ਹੜ੍ਹਾਂ ਦੀ ਰੋਕਥਾਮ ਲਈ ਹੋਵੇ ਵਿਉਂਤਬੰਦੀ

Planning, Flood, Prevention

ਤਿੰਨ ਵੱਡੇ ਰਾਜਾਂ ਮਹਾਂਰਾਸ਼ਟਰ, ਕਰਨਾਟਕ, ਗੁਜਰਾਤ ਤੇ ਕੇਰਲ ‘ਚ ਭਾਰੀ ਵਰਖਾ ਕਾਰਨ ਹੜ੍ਹਾਂ (ਬਾਢ) ਨੇ ਤਬਾਹੀ ਮਚਾਈ ਹੋਈ ਹੈ ਇਸ ਦੌਰਾਨ 100 ਤੋਂ ਵੱਧ ਮੌਤਾਂ ਹੋਣ ਦੀ ਰਿਪੋਰਟ ਹੈ ਗਨੀਮਤ ਇਹ ਹੈ ਕਿ ਐਨਡੀਆਰਐਫ਼ ਤੇ ਫੌਜ ਦੇ ਜਵਾਨਾਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਕੱਢਣ ‘ਚ ਕਾਮਯਾਬੀ ਹਾਸਲ ਕੀਤੀ ਇਸ ਗੱਲ ‘ਤੇ ਵੀ ਤਸੱਲੀ ਪ੍ਰਗਟ ਕੀਤੀ ਜਾ ਸਕਦੀ ਹੈ ਕਿ ਇਨ੍ਹਾਂ ਚਾਰੇ ਸੂਬਿਆਂ ‘ਚ ਪ੍ਰਸ਼ਾਸਨ  ਨੇ ਮੁਸ਼ਤੈਦੀ ਨਾਲ ਕੰਮ ਕੀਤਾ ਹੈ ਕੇਂਦਰ ਤੇ ਰਾਜ ਸਰਕਾਰਾਂ ਹੜ੍ਹ ਪੀੜਤਾਂ ਨੂੰ ਜਰੂਰੀ ਸਹੂਲਤਾਂ ਮੁਹੱਈਆ ਕਰਵਾ ਰਹੀਆਂ ਹਨ ਪਰ ਜਿੱਥੋਂ ਤੱਕ ਲਗਭਗ ਹਰ ਸਾਲ ਹੜ੍ਹਾਂ ਦੀ ਕਰੋਪੀ ਦਾ ਸਬੰਧ ਹੈ ਇਸ ਸਬੰਧੀ ਦ੍ਰਿਸ਼ਟੀ, ਨੀਤੀ ਤੇ ਪ੍ਰੋਗਰਾਮ ਨਜ਼ਰ ਨਹੀਂ ਆ ਰਿਹਾ ਪਿਛਲੇ ਸਾਲਾਂ ‘ਚ ਕੇਰਲ ‘ਚ ਹੜਾਂ ਦੇ ਨਾਲ ਪਹਿਲੀ ਵਾਰ ਭਾਰੀ ਤਬਾਹੀ ਮੱਚੀ ਸੀ ਸਥਿਤੀ ਇੰਨੀ ਭਿਆਨਕ ਸੀ ਪ੍ਰਸ਼ਾਸਨ ਨੇ ਅਜਿਹੀ ਤਬਾਹੀ ਦੀ ਉਮੀਦ ਹੀ ਨਹੀਂ ਕੀਤਾ ਸੀ ਜਿਸ ਕਾਰਨ ਰਾਹਤ ਕਾਰਜ ਬੇਹੱਦ ਛੋਟੇ ਪੈ ਗਏ ਇਸ ਤਰ੍ਹਾਂ ਚੇਨੱਈ ਮਹਾਂਨਗਰ ਵੀ ਸਮੁੰਦਰ ਦਾ ਨਜ਼ਾਰਾ ਬਣ ਗਿਆ ਸੀ ਹਲਾਂਕਿ ਮੌਸਮ ਵਿਭਾਗ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਦੇਸ਼ ਅੰਦਰ ਮੌਨਸੂਨ ਔਸਤ ਹੀ ਰਿਹਾ ਹੈ ਫਿਰ ਵੀ  ਹੜਾਂ ਦਾ ਆਉਣਾ ਚਿੰਤਾ ਵਾਲੀ ਗੱਲ ਹੈ ਇਸ ਪਹਿਲੂ ਨੂੰ ਵੀ ਵਿਚਾਰਨ ਦੀ ਲੋੜ ਹੈ ਕਿ ਦਰਿਆਵਾਂ ਤੇ ਜੰਗਲਾਂ ‘ਚ ਮਨੁੱਖ ਦੀ ਗੈਰ-ਜ਼ਰੂਰੀ ਦਖ਼ਲ ਨੇ ਸੰਕਟ ਪੈਦਾ ਕੀਤਾ ਹੈ ਪਹਾੜਾਂ ‘ਚ ਜੰਗਲ ਦੀ ਗੈਰ-ਕਾਨੂੰਨੀ ਕਟਾਈ ਜੋਰਾਂ ‘ਤੇ ਹੈ ਦਰੱਖਤ ਬੰਨ (ਬਾਂਧ) ਦਾ ਕੰਮ ਕਰਦੇ ਆ ਰਹੇ ਸਨ ਜਿਸ ਨਾਲ ਕੁਝ ਪਾਣੀ ਰੁਕ ਜਾਂਦਾ ਸੀ ਤੇ ਪਾਣੀ ਦੇ ਵਹਾਅ ‘ਚ ਜਿਆਦਾ ਤੇਜ਼ੀ ਨਹੀਂ ਹੁੰਦੀ ਸੀ ਦਰਿਆਵਾਂ ਦੇ ਵਹਿਣ ਨੂੰ ਵੀ ਮਨੁੱਖ ਨੂੰ ਪ੍ਰਭਾਵਿਤ ਕੀਤਾ ਹੈ।

 ਕਿਤੇ ਵਹਿਣ ਦੇ ਰਸਤੇ ‘ਚ ਰੁਕਾਵਟ ਪੈਦਾ ਕੀਤੀ ਹੈ ਤੇ ਕਿਧਰੇ ਦਿਸ਼ਾ ਬਦਲੀ ਹੈ ਜੇਕਰ ਇਹੀ ਹਾਲਾਤ ਰਹੇ ਤਾਂ ਪਾਣੀ ਹੋਰ ਵੀ ਭਿਆਨਕ ਰੂਪ ਅਖਿਤਆਰ ਕਰ ਸਕਦੇ ਹਨ ਵਰਖਾ ਦੇ ਪਾਣੀ ਦੀ ਵਰਤੋਂ ਸਬੰਧੀ ਕੋਈ ਪ੍ਰੋਗਰਾਮ ਨਹੀਂ ਬਣਾਇਆ ਜਾ ਸਕਿਆ ਇਜਰਾਇਲ ਵਰਗਾ ਮੁਲਕ ਘੱਟ ਵਰਖਾ ਦੇ ਬਾਵਜੂਦ ਵਰਖਾ ਦੇ ਪਾਣੀ  ਦੀ ਸੰਭਾਲ ਤੇ ਵਰਤੋਂ ‘ਚ ਸਾਡੇ ਨਾਲੋਂ ਕਿਤੇ ਅੱਗੇ ਹੈ ਇਹ ਤੱਥ ਹਨ ਕਿ ਹੜ੍ਹਾਂ ਦਾ ਸਾਹਮਣਾ ਕਰ ਰਹੇ ਮਹਾਂਰਾਸ਼ਟਰ, ਕੇਰਲ ਤੇ ਕਰਨਾਟਕ ਵਰਗੇ ਰਾਜ ਪਾਣੀ ਦੀ ਕਮੀ ਦੇ ਸੰਕਟ ਵਾਲੇ ਸੂਬੇ ਹਨ ਜੋ ਪਾਣੀ ਦੀ ਵੰਡ ਸਬੰਧੀ ਸੁਪਰੀਮ ਕੋਰਟ ‘ਚ ਕਾਨੂੰਨੀ ਲੜਾਈ ਲੜ ਰਹੇ ਹਨ ਮਹਾਂਰਾਸ਼ਟਰ ਦੇ ਲਾਤੂਰ ‘ਚ ਪਿਛਲੇ ਸਾਲਾਂ ‘ਚ ਟਰੇਨ ਰਾਹੀਂ ਪਾਣੀ ਭੇਜਿਆ ਗਿਆ ਸੀ ਅਜਿਹੇ ਰਾਜਾਂ ‘ਚ ਜਿਆਦਾ ਵਰਖਾ ਦੌਰਾਨ ਹੜ੍ਹਾਂ ਦੀ ਸਮੱਸਿਆ ਗੌਰ ‘ਤੇ ਗੌਰ ਜ਼ਰੂਰੀ ਹੈ ਦੇਸ਼ ਦੇ ਦਰਿਆਵਾਂ ਨੂੰ ਜੋੜਨ ਦੀ ਯੋਜਨਾ ਵੀ ਸਿਆਸੀ ਹਿੱਤਾਂ ਕਾਰਨ ਲਗਭਗ ਖਤਮ ਹੋ ਚੁੱਕੀ ਹੈ ਤਕਨਾਲੋਜੀ ਦੇ ਮਾਮਲੇ ‘ਚ ਲਗਾਤਾਰ ਅੱਗੇ ਵਧ ਰਹੇ ਤੇ ਚੰਨ ‘ਤੇ ਖੋਜਾਂ ‘ਚ ਜੁਟੇ ਮੁਲਕ ਲਈ ਹੜ੍ਹਾਂ ਦੀ ਸਮੱਸਿਆ ਬੀਤੇ ਸਮੇਂ ਦੀ ਕਹਾਣੀ ਹੋਣੀ ਚਾਹੀਦੀ ਹੈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸਿਆਸੀ ਹਿੱਤਾਂ ਤੋਂ ਉੱਪਰ Àੁੱਠ ਕੇ ਨਾ ਸਿਰਫ਼ ਹੜ੍ਹਾਂ ਦੀ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ ਸਗੋਂ ਵਰਖਾ ਦੇ ਪਾਣੀ ਦੀ ਵਰਤੋਂ ਵਾਸਤੇ ਕੰਮ ਕਰਨ ਦੀ ਸਖ਼ਤ ਲੋੜ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।