ਧੀਆਂ ’ਤੇ ਕਰੋ ਮਾਣ…..ਇੰਗਲੈਂਡ ਨੂੰ ਹਰਾ ਹਾਸਲ ਕੀਤੀ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ

INDW Vs ENGW

ਇੰਗਲੈਂਡ ਦੀ ਟੀਮ ਨੂੰ ਤੀਜੇ ਦਿਨ ਹੀ 347 ਦੌੜਾਂ ਨਾਲ ਹਰਾਇਆ | INDW Vs ENGW

  • ਵਿਸ਼ਵ ਰਿਕਾਰਡ ਵੀ ਕੀਤਾ ਆਪਣੇ ਨਾਂਅ
  • ਦੀਪਤੀ ਸ਼ਰਮਾ ਦਾ ਆਲਰਾਊਂਡਰ ਪ੍ਰਦਰਸ਼ਨ

ਮੁੰਬਈ (ਸੱਚ ਕਹੂੰ ਨਿਊਜ਼)। ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾ ਟੀਮਾਂ ਵਿਚਕਾਰ ਇੱਕੋ-ਇੱਕ ਟੈਸਟ ਮੈਚ ਮੁੰਬਈ ਦੀ ਡੀਵਾਈ ਪਾਟਿਲ ਸਪੋਰਟਸ ਅਕੈਡਮੀ ’ਚ ਖੇਡਿਆ ਗਿਆ। ਮੈਚ ’ਚ ਮੇਜ਼ਬਾਨ ਭਾਰਤ ਨੇ ਇੰਗਲੈਂਡ ਨੂੰ 347 ਦੌੜਾਂ ਨਾਲ ਹਰਾ ਦਿੱਤਾ ਅਤੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਮਹਿਲਾ ਟੈਸਟ ’ਚ ਦੌੜਾਂ ਦੇ ਲਿਹਾਜ ਨਾਲ ਭਾਰਤੀ ਖਿਡਾਰਨਾਂ ਦੀ ਇਹ ਸਭ ਤੋਂ ਵੱਡੀ ਜਿੱਤ ਸੀ। ਭਾਰਤ ਨੇ ਪੰਜ ਦਿਨਾਂ ਦੇ ਟੈਸਟ ਦੇ ਤੀਜੇ ਦਿਨ ਹੀ ਇੰਗਲੈਂਡ ਨੂੰ ਹਰਾ ਦਿੱਤਾ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਮੈਚ ਦੇ ਤਿੰਨੋਂ ਦਿਨ ਇੰਗਲਿਸ਼ ਟੀਮ ’ਤੇ ਹਾਵੀ ਰਿਹਾ। (INDW Vs ENGW)

ਭਾਰਤੀ ਮਹਿਲਾ ਟੀਮ ਨੇ ਟਾਸ ਆਪਣੇ ਨਾਂਅ ਕੀਤਾ ਸੀ ਅਤੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ, ਜਿਸ ਵਿੱਚ ਪਹਿਲੀ ਪਾਰੀ ’ਚ 428 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ। ਫਿਰ ਇੰਗਲੈਂਡ ਦੀ ਟੀਮ ਪਹਿਲੀ ਪਾਰੀ ’ਚ ਸਿਰਫ 136 ਦੌੜਾਂ ’ਤੇ ਆਊਟ ਹੋ ਗਈ ਸੀ ਅਤੇ ਭਾਰਤੀ ਟੀਮ ਨੂੰ ਵੱਡੀ ਲੀੜ ਮਿਲੀ ਸੀ, ਉਸ ਤੋਂ ਬਾਅਦ ਦੂਜੀ ਪਾਰੀ ’ਚ ਭਾਰਤੀ ਮਹਿਲਾ ਟੀਮ ਨੇ 6 ਵਿਕਟਾਂ ਗੁਆ ਕੇ 186 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ ਸੀ। ਦੂਜੀ ਪਾਰੀ ’ਚ ਫਿਰ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਪੂਰੀ ਟੀਮ 131 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 479 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਸਾਹਮਣੇ ਇੰਗਲੈਂਡ ਸਿਰਫ 131 ਦੌੜਾਂ ’ਤੇ ਢੇਰ ਹੋ ਗਿਆ। (INDW Vs ENGW)

ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਕੁਝ ਅਜਿਹਾ ਰਿਹਾ ਪੂਰੇ ਟੈਸਟ ਦਾ ਹਾਲ

ਪਹਿਲਾਂ ਬੱਲੇਬਾਜੀ ਕਰਨ ਆਈ ਟੀਮ ਇੰਡੀਆ ਨੇ 428 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਵਿੱਚ ਟੀਮ ਲਈ ਸੁਭਾ ਸਤੀਸ਼ ਨੇ ਸਭ ਤੋਂ ਜ਼ਿਆਦਾ 69 ਦੌੜਾਂ ਦੀ ਅਰਧਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਇਲਾਵਾ ਜੇਮਿਮਾ ਰੌਡਰਿਗਜ ਨੇ 68, ਆਲਰਾਊਂਡਰ ਦੀਪਤੀ ਸ਼ਰਮਾ ਨੇ 67 ਅਤੇ ਯਸਤਿਕਾ ਭਾਟੀਆ ਨੇ 66 ਦੀ ਅਰਧਸੈਂਕੜੇ ਵਾਲੀ ਪਾਰੀ ਖੇਡੀ। ਇਸ ਤਰ੍ਹਾਂ ਕੁਲ ਮਿਲਾ ਕੇ 4 ਬੱਲੇਬਾਜ਼ਾਂ ਨੇ ਅਰਧਸੈਂਕੜੇ ਜੜੇ। ਫਿਰ ਪਹਿਲੀ ਪਾਰੀ ’ਚ ਭਾਰਤੀ ਗੇਂਦਬਾਜਾਂ ਹੱਥੋਂ ਇੰਗਲੈਂਡ ਦੀ ਟੀਮ 136 ਦੌੜਾਂ ’ਤੇ ਆਊਟ ਹੋ ਗਈ। ਜਿਸ ਵਿੱਚ ਆਲਰਾਉਂਡਰ ਦੀਪਤੀ ਸ਼ਰਮਾ ਦੀ ਕਹਿਰ ਭਰੀ ਗੇਂਦਬਾਜ਼ੀ ਸ਼ਾਮਲ ਰਹੀ। ਦੀਪਤੀ ਸ਼ਰਮਾ ਨੇ ਪੰਜ ਵਿਕਟਾਂ ਆਪਣੇ ਨਾਂਅ ਕੀਤੀਆਂ। ਇਸ ਤੋਂ ਇਲਾਵਾ ਸਨੇਹਾ ਯਾਦਵ ਨੇ ਆਪਣੇ ਖਾਤੇ ’ਚ 2 ਵਿਕਟਾਂ ਗਈਆਂ। ਜਦੋਂ ਕਿ ਪੂਜਾ ਵਸਤਰਕਾਰ ਅਤੇ ਰੇਣੁਕਾ ਸਿੰਘ ਨੂੰ 1-1 ਵਿਕਟ ਮਿਲੀ। (INDW Vs ENGW)

ਫਿਰ ਜਦੋਂ ਦੂਜੀ ਪਾਰੀ ’ਚ ਭਾਰਤੀ ਟੀਮ ਬੱਲੇਬਾਜ਼ੀ ਕਰਨ ਆਈ ਤਾਂ ਓਪਨਰ ਅਤੇ ਸਟਾਰ ਸਮ੍ਰਿਤੀ ਮੰਧਾਨਾ ਸ਼ੇਫਾਲੀ ਵਰਮਾ ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ। ਉਸ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ਨੇ ਨਾਬਾਦ 44 ਦੌੜਾਂ ਦੀ ਪਾਰੀ ਖੇਡੀ ਅਤੇ 6 ਵਿਕਟਾਂ ਗੁਆ ਕੇ 186 ਦੌੜਾਂ ’ਤੇ ਆਪਣੀ ਪਾਰੀ ਦਾ ਐਲਾਨ ਕਰ ਦਿੱਤਾ ਅਤੇ ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 479 ਦੌੜਾਂ ਦਾ ਟੀਚਾ ਮਿਲਿਆ। ਟੀਚੇ ਦਾ ਪਿੱਛਾ ਕਰਨ ਆਈ ਇੰਗਲੈਂਡ ਦੀ ਟੀਮ 27.3 ਓਵਰਾਂ ’ਚ 131 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਲਈ ਦੀਪਤੀ ਸ਼ਰਮਾ ਵੀ ਦੂਜੀ ਪਾਰੀ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 4 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਪੂਜਾ ਵਸਤਰਕਾਰ ਨੂੰ 3 ਵਿਕਟਾਂ ਮਿਲਿਆਂ। ਇਸ ਤੋਂ ਇਲਾਵਾ ਰਾਜੇਸ਼ਵਰੀ ਗਾਇਕਵਾੜ ਨੇ 2 ਅਤੇ ਰੇਣੁਕਾ ਠਾਕੁਰ ਨੇ 1 ਵਿਕਟ ਲਈ। (INDW Vs ENGW)

ਸ੍ਰੀਲੰਕਾ ਦਾ 25 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ

ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਮਹਿਲਾ ਟੀਮ ਨੇ ਇਸ ਵੱਡੀ ਜਿੱਤ ਨਾਲ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ। ਮਹਿਲਾ ਕ੍ਰਿਕੇਟ ’ਚ ਦੌੜਾਂ ਦੇ ਮਾਮਲੇ ’ਚ ਇਹ ਕਿਸੇ ਵੀ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਸਾਲ 1998 ’ਚ ਸ੍ਰੀਲੰਕਾ ਨੇ ਪਾਕਿਸਤਾਨ ਖਿਲਾਫ 309 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ, ਜੋ ਮਹਿਲਾ ਕ੍ਰਿਕੇਟ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਸੀ। ਇਸ ਸੂਚੀ ’ਚ ਨਿਊਜੀਲੈਂਡ ਹੁਣ ਦੂਜੇ ਤੋਂ ਤੀਜੇ ਸਥਾਨ ’ਤੇ ਖਿਸਕ ਗਿਆ ਹੈ। (INDW Vs ENGW)

ਇੰਗਲੈਂਡ ਦੀ ਦੂਜੀ ਪਾਰੀ 131 ਦੌੜਾਂ ’ਤੇ ਸਿਮਟੀ | INDW Vs ENGW

ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ 131 ਦੌੜਾਂ ’ਤੇ ਹੀ ਢੇਰ ਹੋ ਗਈ। ਪਹਿਲੀ ਪਾਰੀ ’ਚ 5 ਵਿਕਟਾਂ ਲੈਣ ਵਾਲੀ ਦੀਪਤੀ ਸ਼ਰਮਾ ਨੇ ਦੂਜੀ ਪਾਰੀ ’ਚ 4 ਵਿਕਟਾਂ ਹਾਸਲ ਕੀਤੀਆਂ। ਤੇਜ਼ ਗੇਂਦਬਾਜ ਪੂਜਾ ਵਸਤਰਕਾਰ ਨੇ 3 ਵਿਕਟਾਂ ਲਈਆਂ। ਦੀਪਤੀ ਸ਼ਰਮਾ ਨੇ ਇਸ ਮੈਚ ’ਚ ਕੁਲ 9 ਵਿਕਟਾਂ ਆਪਣੇ ਨਾਂਅ ਕੀਤੀਆਂ। ਭਾਰਤ ਦੀ ਇਸ ਵੱਡੀ ਜਿੱਤ ’ਚ ਦੀਪਤੀ ਨੇ ਅਹਿਮ ਭੂਮਿਕਾ ਨਿਭਾਈ, ਜਿਸ ਨੇ ਗੇਂਦ ਦੇ ਨਾਲ-ਨਾਲ ਬੱਲੇ ਦਾ ਵੀ ਯੋਗਦਾਨ ਦਿੱਤਾ। (INDW Vs ENGW)

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਨੂੰ ਵੱਡਾ ਝਟਕਾ, ਇਸ ਵਾਰ ਇਹ ਖਿਡਾਰੀ ਸੰਭਾਲੇਗਾ ਮੁੰਬਈ ਦੀ ਜਿੰਮੇਵਾਰੀ