ਭਾਰੀ ਮਾਤਰਾ ‘ਚ ਵਿਦੇਸ਼ੀ ਸ਼ਰਾਬ ਬਰਾਮਦ, ਦੋ ਗ੍ਰਿਫਤਾਰ

Excessive, Liquor, Exports, Large, Quantities, Two, Arrests

ਸੂਚਨਾ ਦੇ ਅਧਾਰ ‘ਤੇ ਕੀਤੀ ਗਈ ਸੀ ਛਾਪੇਮਾਰੀ (Excessive)

14 ਪੇਟੀਆਂ ‘ਚੋਂ 1140 ਬੋਤਲਾਂ ਤੇ ਬੋਰੇ ‘ਚੋਂ 154 ਬੋਤਲਾਂ ਬਰਾਮਦ

ਭਭੂਆ, ਏਜੰਸੀ।

ਬਿਹਾਰ ‘ਚ ਕੈਮੂਰ ਜਿਲ੍ਹੇ ਦੇ ਨਗਰ ਥਾਣਾ ਖੇਤਰ ਦੇ ਵਾਰਡ ਨੰਬਰ 17 ਤੋਂ ਪੁਲਿਸ ਨੇ ਕੱਲ ਦੇਰ ਰਾਤ ਭਾਰੀ ਮਾਰਤਾ (Excessive) ‘ਚ ਵਿਦੇਸ਼ੀ ਸ਼ਰਾਬ ਨਾਲ ਦੋ ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਵਾਰਡ ਨੰਬਰ 17 ਸਥਿਤ ਇਕ ਘਰ ‘ਚ ਛਾਪੇਮਾਰੀ ਕੀਤੀ ਗਈ।

ਇਸ ਦੌਰਾਨ ਘਰ ‘ਚ ਛੁਪਾ ਕੇ ਰੱਖੀਆਂ ਗਈਆਂ 14 ਪੇਟੀਆਂ ‘ਚ 1140 ਬੋਤਲਾਂ ਵਿਦੇਸ਼ੀ ਸ਼ਰਾਬ ਅਤੇ ਇਕ ਬੋਰੇ ‘ਚ ਰੱਖਿਆ 154 ਬੋਤਲਾਂ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ। ਬਰਾਮਦ ਸ਼ਰਾਬ ਉਤਰ ਪ੍ਰਦੇਸ਼ ‘ਚ ਬਣਾਈ ਹੈ। ਸੂਤਰਾਂ ਨੇ ਦੱਸਿਆ ਕਿ ਮੌਕੇ ‘ਤੇ ਦੋ ਸ਼ਰਾਬ ਕਾਰੋਬਾਰੀ ਨੀਰਜ ਗੌਡ ਅਤੇ ਮਹਿੰਦਰ ਗੌਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕਾਰੋਬਾਰੀਆਂ ਦੀ ਨਿਸ਼ਾਨਦੇਹੀ ‘ਤੇ ਇਕ ਕਾਰ ਅਤੇ ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ ਹੈ। (Excessive)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।