ਵਾਤਾਵਰਨ ਮੁੱਦੇ ‘ਤੇ ਹੋਣਾ ਪਵੇਗਾ ਚੌਕਸ

Environmental, Issues, Vigilant

ਰਾਮੇਸ਼ ਠਾਕੁਰ

ਪੂਰੇ ਹਿੰਦੁਸਤਾਨ ਦੀ ਫਿਜਾ ਜਹਿਰਲੀ ਧੁੰਦ, ਪ੍ਰਦੂਸ਼ਣ ਵਾਲੀ ਜਹਿਰਲੀ ਹਵਾਂ ਅਤੇ ਮਾੜੇ ਪ੍ਰਭਾਵ ਵਾਲੇ ਵਾਤਾਵਰਨ ਨਾਲ ਬੇਹਾਲ ਹੈ ਜੀਵਨ ਕਾਤੀ  ਹਵਾ ਇਸ ਸਮੇਂ ਆਦਮੀ ਲਈ ਮੌਤ ਵਾਲੀ ਹਵਾ ਬਣੀ ਹੋਈ ਹੈ ਇਹ ਸਥਿਤੀ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਜੋਰ ਫੜ ਰਹੀ ਹੈ ਬਾਵਜੂਦ ਇਸ ਦੇ ਸਰਕਾਰੀ ਤੰਤਰ ਬੇਖ਼ਬਰ ਹੈ ਦੂਸ਼ਿਤ ਵਾਤਾਵਰਨ ਨੂੰ ਰੋਕਣ ਲਈ ਗੱਲਾਂ ਤਾਂ ਜਰੂਰ ਹੁੰਦੀਆਂ ਹਨ, ਪਰ ਜ਼ਮੀਨ ‘ਤੇ ਕੁਝ ਖਾਸ ਨਹੀਂ ਦਿਖਾਈ ਦਿੰਦਾ ਲਗਾਤਾਰ ਵਧ ਰਹੇ ਪ੍ਰਦੂਸ਼ਣ ਦੇ ਮੁੱਖ ਕਾਰਨਾਂ ਨੂੰ ਜਾਣਨ ਲਈ ਫੌਜੀ ਮਾਮਲਿਆਂ ਦੇ ਪੱਤਰਕਾਰ ਰਮੇਸ਼ ਠਾਕੁਰ ਨੇ ਸੈਂਟਰ ਆਫ਼ ਸਾਇੰਸ ਐਂਡ ਐਨਵਾਰਮੈਂਟ ਦੀ ਪ੍ਰਧਾਨ ਸੁਨੀਤਾ ਨਰਾਇਣ ਨਾਲ ਇਸ ਵਿਸ਼ੇ ‘ਤੇ ਗੱਲਬਾਤ ਕੀਤੀ ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ : –

ਹਿੰਦੁਸਤਾਨ ਦੀ ਆਬੋਹਵਾ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਹੀ ਹੈ, ਮੁੱਖ ਕਾਰਨ ਕੀ ਹੈ ?

ਹਵਾ ਨੂੰ ਪ੍ਰਦੂਸ਼ਿਤ ਕਰਨ ‘ਚ ਆਵਾਜਾਈ ਦੇ ਸਾਧਨਾ ਅਤੇ ਮਸ਼ੀਨਰੀ ‘ਚ ਵੱਡੀ ਮਾਤਰਾ ‘ਚ ਤੇਲ ਦੀ ਵਰਤੋਂ ਕਰਨਾ ਮੁੱਖ ਕਾਰਨ ਸਾਹਮਣੇ ਆ ਰਿਹਾ ਹੈ ਨਾਲ ਜਿਆਦਾ ਜ਼ਹਿਰਲੀ ਹੈ ਉਦਯੋਗਿਕ ਕਾਰਬਨ ਗੈਸ ਨਾਲ ਹਵਾ ‘ਚ ਜਹਿਰ ਫੈਲ ਰਿਹਾ ਹੈ ਵਾਹਨਾਂ ਦੀ ਗਿਣਤੀ ‘ਚ ਇਜਾਫ਼ਾ ਜੰਗੀਪੱਧਰ ‘ਤੇ ਹੋ ਰਿਹਾ ਹੈ ਸਾਡੀ ਸੰਸਥਾ ਪ੍ਰਦੂਸ਼ਣ ਖਿਲਾਫ਼ ਸਾਲਾਂ ਤੋਂ ਲੜ ਰਹੀ ਹੈ ਉੱਤਰੀ ਭਾਰਤ  ‘ਚ ਇਸ ਸਮੇਂ ਖਤਰਨਾਕ ਸਲਫ਼ਰ ਡਾਇਅਕਸਾਈਡ, ਨਾਈਟਰੋਜਨ ਅਕਸਾਇਡ, ਕਾਰਬਨ ਮੋਨੋਅਕਸਾਇਡ, ਓਜੋਨ, ਸ਼ੀਸ਼ਾ, ਆਰਸੈਨਿਕ, ਡੀਜਲ ਪਾਰਟੀਕੁਲੇਟ ਮੈਟਰ (ਡੀਪੀਐਮ) ਆਦਿ ਪ੍ਰਦੂਸ਼ਣਾਂ ਦੀ ਜਕੜ ‘ਚ ਹੈ ਕਿੰਨਾ ਕਾਰਨਾ ਨਾਲ ਸ਼ਹਿਰ ‘ਚ ਪ੍ਰਦੂਸ਼ਣ ਘੱਟ ਹੋ ਸਕਦਾ ਹੈ, ਇਸ ਸਬੰਧ ‘ਚ ਅਸੀਂ ਕਈ ਵਾਰ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਜਾਣੂ ਕਰਵਾਇਆ ਹੈ ਅਸੀਂ ਤਰੱਕੀ ਦੀ ਗੱਲ ਕਿੰਨੀ ਹੀ ਕਿਉਂ ਨਾ ਕਰੀਏ, ਪਰ ਸਾਡੇ ਕੋਲ ਪ੍ਰਦੂਸ਼ਣ ਨੂੰ ਰੋਕਣ ਦੇ ਇੰਤਜਾਮ ਹੁਣ ਵੀ ਨਾਕਾਫ਼ੀ ਹਨ ਪ੍ਰਦੂਸ਼ਣ ਰੋਕਣ ਲਈ ਇੱਛਾਸ਼ਕਤੀ ਕਿਸੇ ‘ਚ ਨਹੀਂ ਦਿਸਦੀ ।

ਤੁਸੀਂ ਅਤੇ ਤੁਹਾਡੀ ਸੰਸਥਾ ਕਾਫ਼ੀ ਸਾਲਾਂ ਤੋਂ ਪ੍ਰਦੂਸ਼ਣ ਖਿਲਾਫ਼ ਅਵਾਜ਼ ਉਠਾ ਰਹੀ ਹੈ?

ਮਾਈਕਰੋਗ੍ਰਾਂਮ ਪ੍ਰਤੀ ਘਣ ਮੀਟਰ  ‘ਤੇ ਪਹੁੰਚ ਜਾਵੇ, ਜੋ ਤੈਅ ਸੁਰੱਖਿਆ ਮਾਪਦੰਡਾ ਤੋਂ 20 ਗੁਣਾ ਜਿਆਦਾ ਹੋਵੇ ਉੱਥੇ ਦਾ ਜੀਵਨ ਅਸਾਧਾਰਨ ਹੋ ਜਾਂਦਾ ਹੈ ਇਸ ਕੁਤਾਹੀ ਕਾਰਨ ਅਸੀਂ ਕੇਂਦਰ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਿਖਤੀ ਤੌਰ ‘ਤੇ ਜਾਣੂ ਕਰਵਾਇਆ ਹੈ ਹਿੰਦੁਸਤਾਨ ‘ਚ ਫੈਲੀ ਆਟੋਮੋਬਾਇਲ ਇੰਡਸਟਰੀ ਦੇ ਮਾਲਕਾਂ ਨੂੰ ਆਪਣੀ ਕਮਾਈ ਤੋਂ ਇਲਾਵਾ ਕੁਝ ਨਹੀਂ ਦਿਸਦਾ ਵਾਤਾਵਰਨ ਦੀ ਉਨ੍ਹਾਂ ਨੂੰ ਜਰਾ ਵੀ ਚਿੰਤਾ ਨਹੀਂ ਆਬੋਹਵਾ ਨੂੰ ਪ੍ਰਦੂਸ਼ਿਤ ਕਰਨ ‘ਚ ਇਨ੍ਹਾ ਦਾ ਬਹੁਤ ਵੱਡਾ ਹੱਥ ਹੈ ਇਹ ਸਭ ਸਰਕਾਰ ਦੀ ਮਿਲੀਭੁਗਤ ਨਾਲ ਹੁੰਦਾ ਹੈ ਸਰਕਾਰ ਇਨ੍ਹਾਂ ‘ਤੇ ਲਗਾਮ ਲਾਉਣ ‘ਚ ਅੱਜ ਵੀ ਫੇਲ੍ਹ ਹੈ ਹਵਾ ‘ਚ ਇਨ੍ਹਾਂ ਦੇ ਵਾਹਨਾਂ ਨਾਲ ਜੋ ਧੂਆਂ ਨਿਕਲ ਰਿਹਾ ਹੈ ਉਸ ‘ਚ ਇਸ ਸਮੇਂ ਸਲਫ਼ਰ ਦੀ ਮਾਤਰਾ 50ਪੀਪੀਐਮ ਦੇ ਨੇੜੇਤੇੜੇ ਹੈ ਇਸ ਨਾਲ ਦਿਲ, ਸਾਹ, ਅਸਥਮਾ ਅਤੇ ਫੇਫੜਿਆਂ ਸਬੰਧੀ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਪੈਟਰੋਲ ਅਤੇ ਡੀਜਲ ਦੇ ਵਾਹਨਾਂ ‘ਚ ਪੀਐਮ ਕਣਾਂ ਦੀ ਨਿਕਾਸੀ ਜਿਆਦਾ ਹੈ ਇਸ ਲਈ ਅਜਿਹੇ ਵਾਹਨਾਂ ਨੂੰ ਪੂਰੇ ਦੇਸ਼ ‘ਚ ਪਾਬੰਦੀ ਲਾਉਣ ਦੀ ਸਾਡੀ ਮੰਗ ਰਹੀ ਹੈ ਸਿਰਫ਼ ਸੀਐਨਜੀ ਵਾਹਨਾਂ ਨੂੰ ਹੀ ਚਲਾਉਣ ਦੀ ਆਗਿਆ ਦੇਣੀ ਚਾਹੀਦੀ ਹੈ ।

ਪੱਧਰ ਵੀ ਹੌਲੀ-ਹੌਲੀ ਹੇਠਾਂ ਖਿਸਕ ਰਿਹਾ ਹੈ ਦਿਲੀ ਅਤੇ ਨੇੜੇ ਤੇੜੇ ਦੇ ਸੂਬਿਆਂ ਦਾ ਵੀ ਬੁਰਾ ਹਾਲ ਹੈ ?

ਜਿੱਥੇ ਪਾਣੀ ਜਿਆਦਾ ਹੁੰਦਾ ਰਹਿੰਦੀ ਹੈ ਉੱਥੇ ਪ੍ਰਦੂਸ਼ਣ ਘੱਟ ਹੁੰਦਾ ਹੈ ਦਿਲੀ, ਉਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਇਲਾਵਾ ਕੁਝ ਸੂਬਿਆਂ ਦਾ ਧਰਤੀ ਹੇਠਲੇ ਪਾਣੀ ਦਾ ਪੱਧਰ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਹੇਠਾਂ ਜਾ ਰਿਹਾ ਹੈ ਸਾਡੀ ਰਿਪੋਰਟ ‘ਤੇ ਪਹਿਲਾਂ ਦੀ ਕੇਂਦਰ ਸਰਕਾਰ ਨੇ ਪਾਣੀ ਪੱਧਰ ਨਾਪਿਆ ਸੀ, ਜਿਸ ‘ਚ ਪਾਣੀ ਦੀ ਘਾਟ ਨੂੰ ਦਰਸਾਇਆ ਸੀ ਪਰ ਜਤਨ ਨਹੀਂ ਕੀਤੇ ਗਏ ਦਿਲੀ-ਐਨਸੀਆਰ ਦਾ ਲਗਾਤਾਰ ਵਿਸਤਾਰ ਕੀਤਾ ਜਾ ਰਿਹਾ ਹੈ ਪਰ ਇਸ ਗੱਲ ‘ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਕਿ ਧਰਤੀ ਇਹ ਸਭ ਕਿਵੇਂ ਸਹਿਣ ਕਰ ਸਕੇਗੀ ਪਾਣੀ ਦੀ ਘਾਟ ਕਾਰਨ ਅਸੀਂ ਕੰਸਟ੍ਰਸ਼ਨ ਰੁਕਵਾਇਆ ਵੀ ਸੀ ।

ਤੁਹਾਡੀ ਸੰਸਥਾ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਤੋਂ ਕਾਰਗਰ ਤੰਤਰ ਦੀ ਮੰਗ ਕਰਦੀ ਆ ਰਹੀ ਹੈ ਹੁਣ ਕੀ ਸਥਿਤੀ ਹੈ?

ਪਿਛਲੀ ਅਤੇ ਮੌਜ਼ੂਦਾ ਕੇਂਦਰ ਸਰਕਾਰ ਨੂੰ ਅਸੀਂ ਕਈ ਦੇਸ਼ਾਂ ਦਾ ਹਵਾਲਾ ਦਿੱਤਾ ਹੈ ਜਿੱਥੇ ਪ੍ਰਦੂਸ਼ਣ ਮਨੁੱਖੀ ਯਤਨਾਂ ਨਾਲ ਘੱਟ ਕੀਤਾ ਗਿਆ ਉੱਥੋਂ ਦੀਆਂ ਸਰਕਾਰਾਂ ਨੇ ਆਪਣੀ ਤਕਨੀਕ, ਤੇਜ਼ੀ ਤੇ ਤਤਪਰਤਾ ਨਾਲ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘੱਟ ਕੀਤਾ ਚੀਨ ‘ਚ ਇੱਕ ਬਾਰ ਬਕਾਇਦਾ ਰੈਡ ਅਲਰਟ ਜਾਰੀ ਕਰਕੇ ਉਦਯੋਗਾਂ, ਉਸਾਰੀਆਂ ਅਤੇ ਵਾਹਨਾਂ ‘ਤੇ ਪਾਬੰਦੀ ਲਾ ਦਿੱਤੀ ਗਈ ਸੀ ਸਾਡੇ ਇੱਥੇ ਸ਼ਹਿਰਾਂ ‘ਚ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਧੜੱ੍ਹਲੇ ਨਾਲ ਨਾਜਾਇਜ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ ਅਸ਼ਮਾਨੀ ਇਮਾਰਤਾਂ ਬਣਾਉਣ ਨਾਲ ਭੂ-ਜਲ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਜਿਸਦੀ ਕੋਈ ਵੀ ਪਰਵਾਹ ਨਹੀਂ ਕਰ ਰਿਹਾ ਹੈ ਵਿਗੜਦੀ ਆਬੋਹਵਾ ਨੂੰ ਬਦਰੰਗ ਕਰਨ ‘ਚ ਸਾਡਾ ਸਰਕਾਰੀ ਤੰਤਰ ਖੂਬ ਸਾਥ ਦੇ ਰਿਹਾ ਹੈ ਸਾਨੂੰ ਅਤੀ ਪ੍ਰਤੀਕਿਰਿਆਸ਼ੀਲ ਗੈਸਾਂ ਤੋਂ ਤੌਬਾ ਕਰਨੀ ਪਵੇਗੀ ਗੈਸ ਸਾਡੇ ਲੋਕਾਂ ਵੱਲੋਂ ਤੇਲ ਅਤੇ ਕਚਰਾ ਬਾਲਣ ਨਾਲ ਵਾਤਾਵਰਨ ‘ਚ ਫੈਲਦੀ ਹੈ ਉਕਤ ਤਰੀਕਿਆਂ ਨਾਲ ਹੀ ਅਸੀਂ ਪ੍ਰਦੂਸ਼ਣ ਦੀ ਮਾਰ ਤੋਂ ਬਚ ਪਾਵਾਂਗੇ ।

ਤੁਹਾਡੇ ਮੁਤਾਬਕ ਮਜ਼ਬੂਤ ਬਦਲ ਕੀ ਹੋ ਸਕਦਾ ਹੈ?

ਸਭ ਤੋਂ ਪਹਿਲਾਂ ਕੋਲੇ ਤੋਂ ਬਿਜਲੀ ਬਣਾਉਣ ਵਾਲੇ ਤਾਪ ਬਿਜਲੀਘਰਾਂ ‘ਤੇ ਬੈਨ ਲਾਇਆ ਜਾਣਾ ਚਾਹੀਦਾ ਕਿਉਂਕਿ ਇਸ ਤੋਂ ਨਿਕਲਣ ਵਾਲਾ ਧੂੰਆਂ ਹਵਾ ‘ਚ ਜਹਿਰ ਘੋਲਦਾ ਹੈ ਇਸ ਤੋਂ ਇਲਾਵਾ ਡੀਜਲ ਯੁਕਤ ਵਾਹਨਾਂ ‘ਤੇ ਤੁਰੰਤ ਰੋਕ ਲਾਉਣੀ ਚਾਹੀਦੀ ਹੈ ਜਹਿਰਲੀਆਂ ਗੈਸਾਂ ‘ਤੇ ਪਾਬੰਦੀ ਲੱਗੇ ਵਾਹਨ ਰਸ਼ਿਟ੍ਰੇਸ਼ਨ ਪ੍ਰਕਿਰਿਆ ਨੂੰ ਹੋਰ ਸਖਤ ਕਰਨ ਦੀ ਜ਼ਰੂਰਤ ਹੈ ਇੱਕ ਤੋਂ ਜਿਆਦਾ ਵਾਹਨ ਲੈਣ ‘ਤੇ ਰੋਕ ਲੱਗੇ 2002 ‘ਚ ਜਦੋਂ ਅਸੀਂ ਦਿੱਲੀ ‘ਚ ਚੱਲਣ ਵਾਲੀਆਂ ਸਾਰੀਆਂ ਬੱਸਾਂ ‘ਚ ਸੀਐਨਜੀ ਦੀ ਮੰਗ ਕੀਤੀ ਤਾਂ ਚਾਰ ਪਾਸੇ ਹੱਲਾ ਮੱਚ ਗਿਆ ਸੀ ਪਰ ਸੁਪਰੀਮ ਕੋਰਟ ਨੇ ਸਾਡੇ ਪੱਖ ‘ਚ ਫੈਸਲਾ ਸੁਣਾਉਂਦੇ ਹੋਏ ਤਤਕਾਲ ਪ੍ਰਭਾਵ ਨਾਲ ਸਾਰੀਆਂ ਬੱਸਾਂ ਸੀਐਨਜੀ ਨਾਲ ਚੱਲਣ ਦਾ ਫਰਮਾਨ ਜਾਰੀ ਕੀਤਾ ਇਸ ਤੋਂ ਬਾਅਦ ਪ੍ਰਦੂਸ਼ਣ ‘ਚ ਕਾਫ਼ੀ ਫਰਕ ਦੇਖਣ ਨੂੰ ਮਿਲਿਆ ਸੀ ਪ੍ਰਦੂਸ਼ਣ ਘੱਟ ਕਰਨ ਨੂੰ ਲੈ ਕੇ ਅਸੀਂ ਕੇਂਦਰ ਸਰਕਾਰ ਨੂੰ ਇੱਕ ਸੁਝਾਅ ਵਾਲਾ ਖਰੜਾ  ਸੌਂਪਿਆ ਸੀ  ਜੇਕਰ ਉਸ ‘ਤੇ ਅਮਲ ਹੋ ਜਾਵੇ ਤਾਂ ਕਾਫ਼ੀ ਹੱਕ ਤੱਕ ਸਥਿਤੀ ਸੁਧਰ ਸਕਦੀ ਹੈ।

ਕੁਝ ਨਿੱਜੀ ਕੰਪਨੀਆਂ ‘ਤੇ ਵੀ ਤੁਸੀਂ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ?

ਕੁਝ ਸਾਲ ਪਹਿਲਾਂ ਅਸੀਂ ਕੋਕਾ ਕੋਲਾ ਖਿਲਾਫ਼ ਮੁਹਿੰਮ ਚਲਾਈ ਸੀ ਸਰਕਾਰ ਨੂੰ ਅਸੀਂ ਇੱਕ ਰਿਪੋਰਟ ਦਿੱਤੀ ਸੀ ਜਿਸ ‘ਚ ਕੋਲਾ ਕੰਪਨੀ ਵੱਲੋਂ ਪਾਣੀ ਦੀ ਖਪਤ ਦੀ ਗੱਲ ਕਹੀ ਸੀ,ਪਰ ਸਰਕਾਰ ਨੇ ਸਾਡੀ ਗੱਲ ਨੂੰ ਸਿਰੇ ਤੋਂ ਨਾਕਾਰ ਦਿੱਤਾ ਸੀ ਪਰ ਸਾਡੀ ਲੜਾਈ ਜਾਰੀ ਰਹੀ ਆਖ਼ਰ : ਕੋਲਾ ਕੰਪਨੀ ਨੂੰ ਆਪਣੇ ਕਈ ਪ੍ਰੋਜੈਕਟਾਂ ਨੂੰ ਬੰਦ ਕਰਨਾ ਪਿਆ ਸੀ ਦੇਸ਼ ਦੀ ਸਿੰਚਾਈ ਦਾ ਲਗਭਗ 70ਫੀਸਦੀ ਅਤੇ ਘਰੇਲੂ ਜਲ ਖਪਤ ਦਾ 80 ਫੀਸਦੀ ਹਿੱਸਾ ਧਰਤੀ ਹੇਠਲੇ ਪਾਣੀ ਨਾਲ ਪੂਰਾ ਹੁੰਦਾ ਹੈ, ਜਿਸਦਾ ਪੱਧਰ ਤੇਜ਼ੀ ਨਾਲ ਘਟ ਰਿਹਾ ਹੈ ਪਾਣੀ ਦੀ ਭਰਮਾਰ ਵਾਲੇ ਉਤਰ ਭਾਰਤ ਦੇ ਕਈ ਸੂਬਿਆਂ ‘ਚ ਅੱਜ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਕ ਤੱਕ ਡਿੱਗ ਗਿਆ ਹੈ ਇਹੀ ਨਹੀਂ ਦੇਸ਼ ‘ਚ ਜੋ ਧਰਤੀ ਹੇਠਲੇ ਪਾਣੀ ਦਾ ਪੱਧਰ ਉਪਲੱਬਧ ਹੈ ਵੀ ਉਸਨੂੰ ਅੰਨ੍ਹੇਵਾਹ ਅਤੇ ਬੇਰੋਕ-ਟੋਕ ਇਸਤੇਮਾਲ ਦੀ ਵਜ੍ਹਾ ਨਾਲ ਦੂਸ਼ਿਤ ਹੁੰਦਾ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।