Indian Railways : ਕਿਸਾਨ ਅੱਜ ਰੋਕਣਗੇ ਰੇਲਾਂ, ਚੰਡੀਗੜ੍ਹ ’ਚ ਸਰਕਾਰ ਨਾਲ ਮੀਟਿੰਗ

Indian Railways

ਕਿਸਾਨ ਆਗੂ ਬੋਲੇ, ਕੇਂਦਰ ਨੂੰ ਆਵਾਜ਼ ਸੁਣਨੀ ਪਵੇਗੀ | Indian Railways

ਅੰਬਾਲਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਕਿਸਾਨਾਂ ਦੇ ਦਿੱਲੀ ਕੂਚ ਦਾ ਅੱਜ (15 ਫਰਵਰੀ) ਤੀਜਾ ਦਿਨ ਹੈ। ਫਸਲਾਂ ਲਈ ਐੱਮਐੱਸਪੀ ਦੀ ਗਰੰਟੀ ਸਮੇਤ ਬਾਕੀ ਮੰਗਾਂ ਪੂਰੀਆਂ ਕਰਵਾਉਣ ਲਈ ਉਹ ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ਖੜ੍ਹੇ ਹੋਏ ਹਨ। ਇੱਥੇ ਹਰਿਆਣਾ ਪੁਲਿਸ ਨੇ 7 ਲੇਅਰ ਦੀ ਬੈਰੀਕੇਡ ਅਤੇ ਅੱਥਰੂ ਗੈਸ ਦੇ ਗੋਲੇ ਛੱਡ ਕੇ 3 ਦਿਨਾਂ ਤੋਂ ਕਿਸਾਨਾਂ ਨੂੰ ਰੋਕਿਆ ਹੋਇਆ ਹੈ। ਕਿਸਾਨਾਂ ਨੇ ਅੱਜ ਪੰਜਾਬ ਦੇ 6 ਜ਼ਿਲ੍ਹਿਆਂ ’ਚ 12 ਵਜੇ ਤੋਂ 4 ਵਜੇ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। (Indian Railways)

ਮਜ਼ਬੂਤ ਹੋਵੇਗਾ ਭਾਰਤ ਦਾ ਸੁਰੱਖਿਆ ਕਵਚ

ਹਰਿਆਣਾ ਨਾਲ ਲਗਦੇ ਪੰਜਾਬ ਦੀ ਖਨੌਰੀ ਅਤੇ ਡਬਵਾਲੀ ਬਾਰਡਰ ਵੀ ਤਿੰਨ ਦਿਨਾਂ ਲਈ ਬੰਦ ਹੈ। ਉੱਧਰ ਅੰਦੋਲਨ ਨੂੰ ਖਤਮ ਕਰਵਾਉਣ ਲਈ ਅੱਜ ਫਿਰ 3 ਕੇਂਦਰੀ ਮੰਤਰੀ ਚੰਡੀਗੜ੍ਹ ’ਚ ਕਿਸਾਨਾਂ ਨੇਤਾਵਾਂ ਨਾਲ ਮੀਟਿੰਗ ਕਰਨਗੇ। 7 ਦਿਨਾਂ ਦਰਮਿਆਨ ਦੋਵਾਂ ਪੱਖਾਂ ’ਚ ਇਹ ਤੀਜੀ ਮੀਟਿੰਗ ਹੋਵੇਗੀ। ਇਸ ਵਿੱਚ ਕਿਸਾਨ ਨੇਤਾ ਨੇ ਕਿਹਾ ਕਿ, ਕੇਂਦਰੀ ਨੂੰ ਸਾਡੀ ਆਵਾਜ਼ ਸੁਣਨੀ ਪਵੇਗੀ, ਨਹੀਂ ਤਾਂ ਜੋ ਹੋਵੇਗਾ ਉਹ ਠੀਕ ਨਹੀਂ ਹੋਵੇਗਾ। ਸਾਡੀ ਅੱਜ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਪੀਐੱਮ ਮੋਦੀ ਉਨ੍ਹਾਂ ਨਾਲ ਗੱਲਬਾਤ ਕਰਨ, ਤਾਂਕਿ ਅਸੀਂ ਆਪਣੀਆਂ ਮੰਗਾਂ ਦੇ ਸਮਾਧਾਨ ਤੱਕ ਪਹੁੰਚ ਸਕਿਏ।

ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਇਹ ਟਰੇਨਾਂ ’ਤੇ ਪਿਆ ਅਸਰ | Indian Railways

ਦੋ ਟਰੇਨਾਂ ਰੱਦ ਰਹਿਣਗੀਆਂ (ਸ਼ੁਰੂ ਵਾਲੇ ਸਟੇਸ਼ਨ ਤੋਂ)

  • ਗੱਡੀ ਨੰਬਰ 04753, ਬਠਿੰਡਾ ਤੋਂ ਸ੍ਰੀ ਗੰਗਾਨਗਰ
  • ਗੱਡੀ ਨੰਬਰ 04756, ਸ੍ਰੀ ਗੰਗਾਨਗਰ ਤੋਂ ਬਠਿੰਡਾ

ਦੋ ਟਰੇਨਾਂ ਅੰਸ਼ਿਕ ਤੌਰ ’ਤੇ ਰੱਦ ਰਹਿਣਗੀਆਂ (ਸ਼ੁਰੂ ਵਾਲੇ ਸਟੇਸ਼ਨ ਤੋਂ) | Indian Railways

  • ਗੱਡੀ ਨੰਬਰ 14736, ਅੰਬਾਲਾ ਤੋਂ ਸ੍ਰੀ ਗੰਗਾਨਗਰ। ਇਹ ਟਰੇਨ ਅੱਜ ਅੰਬਾਲਾ ਤੋਂ ਰਵਾਨਾ ਹੋਵੇਗੀ। ਬਠਿੰਡਾ ਤੱਕ ਹੀ ਸੰਚਾਲਿਤ ਕੀਤੀ ਗਈ ਹੈ। ਬਠਿੰਡਾ ਤੋਂ ਸ੍ਰੀ ਗੰਗਾਨਗਰ ਤੱਕ ਰੱਦ ਰਹੇਗੀ।
  • ਗੱਡੀ ਨੰਬਰ 14735, ਸ੍ਰੀ ਗੰਗਾਨਗਰ ਤੋਂ ਅੰਬਾਲਾ।

ਇਹ ਟਰੇਨ ਅੱਜ ਬਠਿੰਡਾ ਤੋਂ ਰਵਾਨਾ ਹੋਵੇਗੀ। ਸ੍ਰੀ ਗੰਗਾਨਗਰ-ਬਠਿੰਡਾ ਵਿਚਕਾਰ ਰੱਦ ਰਹੇਗੀ।

ਇਹ ਟਰੇਨਾਂ ਦਾ ਰੂਟ ਬਦਲਿਆ | Indian Railways

  • ਗੱਡੀ ਨੰਬਰ 19612, ਅੰਮ੍ਰਿਤਸਰ-ਅਜਮੇਰ ਐੱਕਸਪ੍ਰੈਸ। ਇਹ ਟਰੇਨ ਅੱਜ ਬਦਲੇ ਹੋਏ ਰੂਟ, ਤਰਨਤਾਰਨ ਜੰਕਸ਼ਨ-ਬਿਆਸ ਹੋ ਕੇ ਚੱਲੇਗੀ।