ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਡੀਐੱਸਪੀ ਨੇ ਦਿੱਤੀ ਚਿਤਾਵਨੀ

Sunam Police
ਸੁਨਾਮ: ਜਾਣਕਾਰੀ ਦਿੰਦੇ ਹੋਏ ਡੀਐੱਸਪੀ ਭਰਪੂਰ ਸਿੰਘ।

ਪੁਲਿਸ ਨੇ ਸਰਕਾਰੀ ਕਾਲਜ ‘ਚ ਅਣਪਛਾਤੇ ਨੌਜਵਾਨਾਂ ਤੋਂ ਕੀਤੀ ਪੁੱਛਗਿਛ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਰਕਾਰੀ ਕਾਲਜ ਸੁਨਾਮ ‘ਚ ਅੱਜ ਡੀਐੱਸਪੀ ਭਰਪੂਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਕ਼ਈ ਨੌਜਵਾਨ ਜੋ ਬਿਨਾਂ ਪਹਿਚਾਣ ਪੱਤਰ ਤੋਂ ਸੀ ਉਨ੍ਹਾਂ ਨੂੰ ਥਾਣੇ ਲਿਜਾ ਕੇ ਪੁੱਛਗਿਛ ਕੀਤੀ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਮੌਜੂਦ ਸੀ। ਇਸ ਮੌਕੇ ਸਰਦਾਰ ਭਰਪੂਰ ਸਿੰਘ ਡੀਐੱਸਪੀ ਸੁਨਾਮ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਆਇਆ ਕੀ ਸਰਕਾਰੀ ਕਾਲਜ ਸੁਨਾਮ ‘ਚ ਕੁੱਝ ਅਣਪਛਾਤੇ ਨੌਜਵਾਨ ਕੋਈ ਗੜਬੜ ਕਰ ਸਕਦੇ ਹਨ, ਜਿਸ ਨੂੰ ਲੈ ਕੇ ਪੁਲਿਸ ਬਲ ਇੱਥੇ ਪਹੁੰਚੀ ਅਤੇ ਕੁਝ ਨੌਜਵਾਨਾਂ ਨੂੰ ਥਾਣੇ ਲਿਜਾ ਕੇ ਗਿਆ, ਜਿਨਾਂ ਕੋਲ ਕੋਲ ਪਹਿਚਾਣ ਪੱਤਰ ਨਹੀਂ ਸਨ। (Sunam Police)

ਇਹ ਵੀ ਪੜ੍ਹੋ: ਅਦਾਕਾਰਾ ਪਰਮਿੰਦਰ ਗਿੱਲ ਦੀ ਫੇਸਬੁੱਕ ਹੈਕ

ਸਰਦਾਰ ਭਰਪੂਰ ਸਿੰਘ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੜਬੜ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਕਿਹਾ ਅਸੀਂ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰ ਨਾਲ ਮੀਟਿੰਗ ਕਰ ਰਹੇ ਹਾਂ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਵਿਅਂਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਡੀਐੱਸਪੀ ਨੇ ਕਿਹਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵੱਖ-ਵੱਖ ਸਿੱਖਿਆ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਚੈਕਿੰਗ ਕੀਤੀ ਜਾਵੇਗੀ ਜੇਕਰ ਕੋਈ ਵੀ ਅਣਪਛਾਤਾ ਵਿਅਕਤੀ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਗੜਬੜ ਕਰਨ ਵਾਲੇ ਨੌਜਵਾਨਾਂ ਤੇ ਵਿਅਕਤੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਹਰਕਤ ਤੋਂ ਬਾਜ ਆ ਜਾਣ ਨਹੀਂ ਤਾਂ ਉਹਨਾਂ ’ਤੇ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।