ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਬੋਰਡ ਦੀ ਸਿੰਗਲ ਵਿੰਡੋ ਦਾ ਅਧਿਕਾਰੀਆਂ ਨਾਲ ਅਚਨਚੇਤ ਦੌਰਾ

ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਬੋਰਡ ਦੀ ਸਿੰਗਲ ਵਿੰਡੋ ਦਾ ਅਧਿਕਾਰੀਆਂ ਨਾਲ ਅਚਨਚੇਤ ਦੌਰਾ

ਮੋਹਾਲੀ, (ਕੁਲਵੰਤ ਕੋਟਲੀ) ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਿੰਗਲ ਵਿੰਡੋ ਦੇ ਕੰਮ ਕਾਜ ਨੂੰ ਚੁਸਤ ਦਰੁਸਤ ਕਰਨ ਲਈ ਬੋਰਡ ਚੇਅਰਮੈਨ ਪ੍ਰੋ. ਯੋਗਰਾਜ, ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨਾਲ ਦੌਰਾ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਵੱਲੋਂ ਸਿੰਗਲ ਵਿੰਡੋ ਦਾ ਦੌਰਾ ਵੀ ਕੀਤਾ ਗਿਆ ਇਸ ਮੌਕੇ ਵੱਖ-ਵੱਖ ਇੰਕੁਆਰੀਆਂ ਲਈ ਆਏ ਲੋਕਾਂ ਤੋਂ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ ਤੇ ਸਿੰਗਲ ਵਿੰਡੋ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਆਪਣੇ ਕੰਮ ਕਾਜ ਵਿਚ ਤੇਜੀ ਲਿਆਉਣ ਅਤੇ ਪਾਰਦਰਸ਼ਤਾ ਲਿਆਉਣ ਸਬੰਧੀ ਹਦਾਇਤਾਂ ਵੀ ਕੀਤੀਆਂ

ਉਨ੍ਹਾਂ ਬਾਹਰੋਂ ਆਏ ਲੋਕਾਂ ਦੀ ਮੰਗ ‘ਤੇ ਸਿੰਗਲ ਵਿਡੋਂ ਤੇ ਵੱਖ-ਵੱਖ ਤਰ੍ਹਾਂ ਦੇ ਆਨਲਾਈਨ ਫਾਰਮ ਭਰਨ ਲਈ 2 ਬੋਰਡ ਕਰਮਚਾਰੀਆਂ ਦੀ ਡਿਊਟੀ ਲਾਉਣ ਦੀ ਹਦਾਇਤ ਦਿੱਤੀ ਤਾਂ ਜੋ ਬਾਹਰੋਂ ਆਏ ਵਿਅਕਤੀਆਂ ਨੂੰ ਕੈਫਿਆਂ ‘ਤੇ ਧੱਕੇ ਨਾ ਖਾਣੇ ਪੈਣ ਚੇਅਰਮੈਨ ਪ੍ਰੋ. ਯੋਗਰਾਜ ਨੇ ਦੱਸਿਆ ਕਿ ਸਿੰਗਲ ਵਿੰਡੋ ਸਿੱਖਿਆ ਬੋਰਡ ਦੇ ਕੰਮਕਾਜ ਦਾ ਮੁੱਖ ਧੁਰਾ ਹੈ ਉਨ੍ਹਾਂ ਸਿੰਗਲ ਵਿੰਡੋ ਦੇ ਕੰਮਕਾਜ ਵਿੱਚ ਪਾਰਦਰਸਤਾਂ ਤੇ ਤੇਜ਼ੀ ਲਿਆਉਣ ਲਈ ਯਤਨ ਆਰੰਭੇ ਹੋਏ ਹਨ,

ਉਨ੍ਹਾਂ ਬੀਤੇ ਦਿਨ ਵੀ ਸਿੰਗਲ ਵਿੰਡੋਂ ਦੀ ਚੈਕਿੰਗ ਕੀਤੀ ਸੀ ਤੇ ਇੱਕ ਬੋਰਡ ਮੁਲਾਜ਼ਮ  ਦੀ ਦਰਾਜ ਵਿੱਚੋਂ ਵੱਖ ਵੱਖ ਖੇਤਰਾਂ ਤੋਂ ਆਈਆਂ ਇੰਨਕੁਆਰੀ ਸਬੰਧੀ ਦਸਤਾਂਵੇਜ ਅੱਗੇ ਜਮਾਂ ਕਰਵਾਉਣ ਦੀ ਥਾਂ ਆਪਣੇ ਟੇਬਲ ਵਿਚ ਰੱਖੇ ਹੋਏ ਪਾਏ ਗਏ ਇਨ੍ਹਾਂ ਦਸਤਾਂਵੇਜਾਂ ਸਬੰਧੀ ਪੁਛਗਿਛ ਕੀਤੀ ਗਈ ਤਾਂ ਮੁਲਾਜ਼ਮ ਕੋਈ ਤਸੱਲੀਬਖਸ ਜਵਾਬ ਨਹੀਂ ਦੇ ਸਕਿਆਂ, ਡਿਊਟੀ ਵਿਚ ਵਰਤੀ ਕੋਤਾਹੀ ਕਾਰਨ ਇਸ ਮੁਲਾਜ਼ਮ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ  ਉਨਾਂ ਇਹ ਵੀ ਕਿਹਾ ਕਿ ਉਨਾਂ ਵੱਖ ਵੱਖ ਕੰਮਾਂ ਲਈ ਨਿਰਧਾਰਿਤ ਕਾਊਂਟਰਾਂ ਸਬੰਧੀ ਜਾਣਕਾਰੀ ਦੇਣ ਲਈ ਇਕ ਬੋਰਡ ਵੀ ਲਗਾਇਆ ਜਾ ਰਿਹਾ ਹੈ

ਸਮੂਹ ਸ਼ਾਖਾਵਾਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਿੱਗਲ ਵਿੰਡੋਂ ਤੋਂ ਇਨਕੁਆਰੀ ਸਬੰਧੀ ਜਾਣਕਾਰੀ ਤੁਰੰਤ ਮਹੱਈਆਂ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਡਾ ਯੋਗਰਾਜ ਨੇ ਇਹ ਵੀ ਦੱਸਿਆ ਕਿ ਉਨਾਂ ਛੇਤੀ ਹੀ ਇਕ ਕੈਮਰਾ ਲਗਵਾਉਣ ਲਈ ਆਦੇਸ਼ ਕੀਤੇ ਗਏ ਜਿਸ ਰਾਹੀਂ  ਉਹ ਖੁਦ ਸਿੰਗਲ ਵਿੰਡ ਤੇ  ਨਿਗਰਾਨੀ ਰੱਖਣਗੇ ਇਸ ਮੌਕੇ ਉਨਾਂ ਦੇ ਨਾਲ  ਕੰਟਰੌਲਰ ਪ੍ਰੀਖਿਆਵਾਂ ਜਨਕ ਰਾਜ ਮਹਿਰੋਕ ਤੇ ਡਿਪਟੀ ਡਾਇਰੈਕਟਰ ਗੁਰਤੇਜ ਸਿੰਘ ਸਮੇਤ ਹੋਰ ਉੱਚ ਅਧਿਕਾਰੀ ਹਾਜ਼ਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.