ਆਰਥਿਕ ਤੰਗੀ ਨੇ ਘੁੱਟਿਆ ਦੋ ਨੌਜਵਾਨਾਂ ਦਾ ਸਾਹ

Economic hardship breathed by two youngsters

ਆਰਥਿਕ ਤੰਗੀ ਕਾਰਨ ਦੋ ਨੌਜਵਾਨਾਂ ਲਿਆ ਫਾਹਾ

ਲੌਂਗੋਵਾਲ (ਹਰਪਾਲ ਸਿੰਘ/ਕ੍ਰਿਸ਼ਨ) | ਨੇੜਲੇ ਪਿੰਡ ਝਾੜੋਂ ਅਤੇ ਲੋਹਾ ਖੇੜਾ ਵਿਖੇ ਆਰਥਿਕ ਤੰਗੀ ਕਾਰਨ ਦੋ ਨੌਜਵਾਨਾਂ ਵੱਲੋਂ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਹੈ ਨੇੜਲੇ ਪਿੰਡ ਝਾੜੋਂ ਵਿਖੇ ਇੱਕ ਆਰਥਿਕ ਤੌਰ ‘ਤੇ ਕਮਜੋਰ ਪਰਿਵਾਰ ਦੇ ਨੌਜਵਾਨ ਵੱਲੋਂ ਘਰ ਦੇ ਵਿੱਚ ਗਾਡਰ ਨਾਲ ਗਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਏ ਐਸ ਆਈ ਜਗਸੀਰ ਸਿੰਘ ਨੇ ਦੱਸਿਆ ਕਿ ਰਹਿਮਦੀਨ (25) ਪੁੱਤਰ ਮੂਸਾ ਖਾਨ ਵਾਸੀ ਝਾੜੋਂ ਕੋਲ ਦੋ ਢਾਈ ਏਕੜ ਜਮੀਨ ਸੀ ਅਤੇ ਆਰਥਿਕ ਤੌਰ ‘ਤੇ ਤੰਗੀ ਹੋਣ ਕਾਰਨ ਅਕਸਰ ਦਿਮਾਗੀ ਤੌਰ ‘ਤੇ ਪ੍ਰੇਸਾਨ ਸੀ।ਜਿਸਨੇ ਆਰਥਿਕ ਤੰਗੀ ਦੇ ਚਲਦਿਆ ਆਪਣੇ ਘਰ ਦੇ ਵਿੱਚ ਗਾਡਰ ਨਾਲ ਗਲ ਫਾਹਾ ਲੈ ਕੇ ਖੁਦਕੁਸੀ ਕਰ ਲਈ ਹੈ।ਥਾਣਾ ਚੀਮਾ ਵਿਖੇ 174 ਦੀ ਕਾਰਵਾਈ ਤਹਿਤ ਮ੍ਰਿਤਕ ਰਹਿਮਦੀਨ ਦਾ ਪੋਸਟਮਾਰਟਮ ਕਰਵਾ ਕੇ ਲਾਸ ਵਾਰਸਾਂ ਨੂੰ ਸੌਪ ਦਿੱਤੀ ਹੈ।
ਇਸੇ ਤਰ੍ਹਾਂ ਨਜ਼ਦੀਕੀ ਪਿੰਡ ਲੋਹਾ ਖੇੜਾ ਵਿਖੇ ਅੰਗਹੀਣ ਕਰਜ਼ਈ ਕਿਸਾਨ ਸ਼ਪਿੰਦਰਪਾਲ ਸਿੰਘ ਦੇ ਪੁੱਤਰ ਰਜਿੰਦਰ ਸਿੰਘ ਉਰਫ਼ ਸੋਨੀ (21) ਵੱਲੋਂ ਆਰਥਿਕ ਤੰਗੀ ਕਾਰਨ ਖੁਦਕਸ਼ੀ ਕਰਨ ਦਾ ਸਮਾਚਾਰ ਹੈ ਪਿੰਡ ਦੇ ਸਰਪੰਚ ਜਗਸੀਰ ਸਿੰਘ ਨੇ ਦੱਸਿਆ ਕਿ ਇਸ ਪਰਿਵਾਰ ਕੋਲ ਡੇਢ ਏਕੜ ਜ਼ਮੀਨ ਹੈ ਅਤੇ ਉਨ੍ਹਾਂ ਸਿਰ 8-10 ਲੱਖ ਰੁਪਏ ਦਾ ਕਰਜ਼ਾ ਚੜਿਆ ਹੋਇਆ ਸੀ ਜਿਸ ਦੇ ਚਲਦੇ ਉਕਤ ਨੌਜਵਾਨ ਬਹੁਤ ਪ੍ਰੇਸ਼ਾਨ ਰਹਿੰਦਾ ਸੀ ਅਤੇ ਅੱਜ ਉਸ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਲੌਂਗੋਵਾਲ ਦੇ ਏ.ਐੱਸ.ਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਮ੍ਰਿਤਕ ਦੀ ਲਾਸ਼ ਸੰਗਰੂਰ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ