ਤੇਜ਼ ਹਵਾ ਕਾਰਨ ਦੂਰ-ਦੂਰ ਤੱਕ ਫੈਲੀ ਅੱਗ, 10 ਕਿਲੇ ਸੜ ਕੇ ਸੁਆਹ

Wheat Caught Fire

ਪਿੰਡ ਭੋਲੂ ਵਿਖੇ 10 ਕਿਲੇ ਕਣਕ ਤੇ 11 ਕਿਲੇ ਕਣਕ ਦਾ ਨਾੜ ਸੜਿਆ

(ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਬਲਾਕ ਘੱਲ ਖੁਰਦ ਦੇ ਪਿੰਡ ਭੋਲੂ ਵਾਲਾ ਵਿਖੇ ਖੇਤਾਂ ‘ਚ ਅੱਗ ਲੱਗਣ ਕਾਰਨ 10 ਕਿਲੇ ਦੇ ਕਰੀਬ ਕਣਕ ਦੀ ਫਸਲ ਸੜ੍ਹ ਕੇ ਸੁਆਹ ਹੋ ਜਾਣ ਦਾ ਅਤੇ ਇਸ ਤੋ ਇਲਾਵਾ ਕਰੀਬ 11 ਏਕੜ ਕਣਕ ਦਾ ਨਾੜ ਵੀ ਸੜ੍ਹ ਜਾਣ ਦਾ ਸਮਾਚਾਰ ਹੈ। (Wheat Caught Fire)

ਜਾਣਕਾਰੀ ਅਨੁਸਾਰ ਪਿੰਡ ਭੋਲੂ ਵਾਲਾ ਵਿਖੇ ਬਾਅਦ ਦੁਪਹਿਰ ਪਿੰਡ ਤੂੰਬੜਭੰਨ ਦੀ ਦਾਣਾ ਮੰਡੀ ਨਾਲ ਲੱਗਦੇ ਖੇਤ ਵਿੱਚ ਕਣਕ ਦੀ ਖੜ੍ਹੀ ਨੂੰ ਅਚਾਨਕ ਅੱਗ ਲੱਗ ਗਈ ਤੇਜ਼ ਹਵਾ ਵਗਦੀ ਹੌਣ ਕਰਕੇ ਪਲਾਂ ਵਿੱਚ ਹੀ ਉਕਤ ਅੱਗ ਦੇ ਭਾਂਬੜ ਨਾਲ ਲੱਗਦੇ ਖੇਤਾਂ ਵਿੱਚ ਫੇਲ੍ਹ ਗਈ । ਅੱਗ ਲੱਗਣ ਦਾ ਪਤਾ ਲੱਗਦਿਆ ਹੀ ਆਸ-ਪਾਸ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਬੜੀ ਮੁਸ਼ਕਿਲ ਨਾਲ ਅੱਗ ‘ਤੇ ਕਾਬੂ ਪਾਇਆ ਪ੍ਰੰਤੂ ਉਦੋਂ ਤੱਕ ਕਰੀਬ 10 ਕਿਲੇ ਕਣਕ ਦੀ ਫਸਲ ਅਤੇ 11 ਏਕੜ ਕਣਕ ਦੀ ਕਟਾਈ ਪਿੱਛੋਂ ਬਚਿਆ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। Wheat Caught Fire

 ਹਾਈ ਵੋਲਟੇਜ ਤਾਰਾਂ ਤੋਂ ਡਿੱਗ ਚੰਗਿਆੜੀਆਂ ਕਾਰਨ ਇਹ ਘਟਨਾ ਵਾਪਰੀ (Wheat Caught Fire)

ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਦੌਰਾਨ ਕਿਸਾਨ ਕੁਲਵੰਤ ਸਿੰਘ ਉਰਫ ਪੱਪੀ ਦੀ ਢਾਈ ਏਕੜ, ਪੁਸ਼ਪਿੰਦਰ ਸਿੰਘ ਪੁੱਤਰ ਨਾਜਰ ਸਿੰਘ ਦੀ 2 ਏਕੜ, ਜਸਵੀਰ ਸਿੰਘ ਦੀ ਡੇਢ ਏਕੜ ਅਤੇ ਜੱਸਾ ਸਿੰਘ ਪਿੰਡ ਪਤਲੀ ਦੀ 3 ਏਕੜ ਕਣਕ ਦੀ ਫਸਲ ਸੜਨ ਕਰਕੇ ਨਸ਼ਟ ਹੋ ਗਈ ਜਦੋਂਕਿ ਗੁਰਜੰਟ ਸਿੰਘ ਪੁੱਤਰ ਮਲਕੀਤ ਸਿੰਘ ਦਾ 6 ਏਕੜ ਅਤੇ ਕਰਮਜੀਤ ਸਿੰਘ ਦਾ 5 ਏਕੜ ਕਣਕ ਦਾ ਨਾੜ ਸੜ ਗਿਆ।

ਕਿਸਾਨਾਂ ਨੇ ਦੱਸਿਆ ਕਿ ਖੇਤਾਂ ਵਿੱਚੋਂ ਲੰਘਦੀ ਬਿਜਲੀ ਦੀ ਹਾਈ ਵੋਲਟੇਜ ਟਾਵਰ ਲਾਈਨ ਦੇ ਹੇਠਲੇ ਖੇਤ ‘ਚ ਅੱਗ ਲੱਗਣ ਦੀ ਸ਼ੁਰੂਆਤ ਹੋਈ, ਜਿਸ ਕਾਰਨ ਛੱਕ ਕੀਤਾ ਜਾ ਰਿਹਾ ਹੈ ਕਿ ਹਾਈ ਵੋਲਟੇਜ ਤਾਰਾਂ ਤੋਂ ਡਿੱਗ ਚੰਗਿਆੜੀਆਂ ਕਾਰਨ ਇਹ ਘਟਨਾ ਵਾਪਰੀ ਹੈ। ਇਸ ਮੌਕੇ ਤੇ ਥਾਣਾ ਤਲਵੰਡੀ ਭਾਈ ਦੀ ਮੁਖੀ ਬਿਮਲਾ ਰਾਣੀ ਨੇ ਪੁਲਿਸ ਕਰਮਚਾਰੀਆਂ ਸਮੇਤ ਪੁੱਜ ਕੇ ਅੱਗ ਲੱਗਣ ਦੀ ਘਟਨਾ ਸਬੰਧੀ ਛਾਣਬੀਣ ਸੁਰੂ ਕਰ ਦਿੱਤੀ ਗਈ। ਇਸ ਮੌਕੇ ਕਣਕ ਸੜਨ ਵਾਲੇ ਕਿਸਾਨਾ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਅਧਿਕਾਰੀਆ ਤੋ ਮੰਗ ਕੀਤੀ ਹੈ ਕਿ ਅੱਗ ਲੱਗਣ ਕਰਕੇ ਕਿਸਾਨਾ ਦੇ ਨੁਕਸਾਨ ਦਾ ਬਣਦਾ ਮੁਆਵਜਾ ਤੁਰੰਤ ਦਿੱਤਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ