ਚੋਣਾਂ ਹੋਣੀਆਂ ਹੀ ਵੱਡੀ ਗੱਲ

ਚੋਣਾਂ ਹੋਣੀਆਂ ਹੀ ਵੱਡੀ ਗੱਲ

ਕੇਂਦਰ ਪ੍ਰਬੰਧਕੀ ਸੂਬੇ ਜੰਮੂ ਕਸ਼ਮੀਰ ’ਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀਡੀਸੀ) ਦੀਆਂ ਚੋਣਾਂ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਈਆਂ ਹਨ ਚੋਣਾਂ ’ਚ ਕਸ਼ਮੀਰ ਦੀਆਂ ਪੁਰਾਣੀਆਂ ਪਾਰਟੀਆਂ ਦੇ ਗਠਜੋੜ (ਗੁਪਕਾਰ) ਨੂੰ ਸ਼ਾਨਦਾਰ ਜਿੱਤ ਮਿਲੀ ਹੈ ਇਹ ਵੀ ਵੱਡੀ ਗੱਲ ਹੈ ਕਿ ਭਾਜਪਾ ਨੇ ਪਹਿਲੀ ਵਾਰ ਇਸ ਸੂਬੇ ’ਚ ਆਪਣਾ ਖਾਤਾ ਹੀ ਨਹੀਂ ਖੋਲਿ੍ਹਆ ਸਗੋਂ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਭਾਜਪਾ ਨੂੰ 75 ਸੀਟਾਂ ਹਾਸਲ ਹੋਈਆਂ ਹਨ ਗੁਪਕਾਰ ਨੂੰ 112 ਸੀਟਾਂ ਮਿਲੀਆਂ ਹਨ ਭਾਜਪਾ ਵੋਟ ਫੀਸਦ ’ਚ ਇੱਕ ਨੰਬਰ ਪਾਰਟੀ ਬਣ ਗਈ ਹੈ ਚੋਣਾਂ ਦੇ ਨਤੀਜੇ ਕੁਝ ਵੀ ਹੋਣ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਸ ਅਮਨ-ਅਮਾਨ ਨਾਲ ਇਹ ਚੋਣਾਂ ਹੋਈਆਂ ਹਨ ਤੇ ਵੋਟਰਾਂ ਨੇ ਵੋਟ ਲਈ ਉਤਸ਼ਾਹ ਵਿਖਾਇਆ ਹੈ ਇਹ ਆਪਣੇ-ਆਪ ’ਚ ਸੂਬੇ ਦੀ ਜਿੱਤ ਹੈ

ਧਾਰਾ 370 ਦੀ ਹਮਾਇਤ ਕਰਨ ਵਾਲੀਆਂ ਪਾਰਟੀਆਂ ਨੇ ਵੀ ਚੋਣਾਂ ’ਚ ਹਿੱਸਾ ਲੈ ਕੇ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ਕਿ ਉਹ ਦੇਸ਼ ਦੇ ਸੰਵਿਧਾਨ ਤੇ ਵਿਵਸਥਾ ਤੋਂ ਇਨਕਾਰੀ ਨਹੀਂ ਹਨ ਭਾਵੇਂ ਅੱਤਵਾਦੀਆਂ ਨੇ ਚੋਣਾਂ ਤੋਂ ਕੁਝ ਦਿਨ ਪਹਿਲਾਂ ਸਿਆਸੀ ਪਾਰਟੀਆਂ ਦੇ ਵਰਕਰਾਂ ਨੂੰ ਵੀ ਨਿਸ਼ਾਨਾ ਬਣਾਇਆ ਪਰ ਇਹ ਹਿੰਸਕ ਕਾਰਵਾਈਆਂ ਵੀ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਤੋਂ ਨਹੀਂ ਰੋਕ ਸਕੀਆਂ

ਹੁਣ ਵਾਰੀ ਚੁਣੇ ਹੋਏ ਨੁਮਾਇੰਦਿਆਂ ਦੀ ਹੈ ਕਿ ਉਹ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਣ ਤੇ ਵਿਕਾਸ ਕਾਰਜਾਂ ਨੂੰ ਅਮਲ ’ਚ ਲਿਆਉਣ ਸਿਆਸੀ ਮਾਹਿਰਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਕਿਧਰੇ ਧਾਰਾ 370 ਤੋੜਨ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਚੋਣਾਂ ’ਚ ਹਿੱਸਾ ਲੈਣ ਤੋਂ ਪਾਸਾ ਨਾ ਵੱਟ ਜਾਣ ਜਾਂ ਅੱਤਵਾਦੀ ਕਾਰਵਾਈ ਤੋਂ ਡਰ ਕੇ ਘਰਾਂ ’ਚ ਨਾ ਬੈਠ ਜਾਣ ਜੰਮੂ ਕਸ਼ਮੀਰ ’ਚ ਡੀਡੀਸੀ ਚੋਣਾਂ ਸੂਬੇ ’ਚ ਵਿਧਾਨ ਸਭਾ ਚੋਣਾਂ ਕਰਵਾਉਣ ਤੇ ਕੇਂਦਰੀ ਪ੍ਰਬੰਧਕੀ ਸੂਬੇ ਨੂੰ ਮੁਕੰਮਲ ਸੂਬੇ ਦਾ ਦਰਜਾ ਦੇਣ ਦੀ ਦਿਸ਼ਾ ’ਚ ਪਹਿਲਾ ਕਦਮ ਸਾਬਤ ਹੋ ਸਕਦੀਆਂ ਹਨ

ਗੱਲ ਸਾਰੀ ਹਾਲਾਤਾਂ ਦੇ ਸੁਧਰਨ ਤੇ ਸੰਵਿਧਾਨਕ ਪ੍ਰਬੰਧਾਂ ਨੂੰ ਅਮਲ ’ਚ ਲਿਆਉਣ ਦੀ ਹੈ ਕੇਂਦਰ ਸਰਕਾਰ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਸਹੀ ਸਮਾਂ ਆਉਣ ’ਤੇ ਮੁਕੰਮਲ ਸੂਬੇ ਦਾ ਦਰਜਾ ਦਿੱਤਾ ਜਾਵੇਗਾ ਡੀਡੀਸੀ ਚੋਣਾਂ ਦਰਸਾਉਂਦੀਆਂ ਹਨ ਕਿ ਸੂਬੇ ’ਚ ਕੋਈ ਵੀ ਵਿਚਾਰਧਾਰਾ ਅਛੂਤ ਨਹੀਂ ਸਗੋਂ ਸਾਰੀਆਂ ਪਾਰਟੀਆਂ ਇੱਥੋਂ ਦੀ ਸਿਆਸਤ ’ਚ ਆਪਣਾ ਸਥਾਨ ਬਣਾ ਚੁੱਕੀਆਂ ਹਨ ਨੈਸ਼ਨਲ ਕਾਨਫ਼ਰੰਸ ਦੇ ਆਗੂ ਫਾਰੁੂਖ ਅਬਦੁੱਲਾ ਵੀ ਕਹਿ ਚੁੱਕੇ ਹਨ ਕਿ ਉਹ ਕਿਸੇ ਪਾਰਟੀ ਦੇ ਵਿਰੋਧੀ ਹੋ ਸਕਦੇ ਹਨ ਪਰ ਦੇਸ਼ ਦੇ ਵਿਰੋਧੀ ਨਹੀਂ ਪਾਕਿਸਤਾਨ ਤੇ ਵੱਖਵਾਦੀ ਜਿਸ ਤਰ੍ਹਾਂ ਕਸ਼ਮੀਰ ਦੇ ਮੁੱਦੇ ਨੂੰ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਇੱਥੋਂ ਦੇ ਸਿਆਸੀ ਆਗੂਆਂ ਨੇ ਉਸ (ਪਾਕਿ) ਨੂੰ ਕੋਈ ਭਾਅ ਨਹੀਂ ਦਿੱਤਾ ਉਮੀਦ ਕੀਤੀ ਜਾ ਸਕਦੀ ਹੈ ਕਿ ਸੂੁਬੇ ਦੀ ਸਿਆਸੀ ਆਗੂ ਇੱਥੋਂ ਦੀ ਅਵਾਮ ਦੀ ਭਲਾਈ ਲਈ ਸਕਾਰਾਤਮਕ ਰਵੱਈਆ ਅਪਣਾਉਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.