ਮੀਂਹ ਕਾਰਨ ਫੈਕਟਰੀ ਦੀ ਕੰਧ ਡਿੱਗੀ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

23----1
 ਹੰਢਿਆਇਆ ਵਿਖੇ ਛੰਨਾਂ ਰੋਡ ’ਤੇ ਸਾਗਰ ਇੰਡਸਟਰੀ ਦੀ ਬਾਰਸ ਕਾਰਨ ਡਿੱਗੀ ਕੰਧ।

(ਮਨੋਜ਼ ਸ਼ਰਮਾ) ਹੰਢਿਆਇਆ। ਮੌਨਸੂਨ ਦੇ ਪਹਿਲੇ ਮੀਂਹ ਨੇ ਮੌਸਮ ’ਚ ਵੱਡਾ ਬਦਲਾਅ ਲਿਆਉਣ ਦੇ ਨਾਲ ਹੀ ਲੋਕਾਂ ਲਈ ਅਨੇਕਾਂ ਪ੍ਰੇਸ਼ਾਨੀਆਂ ਵੀ ਪੈਦਾ ਕਰ ਦਿੱਤੀਆਂ ਹਨ। ਇੱਕ ਪਾਸੇ ਕਿਸਾਨ ਤੇ ਆਮ ਲੋਕ ਖੁਸ਼ ਦਿਖਾਈ ਦੇ ਰਹੇ ਹਨ ਤਾਂ ਦੂਜੇ ਪਾਸੇ ਮੀਂਹ ਕਾਰਨ ਹੋਏ ਨੁਕਸਾਨ ਕਾਰਨ ਕੁੱਝ ਲੋੜਵੰਦ ਪਰਿਵਾਰਾਂ ਸਮੇਤ ਸੱਨਅਤੀ ਅਦਾਰਿਆਂ ਵਾਲਿਆਂ ਦੇ ਮੱਥੇ ’ਤੇ ਵੀ ਚਿੰਤਾਂ ਦੀ ਲਕੀਰਾਂ ਹਨ।

ਹੰਢਿਆਇਆ ਵਿਖੇ ਛੰਨਾ ਰੋਡ ’ਤੇ ਸਥਿੱਤ ਸਾਗਰ ਇੰਡਸਟਰੀ ਦੇ ਮਾਲਕ ਸ਼ਸੀਕਾਂਤ ਚੋਪੜਾ ਅਤੇ ਬਸੰਤ ਸਿੰਘ ਨੇ ਦੱਸਿਆ ਕਿ 21 ਜੁਲਾਈ ਨੂੰ ਪਏ ਭਾਰੀ ਮੀਂਹ ਨੇ ਹੋਰਨਾਂ ਲੋਕਾਂ ਸਮੇਤ ਉਨਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਜਿਸ ਨਾਲ ਉਨਾਂ ਦੇ ਸ਼ੈਲਰ ਦੀ ਇੱਕ ਲੰਮੀ ਕੰਧ ਪੂਰੀ ਤਰਾਂ ਢਹਿ ਢੇਰੀ ਹੋ ਗਈ। ਜਿਸ ਨਾਲ ਉਨਾਂ ਦਾ ਤਕਰੀਬਨ ਸਾਢੇ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਨਾਂ ਦੱਸਿਆ ਕਿ ਸ਼ੈੱਲਰ ਦਾ ਕੰਮ ਨਿਬੜਨ ਕਾਰਨ ਲੇਬਰ ਮੌਜੂਦ ਨਹੀ ਸੀ, ਜਿਸ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਵੱਡਾ ਬਚਾਅ ਹੋ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ