ਨਾਭਾ ਵਿਖੇ ਕਿਸਾਨਾਂ ਨੇ ਕੀਤੀ ਵਿਸ਼ਾਲ ਕਾਨਫਰੰਸ

Farmers Conference Nabha

ਐਸਵਾਈਐਲ ਮੁੱਦੇ ਉੱਤੇ ਵੱਡੇ ਸੰਘਰਸ਼ ਦੀ ਤਿਆਰੀ ਵਿੱਚ ਪੰਜਾਬੀ ਕਿਸਾਨ : ਹਰਮੀਤ ਕਾਦੀਆਂ

  • ਫਸਲੀ ਚੱਕਰਾਂ ਚੋਂ ਪੰਜਾਬੀ ਕਿਸਾਨਾਂ ਨੂੰ ਕੱਢਣ ਲਈ ਸਰਕਾਰ ਨਹੀਂ ਕਰ ਰਹੀ ਯੋਗ ਉਪਰਾਲੇ : ਅਬਜਿੰਦਰ ਸਿੰਘ ਜੋਗੀ ਗਰੇਵਾਲ

(ਤਰੁਣ ਸ਼ਰਮਾ) ਨਾਭਾ। ਅੱਜ ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਦੀ ਅਗਵਾਈ ਵਿਚ  ਵਿਸ਼ਾਲ ਕਿਸਾਨੀ ਕਾਨਫਰੰਸ ਹੋਈ। ਕਾਨਫਰੰਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਨੂੰ ਬਚਾਉਣ ਲਈ ਕੋਈ ਯੋਗ ਉਪਰਾਲੇ ਕਰਦਿਆਂ ਨਜ਼ਰ ਨਹੀਂ ਆ ਰਹੀਆਂ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੈਦਾ ਹੁੰਦੇ ਕਣਕ ਅਤੇ ਝੋਨੇ ਤੋਂ ਤਿਆਰ ਕਾਰਪੋਰੇਟ ਘਰਾਣਿਆਂ ਕਿਉਂ ਵਸਤੂਆਂ ਦੁੱਗਣੇ ਤਿੱਗਣੇ ਭਾਅ ’ਤੇ ਬੀਜੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਣਕ ਜਾਂ ਝੋਨਾ ਪੰਜਾਬ ਅਤੇ ਹਰਿਆਣਾ ਵਿੱਚ ਹੀ ਪੈਦਾ ਹੁੰਦਾ ਹੈ ਜਦੋਂਕਿ ਇਨ੍ਹਾਂ ਤੋਂ ਬਣਾਈਆਂ ਜਾਣ ਵਾਲੀਆਂ ਵਸਤੂਆਂ ਦੇ ਉਦਯੋਗ ਦੂਜੇ ਸੂਬਿਆਂ ਵਿੱਚ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨੂੰ ਮੁੱਢਲੀ ਸਿੱਖਿਆ ਦਾ ਇੱਕ ਪ੍ਰਮੁੱਖ ਵਿਸ਼ਾ ਬਣਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਆਉਣ ਵਾਲੀ ਕਿਸਾਨੀ ਪੀੜ੍ਹੀ ਆਪਣੇ ਵਿਰਾਸਤੀ ਕੀਤੇ ਖੇਤੀਬਾੜੀ ਦੀ ਸੰਪੂਰਨ ਜਾਣਕਾਰੀ ਲੈ ਸਕਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ