ਸਵਰਗ ਤੋਂ ਵੀ ਸ੍ਰੇਸ਼ਠ

Better Than Heaven Sachkahoon

ਸਵਰਗ ਤੋਂ ਵੀ ਸ੍ਰੇਸ਼ਠ

ਕੁਰੂਕਸ਼ੇਤਰ ’ਚ ਮੁਰਦਲ ਨਾਂਅ ਦੇ ਰਿਸ਼ੀ ਸਨ ਉਹ ਧਰਮਾਤਮਾ, ਸੱਚ ਨੂੰ ਮੰਨਣ ਵਾਲੇ ਤੇ ਈਰਖ਼ਾ-ਕਰੋਧ ਤੋਂ ਰਹਿਤ ਸਨ ਉਹ ਖੇਤਾਂ ’ਚ ਡਿੱਗਿਆ ਅੰਨ ਚੁਗ ਕੇ ਉਸੇ ਨਾਲ ਖੁਦ ਦਾ ਤੇ ਪਰਿਵਾਰ ਦਾ ਪੋਸ਼ਣ ਕਰਦੇ ਸਨ ਮਹਿਮਾਨ ਆ ਜਾਵੇ ਤਾਂ ਉਸ ਨੂੰ ਵੀ ਉਸੇ ਇਕੱਠੇ ਕੀਤੇ ਅੰਨ ’ਚੋਂ ਹਿੱਸਾ ਦਿੰਦੇ ਸਨ ਉਨ੍ਹਾਂ ਦੀ ਦਾਨ ਦੀ ਮਹਿਮਾ ਸੁਣ ਕੇ ਰਿਸ਼ੀ ਦੁਰਵਾਸਾ ਪ੍ਰੀਖਿਆ ਲੈਣ ਦੇ ਉਦੇਸ਼ ਨਾਲ ਉਨ੍ਹਾਂ ਕੋਲ ਪਹੁੰਚੇ ਮੁਰਦਲ ਰਿਸ਼ੀ ਕੋਲ ਥੋੜ੍ਹਾ ਜਿਹਾ ਅੰਨ ਸੀ ਜੋ ਉਨ੍ਹਾਂ ਬੜੇ ਆਦਰ ਨਾਲ ਦੁਰਵਾਸਾ ਨੂੰ ਅਰਪਿਤ ਕਰ ਦਿੱਤਾ।

ਕੁਝ ਦਿਨਾਂ ਬਾਅਦ ਦੁਰਵਾਸਾ ਫਿਰ ਮੁਦਰਲ ਕੋਲ ਪਹੁੰਚੇ ਰਿਸ਼ੀ ਨੇ ਫਿਰ ਉਨ੍ਹਾਂ ਦਾ ਸਤਿਕਾਰ ਕੀਤਾ ਤੇ ਖੁਦ ਪਰਿਵਾਰ ਸਮੇਤ ਭੁੱਖੇ ਰਹਿ ਗਏ ਲਗਾਤਾਰ ਛੇ ਪੰਦਰਵਾੜੇ ਤੱਕ ਦੁਰਵਾਸਾ ਆਉਦੇ ਰਹੇ ਤੇ ਹਰ ਵਾਰ ਮੁਰਦਲ ਦਾ ਸਾਰਾ ਅੰਨ ਗ੍ਰਹਿਣ ਕਰਦੇ ਰਹੇ ਨਤੀਜੇ ਵਜੋਂ ਛੇ ਪੰਦਰਵਾੜਿਆਂ ਤੱਕ ਮੁਰਦਲ ਨੂੰ ਪਰਿਵਾਰ ਸਮੇਤ ਅੰਨ ਦਾ ਦਾਣਾ ਤੱਕ ਨਹੀਂ ਮਿਲ ਸਕਿਆ ਬਾਵਜ਼ੂਦ ਇਸਦੇ ਰਿਸ਼ੀ ਤੇ ਉਨ੍ਹਾਂ ਦੇ ਪਰਿਵਾਰ ਨੇ ਭੋਰਾ ਵੀ ਕਰੋਧ ਦਾ ਸਪੱਰਸ਼ ਨਹੀਂ ਹੋਣ ਦਿੱਤਾ ਆਖ਼ਰ ਪ੍ਰੀਖਿਆ ਪੂਰਨ ਹੋਈ ਤੇ ਦੁਰਵਾਸਾ ਨੇ ਰਿਸ਼ੀ ਨੂੰ ਸਵਰਗ ਜੀਣ ਦਾ ਅਸ਼ੀਰਵਾਦ ਦਿੱਤਾ ਦੁਰਵਾਸਾ ਦਾ ਵਰਦਾਨ ਸੱਚ ਹੋਇਆ ਤੇ ਦੇਵਦੂਤ ਮੁਰਦਲ ਨੂੰ ਸਰੀਰ ਸਮੇਤ ਲੈਣ ਲਈ ਵਿਮਾਨ ਨਾਲ ਪ੍ਰਗਟ ਹੋਏ। ਉਦੋਂ ਮੁਰਦਲ ਨੇ ਕਿਹਾ, ‘ਮੈਂ ਇੱਥੇ ਠੀਕ ਹਾਂ ਜਿਸ ਸਵਰਗ ਵਿਚ ਤਿ੍ਰਪਤੀ ਨਹੀਂ, ਪਰਸਪਰ ਮੁਕਾਬਲਾ ਅਤੇ ਅਸੁਰਾਂ ਦੇ ਹਮਲੇ ਨਾਲ ਪੁੰਨ ਖਤਮ ਹੋਣ ਭੈਅ ਲੱਗਾ ਰਹੇ, ਉਸ ਤੋਂ ਤਾਂ ਇਹ ਸੰਸਾਰ ਹੀ ਚੰਗਾ ਹੈ ਇੱਥੇ ਹੰਕਾਰ ਰਹਿਤ ਹੋ ਕੇ ਦਾਨ ਅਤੇ ਸੇਵਾ ਦਾ ਭਾਵ ਰਹੇ ਤਾਂ ਸਵਰਗ ਜਾਣ ਦੀ ਕਾਮਨਾ ਹੀ ਨਾ ਹੋਵੇ’ ਉਦੋਂ ਦੁਰਵਾਸਾ ਨੇ ਉਨ੍ਹਾਂ ਨੂੰ ਯਸ਼ੱਸਵੀ ਹੋਣ ਦਾ ਅਸ਼ੀਰਵਾਦ ਦਿੱਤਾ ਤੇ ਦੇਵਦੂਤ ਨਮਨ ਕਰਕੇ ਵਿਮਾਨ ਸਮੇਤ ਸਵਰਗ ਪਰਤ ਗਏ ਦਰਅਸਲ, ਹੰਕਾਰ ਰਹਿਤ ਹੋ ਕੇ ਦਾਨ ਅਤੇ ਸੇਵਾ ਦਾ ਭਾਵ ਹੈ ਤਾਂ ਧਰਤੀ ਹੀ ਸਵਰਗ ਬਣ ਸਕਦੀ ਹੈ ਅਜਿਹੇ ਭਾਵ ਵਾਲੇ ਲਈ ਇਹ ਸੰਸਾਰ ਸਵਰਗ ਤੋਂ ਵੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਅਜਿਹਾ ਭਾਵ ਪੈਦਾ ਕਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ