ਮੰਤਰੀ ਦੀ ਛਾਪੇਮਾਰੀ ਦੌਰਾਨ ਐੱਸਐੱਚਓ ਸਮੇਤ ਪੰਜ ਪੁਲਿਸ ਮਲਾਜ਼ਮ ਮੁਅੱਤਲ

Home Minister Anil Vij
Home Minister Anil Vij

ਅੰਬਾਲਾ/ਜੀਦ। ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ (Home Minister Anil Vij) ਨੇ ਜੀਂਦ ਦੇ ਸਦਰ ਥਾਣਾ ਨਰਵਾਣਾ ਵਿੱਚ ਛਾਪਾ ਮਾਰਿਆ। ਖਾਮੀਆਂ ਦਾ ਪਤਾ ਲੱਗਣ ’ਤੇ ਵਿਜ ਨੇ ਐਸਐਚਓ ਬਲਵਾਨ ਸਿੰਘ ਸਮੇਤ 5 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ। ਥਾਣੇ ਦੀ ਅਚਨਚੇਤ ਚੈਕਿੰਗ ਨੇ ਪੁਲਿਸ ਮਹਿਕਮੇ ਵਿੱਚ ਹਲਚਲ ਮਚਾ ਦਿੱਤੀ ਹੈ।

ਗ੍ਰਹਿ ਮੰਤਰੀ ਅਨਿਲ ਵਿਜ ਹਿਸਾਰ ਜਾਂਦੇ ਹੋਏ ਨਰਵਾਣਾ ਸਦਰ ਥਾਣੇ ਦਾ ਅਚਨਚੇਤ ਨਿਰੀਖਣ ਕਰਨ ਪਹੁੰਚੇ। ਇਸ ਦੌਰਾਨ ਜਿੱਥੇ ਸ਼ਿਕਾਇਤਾਂ ਪੈਂਡਿੰਗ ਪਾਈਆਂ ਗਈਆਂ, ਉੱਥੇ ਹੀ ਥਾਣੇ ’ਚ ਹਫੜਾ-ਦਫੜੀ ਦੇਖ ਕੇ ਗੁੱਸੇ ’ਚ ਆ ਗਏ। ਮੰਤਰੀ ਨੇ ਪੈਂਡਿੰਗ ਫਾਈਲਾਂ ਦੀ ਜਾਂਚ ਕੀਤੀ। ਇੰਨਾ ਹੀ ਨਹੀਂ ਸ਼ਿਕਾਇਤਕਰਤਾ ਨੂੰ ਫੋਨ ਕਰਕੇ ਫੀਡਬੈਕ ਵੀ ਲਿਆ ਗਿਆ। ਸ਼ਿਕਾਇਤਾਂ ’ਤੇ ਕੋਈ ਕਾਰਵਾਈ ਨਾ ਹੋਣ ਤੋਂ ਨਾਰਾਜ ਅਨਿਲ ਵਿੱਜ ਨੇ ਉਥੇ ਮੌਜੂਦ ਪੁਲਿਸ ਮੁਲਾਜਮਾਂ ਦੀ ਕਲਾਸ ਲਾਈ।

ਐਸਐਚਓ ਸਮੇਤ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਡਿੱਗੀ ਗਾਜ | Home Minister Anil Vij

ਛਾਣਬੀਣ ਦੌਰਾਨ ਚੋਰੀ ਸਮੇਤ ਕਈ ਸ਼ਿਕਾਇਤਾਂ ਅਜਿਹੀਆਂ ਮਿਲੀਆਂ ਜਿਨ੍ਹਾਂ ਦੀ ਐੱਫਆਈਆਰਫ ਤੱਕ ਦਰਜ਼ ਨਹੀਂ ਕੀਤੀ ਗਈ ਸੀ। ਪਾਸਪੋਰਟ ਦੀਆਂ ਫਾਈਲਾਂ ਵੀ ਰੋਕ ਕੇ ਰੱਖੀਆਂ ਗਈਆਂ ਸਨ। ਗ੍ਰਹਿ ਮੰਤਰੀ ਨੇ ਨੋਟਿਸ ਲੈਂਦਿਆਂ ਐਸਐਚਓ ਬਲਵਾਨ ਸਿੰਘ, ਹੈੱਡ ਕਾਂਸਟੇਬਲ ਸੁਨੀਲ ਕੁੰਡੂ, ਰਾਮ ਨਿਵਾਸ ਮੁਨਸ਼ੀ ਕਾਂਸਟੇਬਲ ਰਮਨ ਅਤੇ ਕੰਪਿਊਟਰ ਆਪਰੇਟਰ ਕੁਲਦੀਪ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।