏ ਤਾਂ ਇਹ ਸਮੱਸਿਆ ਗੰਭੀਰ ਬਣ ਜਾਵੇਗੀ ਇਸ ਦੇ ਨਾਲ ਹੀ ਅੱਤਵਾਦ ਤੇ ਸੰਸਾਰ ਅਮਨ ਮਾਮਲੇ ’ਚ ਵੀ ਚੀਨ ਤੇ ਰੂਸ ਦੇ ਵੱਖਰੇ ਰਾਹ ਭਵਿੱਖ ਲਈ ਚਿੰਤਾਜਨਕ ਬਣ ਸਕਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ