ਤਣਾਅ ਦੌਰਾਨ ਜੰਮੂ-ਕਸ਼ਮੀਰ ‘ਚ ਪਹੁੰਚੇ ਯੂਰਪੀ ਸਾਂਸਦ

European, Parliament , Arrives , Jammu and Kashmir, Tensions

ਪ੍ਰਿਅੰਕਾ ਗਾਂਧੀ ਨੇ ਮੋਦੀ ਸਰਕਾਰ ‘ਤੇ ਕੱਸਿਆ ਵਿਅੰਗ, ਬੋਲੀ-ਇਹ ਅਨੋਖਾ ਰਾਸ਼ਟਰਵਾਦ

ਏਜੰਸੀ/ਸ੍ਰੀਨਗਰ। ਜੰਮੂ-ਕਸ਼ਮੀਰ ਦੀ ਮੌਜ਼ੂਦਾ ਹਾਲਤ ਨੂੰ ਦੇਖਣ ਲਈ ਅੱਜ ਯੂਰਪੀ ਸਾਂਸਦਾਂ ਦੇ 23 ਮੈਂਬਰੀ ਵਫ਼ਦ ਦੇ ਦੌਰੇ ਦਰਮਿਆਨ ਸ੍ਰੀਨਗਰ ਤੇ ਦੱਖਣੀ ਕਸ਼ਮੀਰ ਦੇ ਕੁਝ ਇਲਾਕਿਆਂ ‘ਚ ਪੱਥਰਬਾਜ਼ੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਘਾਟੀ ਦੇ ਕੁਝ ਇਲਾਕਿਆਂ ‘ਚ ਸਥਿਤੀ ਤਣਾਅਪੂਰਨ ਰਹੀ ਧਾਰਾ 370 ਹਟਾਏ ਜਾਣ ਤੋਂ ਬਾਅਦ ਇਹ ਪਹਿਲਾ ਵਿਦੇਸ਼ੀ ਵਫ਼ਦ ਹੈ, ਜੋ ਸਰਕਾਰ ਦੀ ਇਜ਼ਾਜਤ ‘ਤੇ ਕਸ਼ਮੀਰ ਦਾ ਦੌਰਾ ਕਰ ਰਿਹਾ ਹੈ ਹੁਣ ਇਸ ਸਬੰਧੀ ਦੇਸ਼ ‘ਚ ਸਿਆਸੀ ਖਿੱਚੋਤਾਣ ਸ਼ੁਰੂ ਹੋ ਗਈ ਹੈ।

ਵਿਰੋਧੀ ਪਾਰਟੀਆਂ ਸਰਕਾਰ ਤੋਂ ਪੁੱਛ ਰਹੀਆਂ ਹਨ ਕਿ ਜਦੋਂ ਆਪਣੇ ਸਾਂਸਦਾਂ ਨੂੰ ਕਸ਼ਮੀਰ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਰਹੀ ਹੈ ਤਾਂ ਵਿਦੇਸ਼ੀ ਸਾਂਸਦਾਂ ਨੂੰ ਕਿਉਂ ਭੇਜਿਆ ਜਾ ਰਿਹਾ ਹੈ? ਇਹੀ ਨਹੀਂ ਵਿਰੋਧੀ ਇਹ ਵੀ ਪੁੱਛ ਰਿਹਾ ਹੈ ਕਿ ਕੀ ਵਿਦੇਸ਼ੀ ਸਾਂਸਦਾਂ ਨੂੰ ਕਸ਼ਮੀਰ ਭੇਜਿਆ ਜਾਣਾ ਕਸ਼ਮੀਰ ਦਾ ਕੌਮਾਂਤਰੀਕਰਨ ਨਹੀਂ ਹੈ? ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਅੱਜ ਮੋਦੀ ਸਰਕਾਰ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਭਾਰਤੀ ਸਾਂਸਦਾਂ ਨੂੰ ਰੋਕਣਾ ਤੇ ਵਿਦੇਸ਼ੀ ਆਗੂਆਂ ਨੂੰ ਉੱਥੇ ਜਾਣ ਦੀ ਆਗਿਆ ਦੇਣਾ ‘ਅਨੋਖਾ ਰਾਸ਼ਟਰਵਾਦ ਹੈ’ ਉਨ੍ਹਾਂ ਕਿਹਾ, ਕਸ਼ਮੀਰ ‘ਚ ਯੂਰਪੀ ਸਾਂਸਦਾਂ ਨੂੰ ਸੈਰ-ਸਪਾਟਾ ਤੇ ਦਖਤਲ ਦੀ ਇਜ਼ਾਜਤ ਪਰ ਭਾਰਤੀ ਸਾਂਸਦਾਂ ਤੇ ਆਗੂਆਂ ਨੂੰ ਪਹੁੰਚਦੇ ਹੀ ਹਵਾਈ ਅੱਡਿਆਂ ਤੋਂ ਵਾਪਸ ਭੇਜਿਆ ਗਿਆ ਇਹ ਬਹੁਤ ਅਨੌਖਾ ਰਾਸ਼ਟਰਵਾਦ ਹੈ।

ਕਸ਼ਮੀਰ ‘ਤੇ ਯੂਐਨ ਨੇ ਪ੍ਰਗਟਾਈ ਚਿੰਤਾ

ਸੰਯੁਕਤ ਰਾਸ਼ਟਰ ਨੇ ਕਸ਼ਮੀਰ ਦੇ ਹਾਲਾਤਾਂ ‘ਤੇ ਚਿੰਤਾ ਪ੍ਰਗਟਾਈ ਹੈ ਨਾਲ ਹੀ ਸਰਕਾਰ ਦੀ ਸ਼ਲਾਘਾ ਵੀ ਕੀਤੀ ਹੈ ਯੂਐਨ ਨੇ ਅੱਜ ਕਿਹਾ ਕਿ ਘਾਟੀ ਦੇ ਲੋਕ ਅਧਿਕਾਰਾਂ ਤੋਂ ਵਾਂਝੇ ਹਨ ਤੇ ਅਸੀਂ ਭਾਰਤੀ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਸ਼ਮੀਰ ‘ਚ ਨਾਗਰਿਕਾਂ ਦੇ ਸਾਰੇ ਅਧਿਕਾਰ ਬਹਾਲ ਹੋਣ ਯੂਐਨ ਨੇ ਇਹ ਵੀ ਕਿਹਾ ਕਿ ਕਸ਼ਮੀਰ ‘ਚ ਸੁਧਾਰ ਲਈ ਭਾਰਤ ਨੇ ਕਈ ਕਦਮ ਚੁੱਕੇ ਹਨ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਦੇ ਬੁਲਾਰੇ ਰੂਪਰਟ ਕੋਲਵੀਲੇ ਨੇ ਕਿਹਾ ਕਿ ਅਸੀਂ ਬਹੁਤ ਚਿੰਤਤ ਹਾਂ ਕਿ ਕਸ਼ਮੀਰ ‘ਚ ਲੋਕ ਅਧਿਕਾਰਾਂ ਤੋਂ ਵਾਂਝੇ ਹਨ।

ਪੁਲਵਾਮਾ ‘ਚ ਸੁਰੱਖਿਆ ਬਲਾਂ ਦੀ ਗਸ਼ਤੀ ਟੀਮ ‘ਤੇ ਅੱਤਵਾਦੀ ਹਮਲਾ

ਸ੍ਰੀਨਗਰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਅੱਜ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਟੀਮ ‘ਤੇ ਅੱਤਵਾਦੀ ਹਮਲਾ ਕਰ ਦਿੱਤਾ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਪੁਲਵਾਮਾ ਦੇ ਦੁਰਬਗਾਮ ‘ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਗਸ਼ਤੀ ਟੀਮ ‘ਤੇ ਗੋਲੀਬਾਰੀ ਕੀਤੀ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੇ ਕਾਰਨ ਦੋਵੇਂ ਪਾਸਿਓਂ ਕੁਝ ਦੇਰ ਤੱਕ ਗੋਲੀਬਾਰੀ ਹੁੰਦੀ ਰਹੀ ਗੋਲੀਬਾਰੀ ‘ਚ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ ਹਮਲੇ ਤੋਂ ਬਾਅਦ ਅੱਤਵਾਦੀ ਘਟਨਾ ਸਥਾਨ ਤੋਂ ਫਰਾਰ ਹੋਣ ‘ਚ ਸਫਲ ਰਹੇ ਨੇੜਲੇ ਕੈਂਪਾਂ ਤੋਂ ਵਾਧੂ ਸੁਰੱਖਿਆ ਬਲਾਂ ਨੂੰ ਸੱਦ ਲਿਆ ਗਿਆ ਹੈ ਤੇ ਇਲਾਕੇ ‘ਚ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।