ਨੀਟ ’ਚ ਸਮਾਨਤਾ ਸਹੀ

NEET

ਸੁਪਰੀਮ ਕੋਰਟ ਨੇ ਡਾਕਟਰੀ ਦੀ ਪੜ੍ਹਾਈ ਲਈ ਦਾਖਲਾ ਪ੍ਰੀਖਿਆ (ਨੀਟ) ਸਬੰਧੀ ਬਹੁਤ ਅਹਿਮ ਫੈਸਲਾ ਲਿਆ ਹੈ ਫੈਸਲੇ ਅਨੁਸਾਰ 12ਵੀਂ ਦੀ ਪੜ੍ਹਾਈ ਪ੍ਰਾਈਵੇਟ ਤੌਰ ’ਤੇ ਕਰਨ ਵਾਲੇ ਵਿਦਿਆਰਥੀ ਵੀ ਨੀਟ ਦੀ ਪ੍ਰੀਖਿਆ ’ਚ ਬੈਠਣ ਦੇ ਹੱਕਦਾਰ ਹਨ ਬਿਨਾਂ ਸ਼ੱਕ ਸੁਪਰੀਮ ਕੋਰਟ ਦਾ ਇਹ ਫੈਸਲਾ ਸੰਵਿਧਾਨ ਵਿੱਚ ਨਾਗਰਿਕਾਂ ਨੂੰ ਦਿੱਤੇ ਸਮਾਨਤਾ ਦੇ ਮੌਲਿਕ ਅਧਿਕਾਰ ਦੀ ਰਾਖੀ ਕਰਦਾ ਹੈ ਅਦਾਲਤ ਨੇ ਸਿੱਖਿਆ ਪ੍ਰਣਾਲੀ ਦੇ ਇੱਕ ਵੱਡੇ ਨੁਕਸ ਨੂੰ ਦੂਰ ਕਰ ਦਿੱਤਾ ਹੈ ਅਸਲ ’ਚ ਇੱਕ ਹੀ ਦੇਸ਼ ਅੰਦਰ ਇੱਕ ਹੀ ਜਮਾਤ ਦੀ ਪੜ੍ਹਾਈ ਕਰ ਚੁੱਕੇ ਵਿਦਿਆਰਥੀਆਂ ਲਈ ਹੱਕ ਵੱਖਰੇ-ਵੱਖਰੇ ਨਹੀਂ ਹੋ ਸਕਦੇ। (NEET)

ਪੁਲਿਸ ਵੱਲੋਂ ਤਿੰਨ ਔਰਤਾਂ ਤੇ ਇੱਕ ਵਿਅਕਤੀ 9 ਕਿੱਲੋ ਚਰਸ ਸਮੇਤ ਗ੍ਰਿਫ਼ਤਾਰ

ਜ਼ਰੂਰੀ ਨਹੀਂ ਕਿ ਸਕੂਲਾਂ ’ਚ ਦਾਖਲਾ ਲੈ ਕੇ ਪੜ੍ਹੇ ਸਾਰੇ ਬੱਚੇ ਡਾਕਟਰੀ ਦੀ ਪ੍ਰੀਖਿਆ ਪਾਸ ਕਰਕੇ ਚੰਗੇ ਡਾਕਟਰ ਬਣਨ ਹਰ ਸਾਲ ਸਕੂਲਾਂ ’ਚ ਲੱਖਾਂ ਬੱਚੇ ਨੀਟ ਦੀ ਪ੍ਰੀਖਿਆ ’ਚ ਸਫਲ ਨਹੀਂ ਹੁੰਦੇ। ਦੂਜੇ ਪਾਸੇ ਪ੍ਰਾਈਵੇਟ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ’ਚ ਹੋਣਹਾਰ ਵੀ ਹੋ ਸਕਦੇ ਹਨ ਜੋ ਘਰੇਲੂ ਮਜ਼ਬੂਰੀ ਕਾਰਨ ਸਕੂਲ ’ਚ ਦਾਖਲਾ ਨਹੀਂ ਲੈ ਸਕੇ ਜਦੋਂ ਮੈਰਿਟ ਹੀ ਬਣਨੀ ਹੈ ਤਾਂ ਫਿਰ ਹਰ ਕਿਸੇ ਨੂੰ ਮੌਕਾ ਬਰਾਬਰ ਹੀ ਚਾਹੀਦਾ ਹੈ ਚੰਗਾ ਹੁੰਦਾ ਜੇਕਰ ਅਜਿਹੇ ਨੁਕਸ ਨੂੰ ਸਿੱਖਿਆ ਵਿਭਾਗ ਹੀ ਦੂਰ ਕਰ ਦਿੰਦਾ ਫਿਰ ਵੀ ਦੇਰ ਆਇਦ ਦਰੁਸਤ ਆਇਦ ਮੁਤਾਬਕ ਅਦਾਲਤ ਦਾ ਫੈਸਲਾ ਸਮਾਨਤਾ ਦਾ ਭਾਵ ਲੈ ਕੇ ਆਇਆ ਹੈ ਇਸ ਫੈਸਲੇ ਨਾਲ ਜਿੱਥੇ ਪ੍ਰਾਈਵੇਟ ਤੌਰ ’ਤੇ ਪੜ੍ਹਾਈ ਨੂੰ ਉਤਸ਼ਾਹ ਮਿਲੇਗਾ, ਉੱਥੇ ਖਾਸ ਕਰਕੇ ਪ੍ਰਾਈਵੇਟ ਪੜ੍ਹਨ ਵਾਲਿਆਂ ਨੂੰ ਹੀਣ ਭਾਵਨਾ ਤੋਂ ਛੁਟਕਾਰਾ ਮਿਲੇਗਾ। (NEET)